2 ਅਪ੍ਰੈਲ (ਕਰਨ ਭੀਖੀ) ਭੀਖੀ: ਇਲਾਕੇ ਦੀ ਵਿੱਦਿਆ ਦੇ ਖੇਤਰ ਵਿੱਚ ਮੋਹਰੀ ਸੰਸਥਾ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ, (ਸੀਨੀ.ਸੰਕੈ), ਸਕੂਲ ਵਿੱਚ ਪੰਜਵੀ ਕਲਾਸ ਦਾ ਨਤੀਜਾ ਬਹੁਤ ਹੀ ਸਾਨਦਾਰ ਰਿਹਾ। ਪੰਜਵੀ ਕਲਾਸ ਦੇ ਰਿਜਲਟ ਵਿੱਚ ਇਹ ਸਕੂਲ ਇਲਾਕੇ ਵਿੱਚ ਮੋਹਰੀ ਰਿਹਾ ਹੈ। ਮਿਤੀ 2 ਅਪ੍ਰੈਲ, 2024 ਦਿਨ ਮੰਗਲਵਾਰ ਨੂੰ ਪੰਜਾਬ ਸਕ੍ਵਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਪੰਜਵੀ ਕਲਾਸ ਦੇ ਨਤੀਜੇ ਦੀ ਘੋਸ਼ਣਾ ਕੀਤੀ ਗਈ। ਇਸ ਵਿੱਚ ਸ਼ੈਰੀ ਪੁੱਤਰੀ ਗੁਰਮੀਤ ਕੁਮਾਰ ਨੇ 500 ਅੰਕਾਂ ਵਿੱਚੋਂ 489 ਅੰਕ ਪ੍ਰਾਪਤ ਕਰਕੇ ਪਹਿਲਾ, ਭਾਵਿਕਾ ਪੁੱਤਰੀ ਰਾਜ ਕੁਮਾਰ ਨੇ 487 ਅੰਕ ਪ੍ਰਾਪਤ ਕਰਕੇ ਦੂਸਰਾ ਅਤੇ ਹਰਮਨ ਸ਼ਰਮਾ ਪੁੱਤਰੀ ਗੁਰਪ੍ਰੀਤ ਸ਼ਰਮਾ, ਦਮਨਪ੍ਰੀਤ ਕੌਰ ਪੁੱਤਰੀ ਯਾਦਵਿੰਦਰ ਸਿੰਘ, ਦਿਕਸ਼ਾ ਰਾਣੀ ਪੁੱਤਰੀ ਦੀਨਾ ਨਾਥ ਅਤੇ ਜਸਨੂਰ ਸ਼ਰਮਾ ਪੁੱਤਰੀ ਗੁਰਦੀਪ ਸ਼ਾਰਦਾ ਨੇ 486 ਅੰਕ ਪ੍ਰਾਪਤ ਕਰ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ। ਜਿਨ੍ਹਾਂ ਵਿੱਚ 22 ਬੱਚਿਆਂ ਨੇ 90 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕੀਤੇ ਵਧੀਆ ਅੰਕ ਅੰਕ ਲੈ ਕੇ ਜਾਣ ਵਾਲੇ ਵਿਦਿਆਰਥੀਆਂ ਨੂੰ ਸਕੂਲ ਪ੍ਰਿੰਸੀਪਲ ਸੰਜੀਵ ਕੁਮਾਰ, ਪ੍ਰਬੰਧਕੀ ਕਮੇਟੀ ਪ੍ਰਧਾਨ ਸਤੀਸ਼ ਕੁਮਾਰ, ਪ੍ਰਬੰਧਕ ਅਮਿੰ੍ਰਤਲਾਲ ਅਤੇ ਸਮੂਹ ਮੈਨੇਜਮੈਂਟ ਕਮੇਟੀ ਮੈਬਰਾਂ ਨੇ ਸਕੂਲ ਸਟਾਫ ਅਤੇ ਬੱਚਿਆਂ ਦੇ ਮਾਪਿਆ ਨੂੰ ਵਧਾਈ ਦਿੱਤੀ।