ਐੱਸ ਡੀ ਐਮ ਵੱਲੋਂ ਕੋਈ ਸੁਣਵਾਈ ਨਾ ਹੋਣ ਤੇ ਲਿਆ ਇਹ ਫੈਸਲਾ ਤੇ ਕਿਹਾ ਸੰਘਰਸ਼ ਕਰਾਂਗੇ ਤੇਜ਼
ਬਠਿੰਡਾ, 26 ਜੁਲਾਈ (ਗਗਨਦੀਪ ਸਿੰਘ) ਫੂਲ ਟਾਊਨ: ਪਿੰਡ ਫੂਲ ਟਾਊਨ ਦੇ ਲੋਕਾਂ ਵੱਲੋਂ ਐੱਸ ਡੀ ਐਮ ਦਫਤਰ ਵਿਖੇ ਧਰਨਾ ਲਗਾਇਆ ਗਿਆ ਸੀ। ਐੱਸ ਡੀ ਐਮ ਵੱਲੋਂ ਕਿਸੇ ਪ੍ਰਕਾਰ ਦੀ ਸੁਣਵਾਈ ਨਾ ਹੋਣ ਕਰਕੇ ਲੋਕਾਂ ਨੇ ਮੌਜੂਦਾ ਐਮ ਐਲ ਏ ਬਲਕਾਰ ਸਿੰਘ ਸਿੱਧੂ ਦਾ ਫੂਕਿਆ ਪੁਤਲਾ ਅਤੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਦਾ ਮੁੱਖ ਕਾਰਨ ਸੀਵਰੇਜ ਲਿਕੇਜ ਹੈ। ਜਿਸ ਦਾ ਗੰਦਾ ਪਾਣੀ ਲੋਕਾਂ ਦੇ ਘਰਾਂ ਅੰਦਰ ਵੜ ਚੁੱਕਾ ਹੈ ਅਤੇ ਇਸਦਾ ਹਲਕਾ ਵਿਧਾਇਕ ਸ. ਬਲਕਾਰ ਸਿੰਘ ਸਿੱਧੂ ਵੱਲੋਂ ਕਿਸੇ ਪ੍ਰਕਾਰ ਕੋਈ ਹੱਲ ਨਹੀਂ ਕੀਤਾ ਜਾ ਰਿਹਾ ਅਤੇ ਲੋਕਾਂ ਵੱਲੋਂ ਕਈ ਵਾਰ ਕਹਿਣ ਤੇ ਕੋਈ ਸੁਣਵਾਈ ਨਹੀਂ ਕੀਤੀ ਗਈ। ਜੱਥੇਦਾਰ ਸੁਖਪਾਲ ਸਿੰਘ ਪਾਲੀ ਅਤੇ ਜਗਦੀਪ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਇਸ ਸਮੱਸਿਆ ਦਾ ਜਲਦੀ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਤੋਂ ਵੀ ਵੱਡਾ ਸੰਘਰਸ਼ ਵਿੱਢਿਆ ਜਾਵੇਗਾ ਅਤੇ ਇੱਥੋਂ ਤੱਕ ਕਿ ਚੱਕਾ ਜਾਮ ਵੀ ਕੀਤਾ ਜਾਵੇਗਾ। ਅਜਿਹੇ ਵਿੱਚ ਜੇਕਰ ਕਿਸੇ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਸਾਰੀ ਜਿੰਮੇਵਾਰੀ ਐੱਸ ਡੀ ਐਮ, ਪ੍ਰਸ਼ਾਸ਼ਨ ਅਤੇ ਹਲਕਾ ਵਿਧਾਇਕ ਦੀ ਹੋਵੇਗੀ। ਕੀ ਕਾਰਨ ਹਨ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਤੋਂ ਹੁਣ ਤੱਕ ਇਹ ਸੀਵਰੇਜ ਲਿਕੇਜ਼ ਦਾ ਹੱਲ ਕਿਉਂ ਨਹੀਂ ਹੋ ਰਿਹਾ…? ਦੱਸ ਦਈਏ ਕਿ ਜਿੱਥੇ ਪਿੰਡ ਵਿੱਚ ਥਾਂ ਥਾਂ ਉੱਤੇ ਸੀਵਰੇਜ ਦੇ ਗੰਦੇ ਪਾਣੀ ਨਾਲ ਗਲੀਆਂ ਅਤੇ ਚੌਂਕ ਭਰੇ ਨਜ਼ਰ ਆਉਂਦੇ ਹਨ, ਉੱਥੇ ਹੀ ਸਰਕਾਰੀ ਸਕੂਲ ਦੇ ਬਿਲਕੁਲ ਗੇਟ ਅੱਗੇ ਜਿੱਥੋਂ ਬੱਚਿਆਂ ਨੇ ਸਿੱਖਿਆ ਹਾਸਲ ਕਰ ਆਪਣੀ ਜਿੰਦਗੀ ਸੰਵਾਰਨੀ ਹੁੰਦੀ ਹੈ, ਉਥੇ ਸਵੇਰੇ ਸਵੇਰੇ ਬੱਚਿਆਂ ਦੇ ਮੱਥੇ ਇਹ ਗੰਦਗੀ ਲੱਗਦੀ ਹੈ, ਜਿਸ ਨਾਲ ਬੱਚਿਆਂ ਨੂੰ ਇਸ ਗੰਦੇ ਪਾਣੀ ਨਾਲ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਲੱਗਣ ਦਾ ਵੀ ਖਤਰਾ ਬਣਿਆਂ ਰਹਿੰਦਾ ਹੈ ਅਤੇ ਸਕੂਲ ਦੇ ਦੂਸਰੇ ਪਾਸੇ ਬਹੁਤ ਹੀ ਪ੍ਰਸਿੱਧ ਮੰਦਰ ਸਿੱਧ ਬੀਬੀ ਪਾਰੋ ਹੈ, ਜਿਸ ਵਿੱਚ ਪਿੰਡ ਦੇ ਲੋਕਾਂ ਤੋਂ ਇਲਾਵਾ ਹੋਰ ਵੀ ਦੂਰ ਦੂਰ ਤੱਕ ਦੇ ਪਿੰਡਾਂ ਦੀ ਇਸ ਮੰਦਰ ਵਿੱਚ ਬਹੁਤ ਆਸਥਾ ਹੈ, ਪਰ ਅਫਸੋਸ ਕਿ ਮੰਦਰ ਦੇ ਮੁੱਖ ਗੇਟ ਅੱਗੇ ਵੀ ਹਰ ਸਮੇਂ ਪਾਣੀ ਖੜ੍ਹਾ ਰਹਿੰਦਾ ਹੈ, ਜਿਸ ਨਾਲ ਸੰਗਤ ਨੂੰ ਮੰਦਰ ਦੇ ਅੰਦਰ ਆਉਣ ਜਾਣ ਦੀ ਸਮੱਸਿਆ ਬਣੀ ਰਹਿੰਦੀ ਹੈ। ਇੱਥੇ ਇਹ ਜ਼ਿਕਰਯੋਗ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਵਿਧਾਇਕ ਸ. ਬਲਕਾਰ ਸਿੰਘ ਸਿੱਧੂ ਵੱਲੋਂ ਇਸ ਪਾਣੀ ਨਾਲ ਫ਼ੋਟੋ ਕਰਵਾ, ਲੋਕਾਂ ਨੂੰ ਵਿਸ਼ਵਾਸ਼ ਦਵਾਇਆ ਗਿਆ ਸੀ ਕਿ ਹੁਣ ਚਿੰਤਾ ਦੀ ਲੋੜ ਨਹੀਂ, ਇਸ ਦਾ ਪੱਕਾ ਹੱਲ ਕੀਤਾ ਜਾਵੇਗਾ, ਪਰ ਬੜੇ ਅਫਸੋਸ ਦੀ ਗੱਲ ਹੈ ਕਿ ਪਿਛਲੇ ਢਾਈ ਸਾਲ ਤੋਂ ਹਲਕਾ ਵਿਧਾਇਕ ਆਪਣੇ ਇਸ ਵਾਅਦੇ ‘ਤੇ ਖ਼ਰੇ ਨਹੀਂ ਉੱਤਰੇ। ਲੋਕਾਂ ਵੱਲੋਂ ਇਹੋ ਅਪੀਲ ਹੈ ਕਿ ਸਾਨੂੰ ਇਸ ਸਮੱਸਿਆ ਤੋਂ ਰਾਹਤ ਦਵਾਈ ਜਾਵੇ, ਨਹੀਂ ਫਿਰ ਅਸੀਂ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ।
ਸੀਵਰੇਜ ਦੇ ਗੰਦੇ ਪਾਣੀ ਦੀ ਸਮੱਸਿਆ ਦਾ ਹੱਲ ਨਾ ਹੋਣ ਤੇ ਪਿੰਡ ਫੂਲ ਦੇ ਲੋਕਾਂ ਨੇ ਫੂਕਿਆ ਐਮ ਐਲ ਏ ਬਲਕਾਰ ਸਿੱਧੂ ਦਾ ਪੁਤਲਾ
Leave a comment