02 ਸਤੰਬਰ (ਰਾਜਦੀਪ ਜੋਸ਼ੀ) ਬਠਿੰਡਾ: ਬੀਤੇ ਰੋਜ਼ ਸੇਂਟ ਜੇਵੀਅਰਜ਼ ਈ-ਸਕੂਲ ਗੁਰਥੜੀ ਦੇ ਨਰਸਰੀ ਤੋਂ ਤੀਜੀ ਕਲਾਸ ਦੇ ਬੱਚਿਆਂ ਨੇ ਇਕ ਰੋਜ਼ਾ ਦੌਰਾ ਕੀਤਾ ਜਿਸ ਦੌਰਾਨ ਬੱਚਿਆਂ ਨੂੰ ਮਿੰਨੀ ਜ਼ੂ ਬੀੜ ਤਲਾਬ,ਬਠਿੰਡਾ ਵਿਖੇ ਲਿਜਾਇਆ ਗਿਆ।ਇਸ ਦੌਰੇ ਦੌਰਾਨ ਬੱਚਿਆਂ ਨੇ ਜੰਗਲੀ ਜੀਵਨ ਬਾਰੇ ਜਾਣਕਾਰੀ ਲੈਣ ਦੇ ਨਾਲ-ਨਾਲ ਬੱਚਿਆਂ ਨੇ ਆਪਣੇ ਅਧਿਆਪਕਾਂ ਤੋ ਵੱਖ-ਵੱਖ ਜੀਵ-ਜਾਤੀਆਂ ਬਾਰੇ ਜਾਣ ਕੇ ਆਪਣੇ ਗਿਆਨ ਵਿੱਚ ਵਾਧਾ ਕੀਤਾ। ਬੱਚਿਆਂ ਨੇ ਪਾਰਕ ਵਿੱਚ ਝੂਲਿਆਂ ਦਾ ਖੂਬ ਆਨੰਦ ਮਾਣਿਆ ।ਅਧਿਆਪਕਾਂ ਨੇ ਕਿਹਾ ਕਿ ਅਜਿਹੇ ਟੂਰ ਬੱਚਿਆਂ ਦੇ ਮਨੋਵਿਗਿਆਨ ਅਤੇ ਉਹਨਾਂ ਦੇ ਇਸ ਵਾਤਾਵਰਨ ਨਾਲ ਜੋੜਨ ਲਈ ਅਤਿਅੰਤ ਲਾਭਕਾਰੀ ਸਿੱਧ ਹੁੰਦੇ ਹਨ।