ਬੋਹਾ,
ਪੱਤਰ ਪ੍ਰੇਰਕ
ਆਦਮੀ ਪਾਰਟੀ ਵੱਲੋਂ ਪੰਜਾਬ ਵਿਚ ਆਪਣੇ ਸੰਗਠਨ ਦਾ ਵਿਸਥਾਰ ਕਰਦਿਆਂ ਵੱਡੇ ਪੱਧਰ ਤੇ ਨਿਯੁਕਤੀਆਂ ਕੀਤੀਆਂ ਜਾ ਰਹੀ ਹਨ। ਇਸੇ ਕੜੀ ਤਹਿਤ ਬੁਢਲਾਡਾ ਹਲਕੇ ਵਿੱਚ ਸੰਤੋਖ ਸਿੰਘ ਸਾਗਰ ਨੂੰ ਹਲਕਾ ਮੀਡੀਆ ਵਾਇਸ ਕੋਆਰਡੀਨੇਟਰ ਨਿਯੁਕਤ ਕੀਤਾ ਹੈ।
ਨਵ ਨਿਯੁਕਤ ਹਲਕਾ ਮੀਡੀਆ ਵਾਇਸ ਕੋਆਰਡੀਨੇਟਰ ਸੰਤੋਖ ਸਿੰਘ ਸਾਗਰ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਦਿਆਂ ਹਲਕਾ ਵਿਧਾਇਕ ਪ੍ਰਿੰਸੀਪਲ ਸ੍ਰੀ ਬੁੱਧ ਰਾਮ ਜੀ ਨੇ ਕਿਹਾ ਕਿ ਪੱਤਰਕਾਰ ਸੰਤੋਖ ਸਿੰਘ ਸਾਗਰ ਜਿੱਥੇ ਥਿਏਟਰ ਦਾ ਚੰਗਾ ਅਦਾਕਾਰ ਹੈ ਜਿੱਥੇ ਸਪੈਸ਼ਲ ਐਜੂਕੇਸਨ ‘ਵੀ ਆਈ’ ਦਾ ਡਿਪਲੋਮਾ ਹੋਲਡਰ, ਪੀ ਟੈੱਟ ਪਾਸ ਹੈ, ਉੱਥੇ ਸਾਗਰ ਇੱਕ ਚੰਗਾ ਸਟੇਜ ਸਕੱਤਰ,ਸਾਹਿਤਕ ਲੇਖਕ, ਕਈ ਕਲੱਬਾਂ ਦਾ ਪ੍ਰਧਾਨ ਅਤੇ ਥਾਣਾ ਸਾਂਝ ਦਾ 2014 ਤੋਂ ਐਕਟਿਵ ਮੈਂਬਰ ਹੋਣਾ ਇਹ ਦਰਸਾਉਂਦਾ ਹੈ ਕਿ ਸਾਗਰ ਬਹੁ ਕਲਾਵਾਂ ਸੁਮੇਲ ਹੈ।
ਇਸ ਨਿਯੁਕਤੀ ਕਾਰਨ ਸੰਤੋਖ ਸਿੰਘ ਸਾਗਰ ਨੂੰ ਫੇਸ ਬੁੱਕ, ਵੈਟਸਐਪ, ਫੋਨ ਕਾਲ ਰਾਹੀਂ ਅਤੇ ਸਾਗਰ ਨੂੰ ਮਿਲ ਕੇ ਚੁਫੇਰਿਓ ਵਧਾਈਆਂ ਮਿਲ ਰਹੀਆਂ ਹਨ। ਇਸ ਨਿਯੁਕਤੀ ਤੇ ਸੰਤੋਖ ਸਿੰਘ ਸਾਗਰ ਨੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ, ਪੰਜਾਬ ਦੇ ਇੰਨਚਾਰਜ ਸਟੇਟ ਪ੍ਰਭਾਰੀ ਮਨੀਸ਼ ਸਿਸੋਧੀਆ ਜੀ, ਪੰਜਾਬ ਪ੍ਰਧਾਨ ਅਮਨ ਅਰੋੜਾ ਜੀ, ਜਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਭੁੱਚਰ ਜੀ, ਹਲਕਾ ਵਿਧਾਇਕ ਪ੍ਰਿੰਸੀਪਲ ਸ੍ਰੀ ਬੁੱਧ ਰਾਮ ਜੀ, ਸਮੂਹ ਬਲਾਕ ਪ੍ਰਧਾਨ ਜੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਮੈਨੂੰ ਪਾਰਟੀ ਨੇ ਜੋ ਜਿੰਮੇਵਾਰੀ ਲਗਾਈ ਹੈ ਉਸਨੂੰ ਮੈਂ ਤਨਦੇਹੀ ਨਾਲ ਨਿਭਾਵਾਂਗਾ ਅਤੇ ਆਮ ਆਦਮੀ ਪਾਰਟੀ ਦੀ ਮਜਬੂਤੀ ਲਈ ਮੈਂ ਦਿਨ ਰਾਤ ਇੱਕ ਕਰ ਦੇਵਾਂਗਾ। ਇਸ ਮੌਕੇ ਬਲਾਕ ਪ੍ਰਧਾਨ ਦਰਸ਼ਨ ਘਾਰੂ, ਕੁਲਵੰਤ ਸਿੰਘ ਸੇਰਖਾ, ਜਗਸੀਰ ਸਿੰਘ ਜੱਗਾ, ਹੈਰੀ ਬਰ੍ਹੇ, ਜੱਸੀ ਸੈਣੀ, ਬਲਵਿੰਦਰ ਸਿੰਘ ਔਲਖ ਆਦਿ ਵੀ ਹਾਜਰ ਸਨ।
ਸੰਤੋਖ ਸਾਗਰ ਬਹੁ ਕਲਾਵਾਂ ਦੇ ਸੁਮੇਲ ਦਾ ਸਾਗਰ ਹੈ-ਪ੍ਰਿੰਸੀਪਲ ਬੁੱਧ ਰਾਮ
 
            
				                    Leave a comment
				            
            
 
             
                                 
                             