ਮਾਨਸਾ 25 ਜੁਲਾਈ (ਨਾਨਕ ਸਿੰਘ ਖੁਰਮੀ ) ਪਿਛਲੇ ਕਾਫੀ ਦਿਨਾਂ ਤੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਸੀਨੀਅਰ ਆਗੂ ਅਤੇ ਕੌਮੀ ਜਰਨੈਲ ਸ੍ਰ ਸਰਦਾਰ ਜਸਕਰਨ ਸਿੰਘ ਜੀ ਕਾਹਨ ਸਿੰਘ ਵਾਲਾ ਬੀਮਾਰ ਚੱਲ ਰਹੇ ਹਨ ਜਿਨਾਂ ਦਾ ਅਪਰੇਸ਼ਨ ਜਲੰਧਰ ਦੇ ਹਸਪਤਾਲ ਵਿੱਚ ਹੋਇਆ ਅਤੇ ਉਹ ਹੁਣ ਆਈ ਸੀ ਯੂ ਵਿੱਚ ਦਾਖਲ ਹਨ। ਇਸ ਮੌਕੇ ਜਿੱਥੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਅਤੇ ਪਾਰਟੀ ਦੇ ਵਰਕਰ ਅਤੇ ਸੀਨੀਅਰ ਆਗੂ ਹਾਲਚਾਲ ਜਾਨਣ ਦੇ ਲਈ ਪਹੁੰਚ ਰਹੈ ਹਨ ਉੱਥੇ ਹੀ ਸਹੀਦ ਬਾਬਾ ਦੀਪ ਸਿੰਘ ਜੀ ਸੇਵਾ ਦਲ ਦੇ ਮੁੱਖ ਸੇਵਾਦਾਰ ਭਾਈ ਸੁਖਚੈਨ ਸਿੰਘ ਅਤਲਾ ਨੇ ਜਲੰਧਰ ਹਸਪਤਾਲ ਵਿਖੇ ਜਾ ਕੇ ਕਾਹਨ ਸਿੰਘ ਵਾਲਾ ਨਾਲ ਮੁਲਾਕਾਤ ਕਰ ਉਨਾਂ ਦਾ ਹਾਲ ਚਾਲ ਜਾਣਿਆ ਅਤੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਉਸ ਕੌਮੀ ਜਰਨੈਲ ਨੂੰ ਵਾਹਿਗੁਰੂ ਜਲਦੀ ਤੋਂ ਜਲਦੀ ਤੰਦਰੁਸਤ ਕਰੇ ਤਾਂ ਜੋ ਕਾਹਨ ਸਿੰਘ ਵਾਲਾ ਕੌਮ ਦੀ ਸੇਵਾ ਦੁਬਾਰਾ ਕਰ ਸਕਣ। ਇਸ ਮੌਕੇ ਗੱਲਬਾਤ ਕਰਦਿਆਂ ਭਾਈ ਅਤਲਾ ਨੇ ਆਖਿਆ ਕੇ ਸਰਦਾਰ ਜਸਕਰਨ ਸਿੰਘ ਕਾਰਨ ਸਿੰਘ ਵਾਲਾ ਜਿਹਨਾਂ ਨੇ ਭਾਈ ਗੁਰਦੇਵ ਸਿੰਘ ਕਾਉਂਕੇ ਸਮੇਤ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਆਜ਼ਾਦੀ ਦੇ ਸੰਘਰਸ਼ ਵਿੱਚ ਲੰਮਾ ਸਮਾਂ ਤਸ਼ੱਦਦ ਹੰਡਾਇਆ। ਬਰਗਾੜੀ ਬੇਅਦਬੀ ਵਿਰੁੱਧ ਮੋਰਚਾ, ਕਿਸਾਨੀ ਮੋਰਚਾ ਪੰਥ ਪੰਜਾਬ ਪੰਜਾਬੀਅਤ ਲਈ ਲੰਮੇ ਸਮੇਂ ਤੋਂ ਸ਼ੰਘਰਸ਼ ਕਰ ਰਹੇ ਹਨ, ਜਿਨਾਂ ਨੇ ਕੌਮ ਦੀ ਖਾਤਰ ਆਪਣਾ ਸਾਰਾ ਜੀਵਨ ਕੌਮ ਦੇ ਲੇਖੇ ਲਾ ਦਿੱਤਾ ਅਤੇ ਆਪਣਾਂ ਬਹੁਤ ਭਾਰੀ ਨਿੱਜੀ ਆਰਥਿਕ ਨੁਕਸਾਨ ਕਰਵਾ ਲਿਆ ਪੰਥ ਪੰਜਾਬ ਪੰਜਾਬੀਅਤ ਨੌਜਵਾਨੀ ਪੁੱਤ ਪੱਤ ਦੀ ਖਾਤਰ ਦਿਨ ਰਾਤ ਸੰਘਰਸ਼ ਕੀਤਾ ਕਈ ਕਈ ਮਹੀਨੇ ਆਪਣੇ ਘਰ ਨਹੀਂ ਗਏ ਹੱਕ ਲੈਣ ਦੇ ਲਈ ਦਿਨ ਰਾਤ ਸੜਕਾਂ ਤੇ ਗੁਜ਼ਾਰੇ, ਜੇਲਾਂ ਕੱਟੀਆਂ ਪਰ ਹਾਰ ਨਹੀਂ ਮੰਨੀ, ਸਰਕਾਰਾਂ ਨੇ ਕਈ ਵਾਰ ਉਨਾਂ ਤੇ ਤਸੱਦਦ ਕੀਤੇ ਪਰ ਸਰਕਾਰਾਂ ਦੀ ਈਨ ਨਹੀਂ ਮੰਨੀ,ਕਾਹਨ ਸਿੰਘ ਵਾਲਾ ਕਈ ਗੰਭੀਰ ਬਿਮਾਰੀਆਂ ਤੋਂ ਪੀੜਤ ਹਨ ਪਰ ਪੰਥ ਪੰਜਾਬ ਦੇ ਭਲੇ ਦੇ ਲਈ ਹਮੇਸ਼ਾ ਹੀ ਸੰਘਰਸ਼ ਕਰਦੇ ਆ ਰਹੇ ਹਨ। ਪਿਛਲੇ ਦਿਨੀ ਕਾਹਨ ਸਿੰਘ ਵਾਲਾ ਕਾਫੀ ਬੀਮਾਰ ਹੋ ਗਏ ਸਨ ਜਿਨਾਂ ਦਾ ਜਲੰਧਰ ਦੇ ਹਸਪਤਾਲ ਵਿਖੇ ਆਪਰੇਸ਼ਨ ਹੋਇਆ ਅਤੇ ਉਹ ਆਈਸੀਯੂ ਵਿੱਚ ਦਾਖਲ ਹਨ।ਉਹਨਾਂ ਦਾ ਹਾਲ ਚਾਲ ਪੁੱਛਣ ਸ੍ਰ ਅਮ੍ਰਿਤਪਾਲ ਸਿੰਘ ਸਿੱਧੂ ਲੋਂਗੋਵਾਲ ਸ੍ਰ ਬਿਕਰਮਜੀਤ ਸਿੰਘ ਰਾਓ ਲੋਗੋਵਾਲ ਵਿਸ਼ੇਸ਼ ਤੌਰ ਤੇ ਮੇਰੇ ਨਾਲ ਪਹੁੰਚੇ ਅਤੇ ਅਸੀਂ ਸਾਰਿਆਂ ਨੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਵਾਹਿਗੁਰੂ ਉਨਾਂ ਨੂੰ ਜਲਦ ਤੰਦਰੁਸਤ ਕਰਨ ਤਾਂ ਜੋ ਉਹ ਪਹਿਲਾਂ ਦੀ ਤਰ੍ਹਾਂ ਕੌਮ ਦੀ ਸੇਵਾ ਕਰ ਸਕਣ।