-
ਮਾਨਸਾ 8 ਅਗਸਤ – ਸੰਯੁਕਤ ਕਿਸਾਨ ਮੋਰਚਾ ਜਿਲਾ ਇਕਾਈ ਮਾਨਸਾ ਦੀ ਅਹਿਮ ਮੀਟਿੰਗ ਧੰਨਾ ਗੋਇਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ 9 ਅਗਸਤ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਅਨੁਸਾਰ ਮੰਗ ਕੀਤੀ ਜਾਵੇਗੀ ਕਿ ‘ ਲੁਟੇਰੇ ਕਾਰਪੋਰੇਟੋ ਭਾਰਤ ਛੱਡੋ ۔ ਖੇਤੀ ਛੱਡੋ ‘ ਡਿਪਟੀ ਕਮਿਸ਼ਨਰ ਮਾਨਸਾ ਰਾਹੀ ਮਾਨਯੋਗ ਰਾਸ਼ਟਰਪਤੀ ਭਾਰਤ ਸਰਕਾਰ ਨੂੰ ਮੰਗ ਪੱਤਰ ਭੇਜਿਆ ਜਾਵੇਗਾ ਅਤੇ ਮੋਰਚੇ ਵਿੱਚ ਸ਼ਾਮਿਲ ਸਾਰੀਆਂ ਜਥੇਬੰਦੀਆਂ ਦੇ ਆਗੂਆਂ ਦਾ ਵਫਦ ਸ਼ਾਮਲ ਹੋਵੇਗਾ | ਨਸਾ਼ ਵਿਰੋਧੀ ਸਾਂਝੀ ਐਕਸਨ ਕਮੇਟੀ ਵੱਲੋਂ ਚੱਲ ਰਹੇ ਸ਼ੰਘਰਸ ਵਿਚ ਸਮੂਹ ਜਥੇਬੰਦੀਆਂ ਦੇ ਵੱਡੀ ਗਿਣਤੀ ਕਾਰਕੁੰਨ ਸ਼ਮੂਲੀਅਤ ਕਰਨਗੇ। ਸੰਯੁਕਤ ਕਿਸ਼ਾਨ ਮੋਰਚੇ ਦੇ ਫੈਸ਼ਲੇ ਅਨੁਸਾਰ 19 ਅਗਸਤ ਨੂੰ ਜਿਲੇ ਦੇ ਤਿੰਨਾਂ ਹਲਕਿਆਂ ਮਾਨਸਾ , ਬੁਢਲਾਡਾ ਅਤੇ ਸਰਦੂਲਗੜ ਦੇ ਵਿਧਾਇਕਾਂ ਦੇ ਘਰਾਂ ਦਾ ਘਿਰਾਓ ਕਰਕੇ ਕਿਸ਼ਾਨੀ ਮੰਗਾਂ ਸਬੰਧੀ ਮੰਗ ਪੱਤਰ ਦਿੱਤੇ ਜਾਣਗੇ| ਜੇਕਰ ਹਲਕਾ ਵਿਧਇਕ ਖੁਦ ਮੰਗ ਪੱਤਰ ਲੈਣ ਲਈ ਨਹੀਂ ਆਉਂਦੇ ਤਾਂ ਘਰਾਂ ਦਾ ਘਿਰਾੳ ਚੇਤਾਵਨੀ ਪੱਤਰ ਦੇਣ ਤੱਕ ਜਾਰੀ ਰਹੇਗਾ ਅਤੇ ਮੰਗ ਪੱਤਰ ਸਿਰਫ ਤੇ ਸਿਰਫ ਵਿਧਾਇਕ ਨੂੰ ਹੀ ਦਿੱਤਾ ਜਾਵੇਗਾ। ਜਥੇਬੰਦਕ ਜਾਬਤੇ ਤਹਿਤ ਸ਼ੰਯੁਕਤ ਕਿਸ਼ਾਨ ਮੋਰਚਾ ਜਿਲਾ ਮਾਨਸਾ ਵੱਲੋ ਭਾਰਤੀ ਕਿਸ਼ਾਨ ਯੂਨੀਅਨ ਡਕੌਂਦਾ ਧਨੇਰ ਜਿਲਾ ਮਾਨਸਾ ਦੇ ਆਗੂਆਂ ਵੱਲੋਂ ਕੀਤੀ ਜਥੇਬੰਦਕ ਗਲਤੀ ਕਾਰਨ ਦੋ ਮਹੀਨੇ ਲਈ ਸੰਯੁਕਤ ਮੋਰਚੇ ਜਿਲਾ ਮਾਨਸਾ ਵਿੱਚੋਂ ਸਸਪੈਂਡ ਕੀਤਾ ਗਿਅਾ।
ਮੀਟਿੰਗ ਦੌਰਾਨ ਪੰਜਾਬ ਕਿਸਾਨ ਯੂਨੀਅਨ ਦੇ ਰੁਲਦੂ ਸਿੰਘ ਮਾਨਸਾ, ਜਮਹੂਰੀ ਕਿਸਾਨ ਸਭਾ ਦੇ ਆਗੂ ਅਮਰੀਕ ਸਿੰਘ ਫਫੜੇ, ਬੀ ਕੇ ਯੂ ਡਕੌਂਦਾ (ਬੁਰਜ ਗਿੱਲ) ਦੇ ਆਗੂ ਮਹਿੰਦਰ ਸਿੰਘ ਭੈਣੀਬਾਘਾ, ਬੀ ਕੇ ਯੂ ਕਾਦੀਆਂ ਦੇ ਆਗੂ ਪਰਮਜੀਤ ਸਿੰਘ ਗਾਗੋਵਾਲ, ਬੀ ਕੇ ਯੂ ਡਕੌਂਦਾ ਧਨੇਰ ਦੇ ਆਗੂ ਬਲਵਿੰਦਰ ਸਰਮਾ ਖਿਆਲਾ , ਬੀ.ਕੇ.ਯੂ. ਲੱਖੋਵਾਲ ਦੇ ਆਗੂ ਪਰਸ਼ੋਤਮ ਸਿੰਘ ਗਿੱਲ,ਕੁਲ ਹਿੰਦ ਕਿਸਾਨ ਸਭਾ( ਅਜੈ ਭਵਨ ) ਦੇ ਮਲਕੀਤ ਸਿੰਘ ਮੰਦਰਾਂ , ਕ੍ਾਂਤੀਕਾਰੀ ਕਿਸ਼ਾਨ ਯੂਨੀਅਨ ਅਵਤਾਰ ਸਿੰਘ ਖਿਆਲਾ ਨੇ ਵੀ ਸੰਬੋਧਨ ਕੀਤਾ । ਇਸ ਮੌਕੇ ਸੁਖਚਰਨ ਦਾਨੇਵਾਲੀਆ , ਮੇਜਰ ਸਿੰਘ ਦੂਲੋਵਾਲ , ਇਕਬਾਲ ਸਿੰਘ ਮਾਨਸਾ, ਦਰਸਨ ਸਿੰਘ ਗੁਰਨੇ , ਹਰਬੰਸ ਸਿੰਘ ਟਾਂਡੀਅਾਂ , ਸੁਖਦੀਪ ਸਿੰਘ , ਦਵਿੰਦਰ ਸਿੰਘ , ਬਲਜੀਤ ਸਿੰਘ ਭੈਣੀ ਬਾਘਾ , ਮਨਜੀਤ ਸਿੰਘ ਧਿੰਗੜ ਅਦਿ ਆਗੂ ਵੀ ਹਾਜ਼ਿਰ ਸਨ।
ਸੰਯੁਕਤ ਕਿਸਾਨ ਮੋਰਚੇ ਵਲੋਂ ਜਿਲੇ ਦੇ ਤਿੰਨਾਂ ਵਿਧਾਇਕਾਂ ਘਰਾਂ ਦਾ ਕੀਤਾ ਜਾਵੇਗਾ ਘਿਰਾਓ ਅਤੇ ਦਿੱਤੇ ਜਾਣਗੇ ਮੰਗ ਪੱਤਰ ,,,, ਸੰਯੁਕਤ ਕਿਸਾਨ ਮੋਰਚਾ ਡਿਪਟੀ ਕਮਿਸ਼ਨ ਰਾਹੀਂ ਭਾਰਤ ਦੇ ਰਾਸ਼ਟਰਪਤੀ ਦੇ ਨਾਮ ਭੇਜਿਆ ਜਾਵੇਗਾ ਮੰਗ ਪੱਤਰ ,,,, ਗੋਇਲ
Leave a comment