ਬੁਢਲਾਡਾ 9 ਸਤੰਬਰ (ਨਾਨਕ ਸਿੰਘ ਖੁਰਮੀ)ਮਾਲਵੇ ਦੀ ਇਕਲੌਤੀ ਆਟੋਨੌਮਸ ਏ++ ਸੰਸਥਾ ਇਸ ਸਮੇਂ ਪੂਰੇ ਉੱਤਰੀ ਭਾਰਤ ਵਿਚੋਂ ਮੋਹਰੀ ਭੂਮਿਕਾ ਨਿਭਾਅ ਰਹੀ ਹੈ। ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ, ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਇੰਜੀ. ਸ. ਸੁਖਮਿੰਦਰ ਸਿੰਘ, ਸਕੱਤਰ ਵਿਿਦਆ ਵੱਲੋਂ ਮਿਲਦੇ ਵਿਸ਼ੇਸ਼ ਸਹਿਯੋਗ, ਦਿਸ਼ਾ-ਨਿਰਦੇਸ਼ ਸਦਕਾ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਦੀ ਯੋਗ ਅਗਵਾਈ ਵਿਚ ਪਿਛਲੇ ਕੁਝ ਸਮੇਂ ਵਿਚ ਸੰਸਥਾ ਨੇ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ। ਸ. ਗੁਰਪ੍ਰੀਤ ਸਿੰਘ ਝੱਬਰ ਮੈਂਬਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸੀਂ ਸਮੁੱਚੇ ਪੰਜਾਬ ਵਿਚ ਮਾਣ ਨਾਲ ਇਹ ਗੱਲ ਆਖਦੇ ਹਾਂ ਕਿ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਦੀ ਯੋਗ ਅਗਵਾਈ ਵਿਚ ਸੰਸਥਾ ਨੇ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਤੋਂ ਡਾ. ਨਰਿੰਦਰ ਸਿੰਘ ਨੇ ਪ੍ਰਿੰਸੀਪਲ ਦਾ ਅਹੁਦਾ ਸੰਭਾਲਿਆ ਹੈ ਉਦੋਂ ਤੋਂ ਇਸ ਸੰਸਥਾ ਨੇ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਸੰਸਥਾ ਨੇ ਨੈਕ ਦੇ ਦੂਜੇ ਸਾਈਕਲ ਵਿੱਚ ਪੰਜਾਬ ਦੀ ਇਕਲੌਤੀ ‘ਏ++’ ਸੰਸਥਾ ਹੋਣ ਦਾ ਮਾਣ ਹਾਸਲ ਕੀਤਾ ਹੈ। ਸੰਸਥਾ ਨੂੰ ਯੂ. ਜੀ. ਸੀ. ਨਵੀਂ ਦਿੱਲੀ ਵੱਲੋਂ ਆਟੋਨੌਮਸ ਦਾ ਦਰਜਾ ਪ੍ਰਾਪਤ ਹੋਇਆ ਹੈ। ਜਿਸ ਨਾਲ ਸੰਸਥਾ ਨੂੰ ਵਿੱਤੀ ਲਾਭ ਅਤੇ ਹੋਰ ਕੰਮਾਂ ਲਈ ਖੁਦਮੁਖਤਿਆਰੀ ਮਿਲੀ ਹੈ। ਪਿਛਲੇ ਸਮੇਂ ਦੌਰਾਨ ਵੱਡੀਆਂ ਸੰਸਥਾਵਾਂ/ਕੰਪਨੀਆਂ/ਉਦਯੋਗਿਕ ਇਕਾਈਆਂ ਨਾਲ ਐੱਮ.ਓ.ਯੂ. ਕੀਤੇ ਗਏ ਹਨ। ਇਸ ਵਰੇ ਜੂਨ ਦੇ ਮਹੀਨੇ ਪਲੇਸਮੈਂਟ ਡਰਾਈਵ ਕਰਵਾਈ ਹੈ। ਇੰਡਸਟਰੀ ਅਕੈਡਮੀਆਂ ਮੀਟ ਅਤੇ ਪਲੇਸਮੈਂਟ ਡਰਾਈਵ ਵਿਚ 25 ਕੰਪਨੀਆਂ ਨੇ ਹਿੱਸਾ ਲਿਆ ਹੈ।ਇਸ ਵਰ੍ਹੇ 125 ਦੇ ਕਰੀਬ ਇਸ ਇਲਾਕੇ ਦੇ ਵਿਿਦਆਰਥੀਆਂ ਨੂੰ ਵੱਖ ਵੱਖ ਕੰਪਨੀਆਂ ਅਤੇ ਉਦਯੋਗਿਕ ਇਕਾਈਆਂ ਵਿਚ ਰੁਜ਼ਗਾਰ ਪ੍ਰਾਪਤ ਹੋਇਆ ਹੈ। ਪਿਛਲੇ ਸਾਲਾਂ ਦੇ ਮੁਕਾਬਲੇ ਵਿਿਦਆਰਥੀਆਂ ਦੀ ਗਿਣਤੀ ਵਿਚ ਜ਼ਿਕਰਯੋਗ ਵਾਧਾ ਹੋਇਆ ਹੈ ਇਸ ਸਮੇਂ ਕਾਲਜ ਵਿੱਚ 7000 ਦੇ ਕਰੀਬ ਵਿਿਦਆਰਥੀ ਪੜ ਰਹੇ ਹਨ।ਇਲਾਕੇ ਦੇ ਵਿਿਦਆਰਥੀਆਂ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਸਕਿੱਲ ਅਧਾਰਿਤ ਕੋਰਸਾਂ ਵਿੱਚ ਵਾਧਾ ਕੀਤਾ ਗਿਆ ਹੈ।ਬੁਢਲਾਡਾ ਵਰਗੇ ਖਿੱਤੇ ਵਿੱਚ ਜਿੱਥੇ ਲੋਕ ਆਪਣੀਆਂ ਲੜਕੀਆਂ ਨੂੰ ਗਰਲਜ਼ ਕਾਲਜ ਵਿੱਚ ਪੜ੍ਹਾਉਣ ਨੂੰ ਤਰਜੀਹ ਦਿੰਦੇ ਹਨ, ਉੱਥੇ ਕਾਲਜ ਵਿੱਚ ਲੱਗਭੱਗ 3900 ਦੇ ਕਰੀਬ ਲੜਕੀਆਂ ਪੜ੍ਹ ਰਹੀਆਂ ਹਨ। ਉਨ੍ਹਾਂ ਦੀ ਅਗਵਾਈ ਵਿਚ ਸੰਸਥਾ ਨੂੰ ਤਹਿਸੀਲ ਪੱਧਰ, ਜ਼ਿਲ੍ਹਾ ਪੱਧਰ ਅਤੇ ਰਾਜ ਪੱਧਰ ਤੇ ਪੰਜਾਬ ਦੇ ਸਿੱਖਿਆ ਮੰਤਰੀ ਵੱਲੋਂ ਵਿਸ਼ੇਸ਼ ਸਨਮਾਨ ਪ੍ਰਾਪਤ ਹੋਇਆ ਹੈ।ਇਹ ਪ੍ਰਾਪਤੀਆਂ ਕੁਝ ਸ਼ਰਾਰਤੀ ਅਨਸਰਾਂ ਨੂੰ ਰਾਸ ਨਹੀਂ ਆ ਰਹੀਆਂ, ਇਸ ਲਈ ਉਹ ਇਸ ਸੰਸਥਾ ਨੂੰ ਬਦਨਾਮ ਕਰਨ ਦੀ ਕੋਹਜੀ ਸਾਜ਼ਿਸ ਕਰ ਰਹੇ ਹਨ। ਅਜਿਹੀਆਂ ਪ੍ਰਾਪਤੀਆਂ ਤੇ ਮਾਣ ਕਰਨਾ ਚਾਹੀਦਾ ਹੈ। ਸਾਨੂੰ ਮਾਣ ਹੈ ਕਿ ਅਸੀਂ ਇਸ ਸੰਸਥਾ ਨਾਲ ਜੁੜੇ ਹੋਏ ਹਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੰਸਥਾ ਹਮੇਸ਼ਾ ਮਾਣਵੱਤਾ ਦੀ ਭਲਾਈ ਲਈ ਅਤੇ ਵਿੱਦਿਆ ਦਾ ਪ੍ਰਸਾਰ ਕਰਨ ਲਈ ਮੋਹਰੀ ਰੋਲ ਅਦਾ ਕਰਦੀ ਰਹੇਗੀ। ਅਸੀਂ ਅਰਦਾਸ ਕਰਦੇ ਹਾਂ ਇਹ ਸੰਸਥਾ ਲਗਾਤਾਰ ਤਰੱਕੀਆਂ ਕਰੇ ਅਤੇ ਨਵੇਂ ਰਾਹ ਬਣਾਵੇ।