29 ਜੁਲਾਈ ਨੂੰ ਜ਼ਿਲ੍ਹਾ ਸਕੱਤਰੇਤ ਮੀਟਿੰਗ ਮੌਕੇ ਰੈਲੀ ਅਤੇ ਸਾਧਨਾ ਸਬੰਧੀ ਕੀਤੀ ਜਾਵੇਗੀ ਤਿਆਰੀ।
ਮਾਨਸਾ 24 ਜੁਲਾਈ:(ਨਾਨਕ ਸਿੰਘ ਖੁਰਮੀ)
ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਮਾਨਸਾ ਦੇ ਸਕੱਤਰ ਕਾਮਰੇਡ ਕ੍ਰਿਸ਼ਨ ਚੌਹਾਨ ਨੇ ਦੱਸਿਆ ਕਿ ਸਤੰਬਰ ਮਹੀਨੇ ਵਿੱਚ ਹੋ ਰਹੇ ਪਾਰਟੀ ਦੇ 25ਵੇਂ ਮਹਾਂ ਸਮੇਲਨ ਦੀਆਂ ਤਿਆਰੀਆਂ ਨੂੰ ਹੋਰ ਤੇਜ਼ ਕਰਨ ਲਈ ਕੌਮੀ ਕੌਂਸਲ ਦੇ ਮੈਂਬਰ ਤੇ ਸਾਬਕਾ ਵਿਧਾਇਕ ਸਾਥੀ ਹਰਦੇਵ ਸਿੰਘ ਅਰਸ਼ੀ 28 ਤੇ 29 ਜੁਲਾਈ ਨੂੰ ਉਚੇਚੇ ਤੌਰ ਤੌਰ ਤੇ ਮਾਨਸਾ ਜ਼ਿਲ੍ਹੇ ਦਾ ਦੌਰਾ ਕਰਨਗੇ ਤੇ ਜ਼ਿਲੇ ਵਿੱਚ ਪਾਰਟੀ ਕਾਂਗਰਸ ਸਬੰਧੀ ਜਨਤਕ ਮੁਹਿੰਮ ਬਣਾ ਕੇ ਜਾਗਰੂਕ ਕਰਨ ਲਈ ਲੀਡਰਸ਼ਿਪ ਵਿੱਚ ਜੋਸ਼ ਭਰਨਗੇ।
28 ਜੁਲਾਈ ਨੂੰ ਭੀਖੀ ਬੀਡੀਪੀਓ ਬਲਾਕ ਨੂੰ ਤੋੜੇ ਜਾਣ ਵਿਰੁੱਧ ਲੰਮੇ ਸਮੇਂ ਤੋਂ ਚੱਲ ਰਹੇ ਸੰਘਰਸ਼ ਨੂੰ ਸੰਬੋਧਨ ਕਰਨ ਉਪਰੰਤ 21 ਸਤੰਬਰ ਨੂੰ ਪਾਰਟੀ ਮਹਾਂ ਸਮੇਲਨ ਦੇ ਪਹਿਲੇ ਦਿਨ ਚੰਡੀਗੜ੍ਹ ਵਿਖੇ ਹੋ ਰਹੀ ਵਿਸ਼ਾਲ ਰੈਲੀ ਤੇ ਪੁੱਜਣ ਲਈ ਸਾਧਨਾਂ ਦਾ ਪ੍ਰਬੰਧ ਕਰਨ ਲਈ ਫੰਡ ਇਕੱਠਾ ਕਰਨ ਲਈ ਜ਼ਿਲ੍ਹਾ ਲੀਡਰਸ਼ਿਪ ਨਾਲ ਸਹਿਯੋਗ ਕਰਨਗੇ।
29 ਜੁਲਾਈ ਨੂੰ ਪਾਰਟੀ ਦੇ ਜਿਲ੍ਹਾ ਸਕੱਤਰੇਤ ਦੀ ਮੀਟਿੰਗ ਨੂੰ ਸੰਬੋਧਨ ਕਰਨਗੇ।
ਸੀ ਪੀ ਆਈ ਦੀ 25 ਵੀਂਂ ਪਾਰਟੀ ਕਾਂਗਰਸ ਦੀਆਂ ਤਿਆਰੀਆ ਸਬੰਧੀ ਕਾਮਰੇਡ ਅਰਸ਼ੀ ਦੋ ਦਿਨ 28 ਤੇ 29 ਜੁਲਾਈ ਨੂੰ ਮਾਨਸਾ ਆਉਣਗੇ -ਚੌਹਾਨ

Leave a comment