ਕਿਹਾ ਬੇਸਹਾਰਾ ਪੰਛੀਆਂ ਨੂੰ ਸਹਾਰਾ ਦੇਣ ਦੀ ਜ਼ਰੂਰਤ
03 ਅਪ੍ਰੈਲ (ਗਗਨਦੀਪ ਸਿੰਘ) ਮੰਡੀ ਕਲਾਂ: ਬੀਤੇ ਦਿਨੀਂ ਸੁਖਰਾਜ ਸਿੰਘ ਮੰਡੀ ਕਲਾਂ ਜ਼ਿਲ੍ਹਾ ਬਠਿੰਡਾ ਵੱਲੋਂ ਮਿਤੀ 02-04-2024 ਨੂੰ ਆਪਣੇ ਜਨਮ ਦਿਨ ਮੌਕੇ ਇੱਕ ਨਵੀਂ ਪਿਰਤ, ਨਵੀਆਂ ਪੈੜਾਂ ਪਾਉਂਦੇ ਹੋਏ ਆਪਣੇ ਘਰ ਅਤੇ ਕੈਫੇ ਵਰਲਡ ਪਬਲੀਕੇਸ਼ਨਜ਼ (ਕਿਤਾਬਾਂ ਵਾਲਾ ਕੈਫੇ) ਦੇ ਦਫ਼ਤਰ ਵਿਖੇ “ਪੁਸਤਕ ਆਲ੍ਹਣਾ ਨੰਬਰ ਇੱਕ” ਦਾ ਉਦਘਾਟਨ ਕੀਤਾ ਗਿਆ। ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਇਸ ਦੇ ਅੱਗੇ ਪੁਸਤਕਾਂ ਰੱਖਣ ਲਈ ਜਗ੍ਹਾ ਬਣਾਈ ਗਈ ਹੈ ਅਤੇ ਪਿਛਲੇ ਪਾਸੇ ਪੰਛੀਆਂ ਦੇ ਬੈਠਣ ਦੀ ਜਗ੍ਹਾ ਹੈ। ਜਿਸ ਕਰਕੇ ਇਸਦਾ ਨਾਮ “ਪੁਸਤਕ ਆਲ੍ਹਣਾ” ਪਿਆ। ਹੋਰ ਕਿਹਾ ਕਿ ਜਿੱਥੇ ਕਿਤਾਬਾਂ ਦਾ ਪ੍ਰਚਾਰ ਪ੍ਰਸਾਰ ਅਤੇ ਪਾਠਕ ਪੈਦਾ ਕਰਨੇ ਜ਼ਰੂਰੀ ਹਨ, ਉੱਥੇ ਹੀ ਬੇਸਹਾਰਾ ਪੰਛੀਆਂ ਨੂੰ ਸਹਾਰਾ ਦੇਣਾ ਵੀ ਜ਼ਰੂਰੀ ਹੈ। ਨਾਲ ਦੀ ਨਾਲ ਹੀ ਇਹ ਵੀ ਬੇਨਤੀ ਕਰੀ ਗਈ ਕਿ ਜੋ ਵੀ ਦੋਸਤ ਮਿੱਤਰ ਦੇਸ਼/ਵਿਦੇਸ਼ ਵਿੱਚੋਂ ਇਹੋ ਜਿਹਾ ਕਾਰਜ ਕਰਨਾ ਚਾਹੁੰਦੇ ਹੋਣ ਆਪਣੇ ਪਿੰਡ ਸ਼ਹਿਰ ਵਿੱਚ ਤਾਂ ਓਹ ਪੁਸਤਕ ਆਲੵਣੇ ਸਪਾਂਸਰ ਕਰ ਸਕਦੇ ਹਨ,ਜਿਸ ਤਰੵਾਂ ਆਪਾਂ ਧਾਰਮਿਕ ਸਥਾਨਾਂ ਤੇ ਦਾਨ ਕਰਦੇ ਹਾਂ ਤਾਂ ਅੱਜ ਦੇ ਸਮੇਂ ਸ਼ਬਦ ਨਾਲ ਸਾਂਝ ਪਾਉਣਾ ਤੇ ਪਵਾਉਣਾ ਵੀ ਬਹੁਤ ਜਰੂਰੀ ਹੈ ਨਾਲ ਹੀ ਕੁਦਰਤ ਦੀ ਸਾਂਭ ਸੰਭਾਲ ਕਰਕੇ ਕੁਝ ਨਾ ਕੁਝ ਕੁਦਰਤ ਦਾ ਦੇਣਾ ਕਰਨਾ ਹੈ…ਸੋ ਇਸ ਮੌਕੇ ਮਾਰੂਤੀ ਸੁਜ਼ੂਕੀ ਏਜੰਸੀ ਰਾਮਪੁਰਾ ਫੂਲ ਦੇ ਮੈਨੇਜਰ ਜੁਗਿੰਦਰ ਸ਼ਰਮਾਂ, ਕਰਮ ਸਿੰਘ ਮਹਿੰਮੀ, ਲਵਪ੍ਰੀਤ ਸਿੰਘ, ਗਗਨ ਫੂਲ ਸਮੇਤ ਪਰਿਵਾਰਿਕ ਮੈਂਬਰ ਹਾਜ਼ਰ ਸਨ।