ਰੋਸ ਧਰਨਾ ਅਤੇ ਪ੍ਰਦਰਸ਼ਨ 23 ਵੇਂ ਦਿਨ ਵੀ ਰਿਹਾ ਜਾਰੀ ,,,
ਮਾਨਸਾ 20 ਨਵੰਬਰ (ਨਾਨਕ ਸਿੰਘ ਖੁਰਮੀ) ਸੀਵਰੇਜ਼ ਸਿਸਟਮ ਅਤੇ ਸਫ਼ਾਈ ਦੇ ਮਾੜੇ ਪ੍ਰਬੰਧਾਂ ਖ਼ਿਲਾਫ਼ ਕੁੱਝ ਕੌਂਸਲਰਾਂ ਦੀ ਅਗਵਾਈ ਹੇਠ ਵੱਖ ਵੱਖ ਧਾਰਮਿਕ , ਸਮਾਜਿਕ , ਵਪਾਰਕ , ਜਨਤਕ ਜਮਹੂਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਸੇਵਾ ਸਿੰਘ ਠੀਕਰੀਵਾਲਾ ਚੌਕ ਮਾਨਸਾ ਵਿਖੇ ਚੱਲ ਰਿਹਾ ਰੋਸ ਧਰਨਾ ਅਤੇ ਪ੍ਰਦਰਸ਼ਨ 23 ਵੇਂ ਦਿਨ ਵੀ ਜਾਰੀ ਰਿਹਾ।
ਇਸ ਮੌਕੇ ਧਰਨਾਕਾਰੀ ਅਮ੍ਰਿਤਪਾਲ ਗੋਗਾ, ਰਾਮਪਾਲ ਸਿੰਘ ਐਮ ਸੀ, ਅਜੀਤ ਸਿੰਘ ਸਰਪੰਚ ਤੇ ਹੰਸਾ ਸਿੰਘ ਨੇ ਨਗਰ ਕੌਂਸਲ ਸਮੇਤ ਸੀਵਰੇਜ਼ ਕੰਪਨੀ ਦੀ ਕਾਰਗੁਜ਼ਾਰੀ ਤੇ ਟਿੱਪਣੀ ਕਰਦਿਆਂ ਕਿਹਾ ਕਿ ਸ਼ਹਿਰ ਨਿਵਾਸੀ ਸੀਵਰੇਜ਼ ਤੇ ਸਫ਼ਾਈ ਦੇ ਮਾੜੇ ਪ੍ਰਬੰਧਾਂ ਕਰਕੇ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਪ੍ਰੰਤੂ ਨਗਰ ਕੌਂਸਲ ਤੇ ਸੀਵਰੇਜ਼ ਬੋਰਡ ਦੇ ਅਧਿਕਾਰੀਆਂ ਤੇ ਕੰਪਨੀ ਨੇ ਚੁੱਪ ਧਾਰੀ ਹੋਈ ਹੈ। ਜਿਸ ਕਰਕੇ ਮਸਲੇ ਦਾ ਕੋਈ ਹੱਲ ਨਹੀਂ ਹੋ ਰਿਹਾ।
ਧਰਨੇ ਮੌਕੇ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਸਾਬਕਾ ਪ੍ਰਧਾਨ ਨਗਰ ਕੌਂਸਲ ਮਨਦੀਪ ਗੋਰਾ, ਸਾਬਕਾ ਐਮ ਸੀ ਗੁਰਦੀਪ ਦੀਪਾ, ਮਨਜੀਤ ਸਿੰਘ ਮੀਤਾ ਸਾਬਕਾ ਐਮ ਸੀ, ਧੰਨਾ ਮੱਲ ਗੋਇਲ, ਕ੍ਰਿਸ਼ਨ ਚੌਹਾਨ , ਜਸਵੰਤ ਸਿੰਘ ਮਾਨਸਾ, ਮੇਜ਼ਰ ਸਿੰਘ ਦੂਲੋਵਾਲ, ਪੱਤਰਕਾਰ ਆਤਮਾ ਸਿੰਘ ਪਮਾਰ , ਸੁਰਿੰਦਰਪਾਲ ਸ਼ਰਮਾ ਤੇ ਬਲਵਿੰਦਰ ਸਿੰਘ ਨੇ ਕਿਹਾ ਕਿ ਸੀਵਰੇਜ਼ ਸਿਸਟਮ ਤੇ ਪ੍ਰਸ਼ਾਸਨ ਅਤੇ ਸਤਾਧਾਰੀ ਧਿਰ ਦੀ ਚੁੱਪ ਕਰਕੇ ਸ਼ਹਿਰੀਆਂ ਵਿੱਚ ਦਿਨੋ ਦਿਨ ਰੋਹ ਅਤੇ ਰੋਸ਼ ਵਧ ਰਿਹਾ ਹੈ। ਆਗੂਆਂ ਨੇ ਇਸਦੇ ਪੱਕੇ ਪ੍ਰਬੰਧ ਲਈ ਫੌਰੀ ਤੌਰ ਤੇ ਕਦਮ ਚੁੱਕਣ ਦੀ ਮੰਗ ਕੀਤੀ। ਆਗੂਆਂ ਨੇ ਕੇਂਦਰੀ ਗਰੀਨ ਟ੍ਰਿਬਿਊਨਲ ਕਮੇਟੀ ਅਤੇ ਪ੍ਰਦੂਸ਼ਣ ਬੋਰਡ ਤੋਂ ਸ਼ਹਿਰ ਦੇ ਬਚਾ ਲਈ ਫੌਰੀ ਦਖਲ ਦੇਣ ਦੀ ਵੀ ਮੰਗ ਕੀਤੀ। ਇਸ ਸਮੇਂ ਹੋਰਨਾਂ ਤੋਂ ਇਲਾਵਾ ਪਵਨ ਕੁਮਾਰ ਚਕੇਰੀਆਂ, ਤਰਸੇਮ ਚੰਦ ਡੇਲੂਆਣਾ, ਹਰਨਾਮ ਸਿੰਘ ਆਦਿ ਵੀ ਹਾਜਰ ਸਨ।
ਸੀਵਰੇਜ਼ ਸਮੱਸਿਆ ਤੇ ਪ੍ਰਸ਼ਾਸਨ ਅਤੇ ਸਤਾਧਾਰੀ ਧਿਰ ਦੀ ਚੁੱਪ ਕਾਰਨ ਸ਼ਹਿਰੀਆਂ ‘ਚ ਦਿਨੋ ਦਿਨ ਵਧ ਰਿਹਾ ਰੋਸ ਅਤੇ ਰੋਹ – ਧਰਨਾਕਾਰੀ
Leave a comment