ਸੰਤ ਰਾਮ ਨਗਰ ਸੁਸਾਇਟੀ (ਰਜਿ.187) ਮਾਨਸਾ ਵੱਲੋਂ ਲਗਾਇਆ ਗਿਆ ਪਹਿਲਾ ਫ੍ਰੀ ਸ਼ੂਗਰ ਅਤੇ ਜਨਰਲ ਹੈਲਥ ਚੈੱਕਅਪ ਕੈਂਪ- ਇੰਜ. ਹਨੀਸ਼ ਬਾਂਸਲ
ਮਾਨਸਾ 05 ਜਨਵਰੀ (ਨਾਨਕ ਸਿੰਘ ਖੁਰਮੀ) ਅੱਜ ਸੰਤ ਰਾਮ ਸਟ੍ਰੀਟ ਵਾਰਡ ਨੰਬਰ 22,ਮਾਨਸਾ ਵਿਖੇ ਮਹੁੱਲਾ ਨਿਵਾਸੀਆਂ ਦੀ ਸਿਹਤ ਸੰਭਾਲ ਨੂੰ ਮੁੱਖ ਰੱਖਦੇ ਹੋਏ ਸੰਤ ਰਾਮ ਨਗਰ ਵੈਲਫੇਅਰ ਸੁਸਾਇਟੀ (ਰਜਿ.187) ਮਾਨਸਾ ਵੱਲੋਂ ਡਾ. ਅੰਕੁਸ਼ ਗੁਪਤਾ(ਐਮ.ਡੀ.) ਅਤੇ ਰਾਕੇਸ਼ ਕੰਪਿਊਟਰਾਈਜ਼ਡ ਲੈਬੋਰੇਟਰੀ ਜੀਆਂ ਦੇ ਸਹਿਯੋਗ ਨਾਲ ਪਹਿਲਾ ਫ੍ਰੀ ਸ਼ੂਗਰ ਅਤੇ ਜਨਰਲ ਹੈਲਥ ਕੈਂਪ ਲਗਾਇਆ ਗਿਆ। ਪ੍ਰਧਾਨ ਇੰਜ. ਹਨੀਸ਼ ਬਾਂਸਲ ਜੀ ਨੇ ਦੱਸਿਆ ਕਿ ਸਿਹਤ ਸਹੂਲਤਾਂ ਨੂੰ ਪਹਿਲ ਦਿੰਦੇ ਹੋਏ ਮਹੁੱਲਾ ਨਿਵਾਸੀਆਂ ਲਈ ਇਹ ਉਪਰਾਲਾ ਕੀਤਾ ਗਿਆ। ਸੁਸਾਇਟੀ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਸਮਾਜ ਸੇਵਾ ਦੇ ਖੇਤਰ ਵਿੱਚ ਹੋਰ ਵੀ ਕਈ ਅਹਿਮ ਨਿਵੇਕਲੇ ਕਦਮ ਚੁੱਕੇ ਜਾਣਗੇ। ਮਹੁੱਲਾ ਨਿਵਾਸੀਆਂ ਵੱਲੋਂ ਠੰਢ ਹੋਣ ਦੇ ਬਾਵਜੂਦ ਬਹੁਤ ਹੀ ਉਤਸ਼ਾਹ ਨਾਲ ਕੈਂਪ ਵਿੱਚ ਹਾਜ਼ਰੀ ਲਗਵਾਈ ਅਤੇ ਸੁਸਾਇਟੀ ਵੱਲੋਂ ਮਹੁੱਲੇ ਦੇ ਪਰਿਵਾਰਾਂ ਦੀ ਭਲਾਈ ਲਈ ਲਗਾਏ ਗਏ ਕੈਂਪ ਦੀ ਸ਼ਲਾਘਾ ਕੀਤੀ। ਇਸ ਮੌਕੇ ਨੀਰ ਚੰਦ ਸਰਪ੍ਰਸਤ,ਮਨਮੋਹਣ ਕ੍ਰਿਸ਼ਨ ਕਾਂਸਲ ਵਾਈਸ ਪ੍ਰਧਾਨ,ਮੇਲਾ ਰਾਮ ਸਕੱਤਰ,ਪ੍ਰੇਮ ਭੂਸ਼ਣ ਸਿੰਗਲਾ ਖ਼ਜ਼ਾਨਚੀ,ਵਿਨੋਦ ਕੁਮਾਰ ਜੁਆਇੰਟ ਸਕੱਤਰ ਅਤੇ ਮੈਂਬਰ ਪ੍ਰਵੀਨ ਗਰਗ ਟੋਨੀ ਐਮ.ਸੀ.,ਚੰਦਰਸ਼ੇਖਰ ਨੰਦੀ,ਅਸ਼ੋਕ ਕੁਮਾਰ,ਆਸ਼ਾ ਰਾਣੀ,ਮੂਰਤੀ ਦੇਵੀ,ਗੋਰਾ ਲਾਲ ਬਾਂਸਲ,ਬਾਲਕ੍ਰਿਸ਼ਨ ਸਿੰਗਲਾ ਟਿੰਕੂ,ਰਾਜੇਸ਼ ਕੁਮਾਰ ਮੰਗੀ,ਸੋਹਮ ਕਾਂਸਲ,ਸ਼ੈਂਕੀ ਸਿੰਗਲਾ,ਵੇਦ ਪ੍ਰਕਾਸ਼,ਨਰੇਸ਼ ਕੁਮਾਰ,ਅਮਿਤ ਗਰਗ ਬੰਟੀ,ਪ੍ਰੋਮਿਲਾ ਗੁਪਤਾ,ਲਛਮਣਦਾਸ ਕਾਕਾ,ਸੰਜੀਵ ਕੁਮਾਰ ਸੰਜੇ,ਸ਼ਾਮ ਲਾਲ ਅਤੇ ਅਰੁਣ ਕਾਂਸਲ ਮੌਜੂਦ ਰਹੇ।