ਸ੍ਰੀ ਅਨੰਦਪੁਰ ਸਾਹਿਬ, 5 ਅਗਸਤ (ਚਾਨਾ)
ਮਾਨਯੋਗ ਸੁਪਰੀਮ ਕੋਰਟ ਤੋਂ ਰਾਹੁਲ ਗਾਂਧੀ ਦੀ ਮੈਂਬਰਸ਼ਿਪ ਦੀ ਬਹਾਲੀ ਅਤੇ ਸਜਾ ਤੇ ਰੋਕ ਲਾਉਣ ਦੀ ਖੁਸ਼ੀ ਵਿਚ ਲੱਡੂ ਵੰਡੇ ਗਏ। ਇਸ ਸਬੰਧੀ ਅੱਜ ਕਾਂਗਰਸ ਦੇ ਬਲਾਕ ਪ੍ਰਧਾਨ ਪ੍ਰੇਮ ਸਿੰਘ ਬਾਸੋਵਾਲ ਦੀ ਅਗਵਾਈ ਵਿਚ ਵਿਸੇਸ਼ ਮੀਟਿੰਗ ਹੋਈ ਜਿਸ ਵਿਚ ਅਦਾਲਤ ਦੇ ਫੈਸਲੇ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੋਕੇ ਪ੍ਰੇਮ ਸਿੰਘ ਬਾਸੋਵਾਲ ਨੇ ਕਿਹਾ ਕਿ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਦੀ ਅਗਵਾਈ ਵਿਚ ਹਲਕੇ ਦੇ ਕਾਂਗਰਸੀਆਂ ਨੇ ਇਸ ਤੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ ਤੇ ਲੱਡੂ ਵੰਡ ਕੇ ਖੁਸ਼ੀ ਮਨਾਈ। ਇਸ ਮੋਕੇ ਸਾਬਕਾ ਚੇਅਰਮੈਨ ਹਰਬੰਸ ਮਹਿੰਦਲੀ, ਸਾਬਕਾ ਚੇਅਰਮੈਨ ਰਮੇਸ਼ ਚੰਦ ਦਸਗਰਾਈਂ, ਪ੍ਰੇਮ ਸਿੰਘ ਸਿੱਧੂ, ਕਮਲ ਜੋਸ਼ੀ ਸਾਬਕਾ ਡਾਇਰੈਕਟਰ, ਹਕੀਮ ਹਰਮਿੰਦਰਪਾਲ ਮਿਨਹਾਸ, ਸਵਰਨ ਸਿੰਘ ਲੋਦੀਪੁਰ, ਮੋਹਨ ਸਿੰਘ ਭਸੀਨ, ਚੌਧਰੀ ਪਹੂ ਲਾਲ, ਗੁਰਿੰਦਰ ਸਿੰਘ ਵਾਲੀਆ ਕੌਂਸਲਰ, ਕਮਲਜੀਤ ਸਿੰਘ ਕੌਂਸਲਰ, ਸੂਰਤ ਸਿੰਘ, ਪ੍ਰਕਾਸ਼ ਸਿੰਘ ਅਗੰਮਪੁਰ, ਪਾਲ ਸਿੰਘ, ਸੁਖਦੇਵ ਸਿੰਘ ਮਹਿਰੋਲੀ, ਬਲਬੀਰ ਸਿੰਘ ਬੱਢਲ, ਗੁਰਬਚਨ ਧਨੇੜਾ, ਜਸਵੰਤ ਸਿੰਘ, ਪ੍ਰਵੇਸ਼ ਮਹਿਤਾ, ਸੁਮਿਤ ਮਹਿਤਾ, ਰਮਨਦੀਪ ਸਿੰਘ, ਚੰਦਨ ਸ਼ਰਮਾ, ਮੁਕੇਸ਼ ਕੁਮਾਰ, ਅਰੁਨਦੀਪ ਸੋਨੂੰ, ਮਹੇਸ਼ ਕਾਂਤ ਆਦਿ ਹਾਜ਼ਰ ਸਨ।