ਮਾਨਸਾ26 ਨਵੰਬਰ (ਨਾਨਕ ਸਿੰਘ ਖੁਰਮੀ )- ਅੱਜ ਦਿੱਲੀ ਅੰਦੋਲਨ ਦੀ ਚੌਥੀ ਵਰੇਗੰਢ ਮੌਕੇ ਸੰਯੁਕਤ ਮੋਰਚੇ ਤੇ ਟਰੇਡ ਜੱਥੇਬੰਦੀਆਂ ਨੇ ਦਿੱਲੀ ਅੰਦੋਲਨ ਦੇ ਸਹੀਦਾਂ ਨੂੰ ਸਰਧਾਂਜਲੀ ਦੇਂਦਿਆਂ ਅੰਦੋਲਨ ਸਮੇਂ ਦੀਆਂ ਅਧੂਰੀਆਂ ਮੰਗਾਂ ਦਾ ਮੰਗ ਪੱਤਰ ਰਾਸਟਰਪਤੀ ਦੇ ਨਾਂ ਭੇਜਦਿਆਂ ਦੱਸਿਆ ਕਿ ਸਾਂਝੇ ਪਰੈਸ ਨੋਟ ਦੀ ਵਿਸੇਸ ਮਹੱਤਤਾ ਹੈ,ਇਸੇ ਦਿਨ ਕਿਸਾਨਾਂ ਮਜਦੂਰਾਂ ਨੇ ਆਪਣੀ ਆਵਾਜ ਸੈਂਟਰ ਸਰਕਾਰ ਅੱਗੇ ਉਠਾਈ ਸੀ,ਮੰਗ ਪੱਤਰ ਵਿੱਚ ਐਮ.ਐਸ.ਪੀ,ਫਸਲਾਂ ਦੀ ਅਦਾਇਗੀ,ਚਾਰ ਲੇਬਰ ਕੋਡ ਰੱਦ ਕਰਨ,ਕਿਸਾਨਾਂ ਮਜਦੂਰਾਂ ਦੀ ਪੈਨ ਸਨ,ਨਿੱਜੀਕਰਨ ਬੰਦ ਕਰਨ ਦੀ ਮੰਗ ਸੀ I ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਕਾ.ਹਰਦੇਵ ਸਿੰਘ ਅਰਸੀ,ਸੰਯੁਕਤ ਮੋਰਚੇ ਦੇ ਸੂਬਾਈ ਆਗੂ ਬੋਘ ਸਿੰਘ ਸੂਬਾ ਆਗੂ ਰੁਲਦੂ ਸਿੰਘ ਮਾਨਸਾ ,ਨੇ ਕਿਹਾ ਕਿ ਹਰ ਸਰਕਾਰੀ ਅਦਾਰੇ ਦਾ ਨਿੱਜੀਕਰਨ ਕਰਕੇ ਜਿੱਥੇ ਹੋਰ ਅਦਾਰੇ ਪਰਭਾਵਿਤ ਕੀਤੇ ਗੲਏ ਹਨ ਓਥੇ ਹੀ ਐਫ ਸੀ ਆਈ ਸਟੋਰੇਜ,ਸੈਂਟਰਲ ਵੇਅਰਹਾਊਸ ਕਾਰਪੋਰੇਸ਼ਨ ਅਤੇ ਏ ਪੀ ਐਮ ਸੀ, ਮਾਰਕੀਟ ਯਾਰਡ ਕਾਰਪੋਰੇਟਾਂ ਨੂੰ ਕਿਰਾਏ ਤੇ ਦਿੱਤੇ ਹਨ, ਕਾਰਪੋਰੇਟਪਰਸਤ ਨੀਤੀਆਂ ਕਾਰਨ ਖੇਤੀ ਵਿੱਚ ਗੰਭੀਰ ਸੰਕਟ ਦੇ ਹਾਲਾਤ ਬਣਾਕੇ ਦੇਸ ਭਰ ਦੇ ਨੌਜਵਾਨਾਂ ਨੂੰ ਰੁਜਗਾਰ ਤੋਂ ਵਾਂਝੇ ਕਰਨ ਦੀਆਂ ਚਾਲਾਂ ਚੱਲੀਆਂ ਗਈਆਂ ਹਨ I ਉਨਾਂ ਕਿਹਾ ਦੇਸ ਭਰ ਵਿੱਚ ਲੱਗ ਰਹੇ ਸਮਾਰਟ ਮੀਟਰ,ਟੋਲ ਚਾਰਜ,ਰਸੋਈ ਗੈਸ,ਡੀਜਲ ਪੈਟਰੌਲ,ਮੋਬਾਇਲ ਨੈਟਵਰਕ ਦੇ ਉੱਚੇ ਟੈਰਿਫ ਰਾਹੀਂ ਕਾਰਪੋਰੇਟ ਘਰਾਣੇ ਮੋਟਾ ਮੁਨਾਫਾ ਕਮਾ ਰਹੇ ਹਨ,ਅਤੇ ਕਿਸਾਨ ਮਜਦੂਰ ਮੱਧਵਰਗੀ ਲੋਕ ਕਰਜੇ ਦੇ ਬੋਝ ਹੇਠ ਦੱਬੇ ਜਾ ਰਹੇ ਹਨ I ਉਨਾਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਨੇ ਖਾਂਦੇ ਪੀਂਦੇ ਘਰਾਣਿਆਂ ਦੇ ਕਰਜ ਮੁਆਫ ਕਰੇ ਅਤੇ ਕਿਸਾਨਾਂ ਮਜਦੂਰਾਂ ਨੂੰ ਕਰਜ ਮੁਕਤ ਕਰਨ ਤੋ ਕੋਰੀ ਨਾਂਹ ਕਰ ਦਿੱਤੀ ਹੈ I ਇਸ ਸਮੇਂ ਮੋਰਚੇ ਦੇ ਆਗੂ ਬੋਘ ਸਿੰਘ ਮਾਨਸਾ ,ਆਲ ਇੰਡੀਆਂ ਸੈਂਟਰਲ ਕੌਸਲ ਆਫ ਟਰੇਡ ਯੂਨੀਅਨ ਦੇ ਆਗੂ ਰਾਜਵਿੰਦਰ ਰਾਣਾ,ਸੀ.ਟੀ.ਯੂ ਦੇ ਲਾਲ ਚੰਦ ਨੇ ਕਿਹਾ ਕਿ ਮਜਦੂਰਾਂ ਨੂੰ ਗੁਜਾਰਾ ਕਰਨ ਲਈ ਸਨਅਤੀ ਮਜਦੂਰਾਂ ਦੀਆਂ ਉਜਰਤਾਂ ਵਿੱਚ ਵਾਧਾ ,ਮਨਰੇਗਾ ਦੀ ਦਿਹਾੜੀ ਵਾਧਾ ਅਤੇ ਸਾਲ ਦੌਰਾਨ ਦੋ ਸੌ ਦਿਨ ਕੰਮ ਦਿੱਤਾ ਜਾਵੇ I ਉਨਾਂ ਕਿਹਾ 60 ਸਾਲ ਦੀ ਉਮਰ ਹੋਣ ਤੇ 10 ਹਜਾਰ ਰੂਪੇ ਮਹੀਨਾ ਪੈਨਸਨ ਲਾਗੂ ਕੀਤੀ ਜਾਵੇ Iਠੇਕਾ ਮੁਲਾਜਮਾਂ ਨੂੰ 28000 ਰੂਪੇ ਲਾਜਮੀ ਕੀਤੇ ਜਾਣ ਜਿਸ ਵਿੱਚ ਔਰਤ ਮਰਦ ਦੋਨੋਂ ਕੰਮ ਕਰਦੇ ਹਨ I ਉਨਾਂ ਕਿਹਾ ਕਿ ਇਹ ਕਾਨੂੰਨ ਪਾਸ ਕੀਤਾ ਜਾਵੇ ਤਾਂ ਸਕਿਲਡ ਅਣਸਕਿਲਡ ਨੌਜਵਾਨਾਂ ਨੂੰ ਯੋਗਤਾ ਮੁਤਾਬਿਕ ਕੰਮ ਤੇ ਉਜਰਤ ਤਹਿ ਹੋਵੇਗੀ I ਇਸ ਸਮੇਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਪੁਲਿਸ ਵੱਲੋਂ ਗਰਿਫ਼ਤਾਰ ਕਰਨ ਦੀ ਨਿਖੇਧੀ ਕਰਨ ਦਾ ਮਤਾ ਪਾਸ ਕੀਤਾ ਗਿਆ I ਇਸ ਸਮੇਂ ਲੱਖੋਵਾਲ ਦੇ ਨਿਰਮਲ ਸਿੰਘ ਝੰਡੂਕੇ ,ਪੰਜਾਬ ਕਿਸਾਨ ਯੂਨੀਅਨ ਦੇ ਗੁਰਨਾਮ ਸਿੰਘ ਭੀਖੀ,ਮਜਦੂਰ ਮੁਕਤੀ ਮੋਰਚੇ ਦੇ ਗੁਰਸੇਵਕ ਸਿੰਘ ਮਾਨਬੀਬੜੀਆਂ,ਏਕਟੂ ਦੇ ਆਗੂ ਵਿਜੈ ਭੀਖੀ,ਇਸਤਰੀ ਵਿੰਗ ਪੰਜਾਬ ਕਿਸਾਨ ਯੂਨੀਅਨ ਦੇ ਨਰਿੰਦਰ ਕੌਰ ਬੁਰਜ ਹਮੀਰਾ, ਦਿਹਾਤੀ ਮਜਦੂਰ ਸਭਾ ਦੇ ਆਗੂ ਆਤਮਾ ਰਾਮ,ਬੀ ਕੇ ਡਕੌਂਦਾ ਧਨੇਰ ਦੇ ਕੁਲਵੰਤ ਸਿੰਘ ਕਿਸਨਗੜ੍,ਕਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਭਜਨ ਸਿੰਘ ਘੁੰਮਣ,ਬੀ ਕੇ ਯੂ ਡਕੌਂਦਾ ਬੁਰਜ ਗਿੱਲ ਦੇ ਸੁਖ ਮੰਦਰ ਸਿੰਘ,ਮਜਦੂਰ ਮੁਕਤੀ ਮੋਰਚਾ ਦੇ ਕਰਿਸਨਾਂ ਕੌਰ,ਕੁਲ ਹਿੰਦ ਕਿਸਾਨ ਸਭਾ ਦੇ ਰੂਪ ਸਿੰਘ ਢਿੱਲੋਂ,ਜਮਹੂਰੀ ਕਿਸਾਨ ਸਭਾ ਅਮਰੀਕ ਸਿੰਘ ਫਫੜੇ,ਬੀ ਕੇ ਯੂ ਕਾਦੀਆਂ ਦੇ ਮਹਿੰਦਰ ਸਿੰਘ,ਬੀ ਕੇ ਯੂ ਮਾਲਵਾ ਦੇ ਮਲਕੀਤ ਸਿੰਘ ਜੌੜਕੀਆਂ ਤੇ ਅੰਮਰਿਤਪਾਲ ਗੋਗਾ ਸੰਬੋਧਨ ਕੀਤਾ I ਡੀ ਸੀ ਮਾਨਸਾ ਵੱਲੋਂ ਮੰਗ ਪੱਤਰ ਲੈਣ ਵਿੱਚ ਦੇਰੀ ਕਰਨ ਤੇ ਜੱਥੇਬੰਦੀਆਂ ਨੇ ਡੀ ਸੀ ਆਫਿਸ ਘੇਰਿਆ ਦੇਰ ਸਾਮ ਤੱਕ ਮੰਗ ਪੱਤਰ ਲਿਆ ਗਿਆ I