ਚਾਲਕ ਖਿਲਾਫ ਮੁਕੱਦਮਾ ਦਰਜ
ਕਰਨ ਭੀਖੀ
ਭੀਖੀ,13ਫਰਵਰੀ
ਸਥਾਨਕ ਬੁਢਲਾਡਾ ਰੋਡ ‘ਤੇ ਇੱਕ ਮੋਟਰਸਾਇਕਲ ਅਤੇ ਕਾਰ ਦੀ ਟੱਕਰ ਹੋਣ ਨਾਲ ਦੋ ਮੋਟਰਸਾਇਕਲ ਸਵਾਰ ਵਿਅਕਤੀਆਂ ਦੀ ਮੌਤ ਹੋਣ ਦਾ ਸਮਾਚਾਰ ਹੈ। ਮਿਲੀ ਜਾਣਕਾਰੀ ਤਹਿਤ ਇਮਰਾਨ ਖਾਨ ਉਸਦਾ ਸਹੁਰਾ ਸੁਖਦੇਵ ਖਾਨ ਆਪਣੇ ਮੋਟਰਸਾਇਕਲ ਰਾਹੀਂ ਕੰਮ ਤੋਂ ਘਰ ਵਾਪਸ ਆ ਰਹੇ ਸਨ, ਬੁਢਲਾਡਾ ਰੋਡ ‘ਤੇ ਭੀਖੀ ਵੱਲ ਤੋਂ ਆ ਰਹੀ ਆਈ 10 ਕਾਰ ਨੰਬਰ ਨਾਲ ਉਨਾਂ ਦੇ ਮੋਟਰਸਾਇਕਲ ਦੀ ਟੱਕਰ ਹੋ ਗਈ ਜਿਸ ਦੌਰਾਨ ਮੋਟਰਸਾਇਕਲ ਸਵਾਰ ਸੁਖਦੇਵ ਖਾਨ (50) ਅਤੇ ਇਮਰਾਨ ਖਾਨ (30) ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਸੁਖਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਸੁਖਦੇਵ ਖਾਨ ਦੇ ਭਰਾ ਮਹਿੰਦਰ ਖਾਨ ਦੇ ਬਿਆਨਾਂ ‘ਤੇ ਕਾਰ ਚਾਲਕ ਖਿਲਾਫ਼ ਮੁਕੱਦਮਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਵਾਰਿਸਾਂ ਨੂੰ ਹਵਾਲੇ ਕਰ ਦਿੱਤੀਆਂ ਹਨ।
ਫੋਟੋ: ਮ੍ਰਿਤਕਾਂ ਦੀ ਫਾਇਲ ਫੋਟੋ।
ਸੜਕ ਹਾਦਸੇ ‘ਚ ਸਹੁਰਾ ਤੇ ਜਵਾਈ ਹਲਾਕ

Leave a comment