ਭਾਈ ਗੁਰਦਾਸ ਵਾਲੇ ਟੋਭੇ ਅਤੇ ਪਲਾਂਟ ਦਾ ਵੀ ਕੀਤਾ ਸਰਵੇਖਣ
ਮਾਨਸਾ 3 ਦਸੰਬਰ (ਨਾਨਕ ਸਿੰਘ ਖੁਰਮੀ ) ਸੀਵਰੇਜ ਸਿਸਟਮ ਅਤੇ ਸਫਾਈ ਦੇ ਮਾੜੇ ਪ੍ਰਬੰਧਾਂ ਖ਼ਿਲਾਫ਼ ਕੌਂਸਲਰਾ ਦੀ ਅਗਵਾਈ ਹੇਠ ਵੱਖ ਵੱਖ ਧਾਰਮਿਕ ਸਮਾਜਿਕ ਵਪਾਰਕ , ਜਨਤਕ ਜਮਹੂਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਸੇਵਾ ਸਿੰਘ ਠੀਕਰੀਵਾਲਾ ਚੌਂਕ ਵਿਖੇ ਚੱਲ ਰਿਹਾ ਰੋਸ ਧਰਨਾ ਅੱਜ 37ਵੇਂ ਦਿਨ ਵੀ ਜਾਰੀ ਰਿਹਾ ਜਿਕਰਯੋਗ ਹੈ ਕਿ ਕੱਲ ਧਰਨੇ ਦੌਰਾਨ ਰੁਕ ਕੇ ਡਿਪਟੀ ਕਮਿਸ਼ਨਰ ਮਾਨਸਾ ਸ਼.ਕੁਲਵੰਤ ਸਿੰਘ ਵੱਲੋਂ ਧਰਨਾਕਾਰੀਆਂ ਨੂੰ ਦਫ਼ਤਰ ਵਿੱਚ ਆਕੇ ਗੱਲਬਾਤ ਕਰਨ ਦਾ ਸੱਦਾ ਦਿੱਤਾ ਅਤੇ ਧਰਨਾਕਾਰੀਆਂ ਦਾ ਵਫ਼ਦ ਜਿਸ ਵਿੱਚ ਰਾਮਪਾਲ ਵਾਇਸ ਪ੍ਰਧਾਨ, ਅਮ੍ਰਿਤ ਪਾਲ ਗੋਗਾ, ਡਾ. ਧੰਨਾ ਮੱਲ ਗੋਇਲ , ਜਤਿੰਦਰ ਆਗਰਾ, ਕਰਨੈਲ ਸਿੰਘ ਮਾਨਸਾ , ਮੇਜ਼ਰ ਸਿੰਘ ਦੂਲੋਵਾਲ , ਅਮਰੀਕ ਸਿੰਘ , ਪ੍ਰਦੀਪ ਮਾਖਾ ਵੱਲੋਂ ਮਿਲ ਕੇ ਸਮੱਸਿਆ ਸਬੰਧੀ ਵਿਸਥਾਰ ਪੂਰਵਕ ਵਿਚਾਰਾਂ ਵਟਾਂਦਰਾ ਕੀਤਾ ਅਤੇ ਸੀਵਰੇਜ ਦੀ ਸਮੱਸਿਆ ਸਬੰਧੀ ਪੰਜਾਬ ਸਰਕਾਰ ਵੱਲੋਂ ਦਿੱਤੇ ਜਾਣ ਵਾਲੇ ਫੰਡ ਵਿੱਚ ਹੋਈ ਦੇਰੀ ਸਬੰਧੀ ਅਤੇ ਅਧੂਰੀ ਪ੍ਰਕਿਰਿਆ ਨੂੰ ਪੂਰਾ ਕਰਵਾਉਣ ਲਈ ਤਨਦੇਹੀ ਨਾਲ ਯਤਨ ਕਰਨ ਦੀ ਲੋੜ ਤੇ ਜੋਰ ਦਿੱਤਾ ਹੈ ਇਸ ਪ੍ਰਕਿਰਿਆ ਦੀ ਦੇਰੀ ਸਬੰਧੀ ਵਫ਼ਦ ਨੇ ਰੋਸ਼ ਵੀ ਜ਼ਾਹਰ ਕੀਤਾ ਇਸ ਸਮੇਂ ਏਡੀਸੀ ਵੀ ਮੌਜੂਦ ਸਨ ਪਿਛਲੇ ਸਮੇਂ ਭਾਈ ਗੁਰਦਾਸ ਵਾਲੇ ਟੋਭੇ ਦੀ ਸਫ਼ਾਈ ਸਬੰਧੀ ਕੀਤੀ ਜਾ ਰਹੀ ਧੀਮੀ ਚਾਰਾ ਜੋਈ ਸਬੰਧੀ ਅਤੇ ਲੱਗੇ ਪਲਾਂਟ ਦੀ ਖ਼ਸਤਾ ਹਾਲਤ ਤੇ ਵੀ ਫ਼ਿਕਰਮੰਦੀ ਜ਼ਾਹਰ ਕੀਤੀ ਗਈ ਇਸ ਮੌਕੇ ਡਿਪਟੀ ਕਮਿਸ਼ਨਰ, ਏਡੀਸੀ ਅਤੇ ਪ੍ਰਧਾਨ ਨਗਰ ਕੌਂਸਲ ਵੱਲੋਂ ਵਫ਼ਦ ਦੇ ਮੈਂਬਰਾਂ ਸਮੇਤ ਭਾਈ ਗੁਰਦਾਸ ਵਾਲੇ ਟੋਭੇ ਅਤੇ ਵਟਰ ਟਰੀਟਮੈਂਟ ਸਬੰਧੀ ਪਲਾਂਟ ਦਾ ਦੌਰਾ ਕੀਤਾ ਗਿਆ ਡਿਪਟੀ ਕਮਿਸ਼ਨਰ ਵੱਲੋਂ ਸਬੰਧਤ ਅਧਿਕਾਰੀਆਂ ਨੂੰ ਸਫ਼ਾਈ ਦੇ ਕੰਮ ਵਿੱਚ ਤੇਜ਼ੀ ਲਿਆਉਣ ਅਤੇ ਪਲਾਂਟ ਵਿੱਚ ਆਈਆਂ ਤਰੁਟੀਆਂ ਫੌਰੀ ਦੂਰ ਕਰਨ ਦੀ ਹਦਾਇਤ ਵੀ ਕੀਤੀ ।ਨੂੰ ਅਤੇ ਫੰਡ ਅੱਜ ਵੀ ਪ੍ਰਸ਼ਾਸਨ ਅਤੇ ਸਰਕਾਰ ਵਿਰੁੱਧ ਮਸਲੇ ਨੂੰ ਗੰਭੀਰਤਾ ਨਾਲ ਨਾ ਲੈਣ ਅਤੇ
ਇਸ ਮੌਕੇ ਧਰਨਾਕਾਰੀ ਰਾਮਪਾਲ ਸਿੰਘ ਵਾਇਸ ਪ੍ਰਧਾਨ ਨਗਰ ਕੌਂਸਲ, ਅਮ੍ਰਿਤ ਪਾਲ ਗੋਗਾ , ਅਜੀਤ ਸਿੰਘ ਸਰਪੰਚ ਤੇ ਹੰਸਾ ਸਿੰਘ ਨੇ ਪੰਜਾਬ ਸਰਕਾਰ ਸਮੇਤ ਸੀਵਰੇਜ਼ ਕੰਪਨੀ ਦੀ ਕਾਰਗੁਜ਼ਾਰੀ ਤੇ ਸਖ਼ਤ ਟਿੱਪਣੀ ਕਰਦੇ ਹੋਏ ਕਿਹਾ ਕਿ ਸ਼ਹਿਰ ਦੇ ਲੋਕਾਂ ਨੂੰ ਸੀਵਰੇਜ਼ ਤੇ ਸਫ਼ਾਈ ਦੇ ਮਾੜੇ ਪ੍ਰਬੰਧਾਂ ਕਰਕੇ ਗੰਭੀਰ ਦਿੱਕਤਾਂ ਅਤੇ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪ੍ਰੰਤੂ ਪੰਜਾਬ ਸਰਕਾਰ ਤੇ ਕੰਪਨੀ ਨੇ ਚੁੱਪ ਧਾਰ
ਧਰਨੇ ਮੌਕੇ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਸਾਬਕਾ ਐਮ ਸੀ ਗੁਰਦੀਪ ਦੀਪਾ, ਧੰਨਾ ਮੱਲ ਗੋਇਲ, ਕ੍ਰਿਸ਼ਨ ਚੌਹਾਨ, ਮਨਜੀਤ ਸਿੰਘ ਮੀਹਾਂ , ਜਸਵੰਤ ਸਿੰਘ ਮਾਨਸਾ, ਪੱਤਰਕਾਰ ਆਤਮਾ ਸਿੰਘ ਪਮਾਰ ਸਿੰਘ, ਸੁਰਿੰਦਰਪਾਲ ਸ਼ਰਮਾ , ਐਡਵੋਕੇਟ ਇਸ਼ਵਰ ਦਾਸ , ਵਕੀਲ ਚੰਦ , ਪ੍ਰਦੀਪ ਮਾਖਾ ਨੇ ਕਿਹਾ ਕਿ ਸੀਵਰੇਜ ਬੋਰਡ ਦੇ ਉੱਚ ਅਧਿਕਾਰੀਆਂ ਅਤੇ ਪ੍ਰਸ਼ਾਸਨ ਤੋਂ ਮਸਲੇ ਤੇ ਹੱਲ ਦੀ ਬਜ਼ੁਰਗ ਮੰਗ ਕੀਤੀ ਗਈ।ਇਸ ਸਮੇਂ ਹਰਬੰਸ ਸਿੰਘ, ਦਲਵਿੰਦਰ ਸਿੰਘ, ਰਾਮ ਸਿੰਘ, ਜਗਸੀਰ ਸਿੰਘ , ਸ਼ਮਸ਼ੇਰ ਸਿੰਘ , ਬੰਟੂ, ਮਿੱਠੂ ਸਿੰਘ , ਹਰਸ਼ਿੰਦਰ ਸਿੰਘ ਅਤੇ ਰਜਿੰਦਰ ਸਿੰਘ ਆਦਿ ਵੀ ਮੌਜੂਦ ਸਨ।