ਮਾਨਸਾ 6 ਜਨਵਰੀ (ਨਾਨਕ ਸਿੰਘ ਖੁਰਮੀ)
ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਖੂਨਦਾਨ ਕੈਂਪ ਸਥਾਨਕ ਗੁਰਦੁਆਰਾ ਸਿੰਘ ਸਭਾ ਮਾਨਸਾ ਵਿਖੇ ਸਹਿਯੋਗ ਵੈਲਫੇਅਰ ਸੁਸਾਇਟੀ ਮਾਨਸਾ ਵੱਲੋਂ ਲਗਾਇਆ ਗਿਆ।
ਇਹ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਵਾਈਸ ਪ੍ਰਧਾਨ ਰਜਨੀਸ਼ ਗੁਪਤਾ ਸਕੱਤਰ ਨਵਦੀਪ ਜਿੰਦਲ ਨੇ ਦੱਸਿਆ ਕਿ ਇਹ ਕੈਂਪ ਸ੍ਰ: ਤੇਜਿੰਦਰ ਸਿੰਘ ਟੀਟੂ ਗੁਰੂ ਰੀਪਰ ਮਾਨਸਾ ਦੇ ਪੂਰਨ ਸਹਿਯੋਗ ਨਾਲ ਲਗਾਇਆ ਗਿਆ ।
ਸਹਿਯੋਗ ਦੇ ਪ੍ਰਧਾਨ ਸੁਨੀਲ ਗੋਇਲ, ਸਕੱਤਰ ਪਰਨਵ ਸਿੰਗਲਾ ਨੇ ਦੱਸਿਆ ਕਿ ਤੁਹਾਡਾ ਦਾਨ ਕੀਤਾ ਖੂਨ ਕਿਸੇ ਲੋੜਵੰਦ ਮਰੀਜ਼ ਦੀ ਕੀਮਤੀ ਜਾਨ ਬਚਾ ਸਕਦਾ ਹੈ ।
ਗੁਰਦੁਆਰਾ ਸਿੰਘ ਸਭਾ ਮਾਨਸਾ ਦੇ ਪ੍ਰਧਾਨ ਰਘਵੀਰ ਸਿੰਘ, ਬਲਵੀਰ ਸਿੰਘ ਮੈਂਬਰ, ਭੂਪਿੰਦਰ ਸਿੰਘ, ਡਾਕਟਰ ਪ੍ਰਸ਼ੋਤਮ ਸਿੰਘ ਅਤੇ ਸਮੂਹ ਮੈਂਬਰਾਂ ਵੱਲੋਂ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਖੂਨਦਾਨ ਕੈਂਪ ਨੋਜਵਾਨਾਂ ਨੂੰ ਖੂਨਦਾਨ ਲਹਿਰ ਨਾਲ ਜੋੜਨ ਲਈ ਸਹਾਈ ਸਿੱਧ ਹੁੰਦੇ ਹਨ ਅਤੇ ਮਨੁੱਖਤਾ ਦੀ ਸੇਵਾ ਹਿੱਤ ਵੱਡਮੁੱਲਾ ਯੋਗਦਾਨ ਪਾ ਰਹੇ ਹਨ।
ਸਰਪ੍ਰਸਤ ਭੁਪਿੰਦਰ ਜੋਗਾ ਦੱਸਿਆ ਕਿ ਕੈਂਪ ਵਿੱਚ 32 ਯੂਨਿਟ ਬਲੱਡ ਇਕੱਠੇ ਹੋਏ। ਇਹ ਬਲੱਡ ਸਰਾਂ ਬਲੱਡ ਸੈਂਟਰ ਵਿਖੇ ਜਮਾਂ ਹੋਇਆ ।ਇਸ ਮੌਕੇ ਸੱਤ ਪਾਲ ਪਾਲੀਆ, ਘਨਸ਼ਿਆਮ ਦਾਸ ਅਰੋੜਾ ਆਦਿ ਹਾਜਰ ਸਨ ।