ਤਨਖਾਹਾਂ ਚ ਵਾਧਾ ਅਤੇ ਸੇਵਾਵਾਂ ਰੈਗੂਲਰ ਕਰਨ ਦੀ ਕੀਤੀ ਅਪੀਲ
ਸੁਨਾਮ ਊਧਮ ਸਿੰਘ ਵਾਲਾ, 28 ਜੁਲਾਈ
ਸੇਵਾ ਕੇਂਦਰ ਮੁਲਾਜ਼ਮ ਯੂਨੀਅਨ, ਪੰਜਾਬ (ਅਕਬਰਪੁਰ) ਨੇ ਮੁਲਾਜ਼ਮਾਂ ਦੀਆਂ ਦਰਪੇਸ਼ ਸਮੱਸਿਆਵਾਂ ਅਤੇ ਮੰਗਾਂ ਨੂੰ ਲੈਕੇ ਇੱਕ ਮੰਗ ਪੱਤਰ ਕੈਬਨਿਟ ਮੰਤਰੀਂ ਸ਼੍ਰੀ ਅਮਨ ਅਰੋੜਾ ਨੂੰ ਦਿੱਤਾ। ਜਥੇਬੰਦੀਂ ਨੇ ਮੰਗ-ਪੱਤਰ ਰਾਹੀਂ ਸੇਵਾ ਕੇਂਦਰ ਮੁਲਾਜ਼ਮਾਂ ਨੂੰ ਰੈਗੂਲਰ ਕਰਨ, ਤਨਖਾਹਾਂ ਚ ਵਾਧਾ ਕਰਨ, ਗਜਟਿਡ ਛੁੱਟੀਆਂ ਮੁਲਾਜ਼ਮਾਂ ਉੱਤੇ ਲਾਗੂ ਕਰਨ ਅਤੇ ਠੇਕਾ ਨਿੱਜੀ ਕੰਪਨੀਆਂ ਨੂੰ ਨਾ ਦੇਣ ਦੇ ਮੁੱਦੇ ਨੂੰ ਜ਼ੋਰ ਨਾਲ ਉਭਾਰਿਆ।
ਜਥੇਬੰਦੀਂ ਦੇ ਸੂਬਾ ਸਰਪ੍ਰਸਤ ਅਵਤਾਰ ਅਕਬਰਪੁਰ, ਸੰਗਰੂਰ ਅਤੇ ਸੂਬਾ ਪ੍ਰਧਾਨ ਬਲਜਿੰਦਰ ਸਿੰਘ ਖਿਆਲੀ ਚਹਿਲਾਂਵਾਲੀ (ਮਾਨਸਾ) ਉੱਤੇ ਅਧਾਰਿਤ ਵਫ਼ਦ ਨੇ ਇਸ ਸਬੰਧੀਂ ਸੇਵਾ ਕੇਂਦਰ ਮੁਲਾਜ਼ਮਾਂ ਦੀਆਂ ਮੰਗਾਂ ਤੇ ਮਸਲੇ ਕੈਬਨਿਟ ਮੰਤਰੀਂ ਸ਼੍ਰੀ ਅਰੋੜਾ ਦੇ ਧਿਆਨ ਚ ਲਿਆਂਦੇ ਜਿਸ ਉੱਤੇ ਸ਼੍ਰੀ ਅਰੋੜਾ ਨੇ ਜਲਦ ਉਪਰੋਕਤ ਤੱਥਾਂ ਉਤੇ ਵਿਚਾਰ ਕਰਕੇ ਹੱਲ ਕਰਨ ਦਾ ਭਰੋਸਾ ਦਿੱਤਾ। ਸ਼੍ਰੀ ਅਰੋੜਾ ਨੇ ਵਫ਼ਦ ਨੂੰ ਵਿਸਵਾਸ਼ ਦਿਵਾਇਆ ਕਿ ਸੇਵਾ ਕੇਂਦਰ ਦੇ ਸੰਚਾਲਨ ਸਬੰਧੀਂ ਇੱਕ ਨਵੀਂ ਪਾਲਿਸੀ ਉਤੇ ਕੰਮ ਚੱਲ ਰਿਹਾ ਹੈ , ਜਿਸ ਵਿੱਚ ਮੁਲਾਜਮਾਂ ਦੀ ਤਨਖਾਹ ਅਤੇ ਹੋਰ ਮੰਗਾਂ ਦਾ ਖਾਸ ਧਿਆਨ ਰੱਖਿਆ ਜਾਵੇਗਾ।