ਮਾਨਸਾ 25 ਦਸੰਬਰ (ਨਾਨਕ ਸਿੰਘ ਖੁਰਮੀ)
ਸ਼ਹਿਰ ਵਿੱਚ ਮਾੜੀ ਹੋ ਰਹੀ ਸੀਵਰੇਜ਼ ਦੀ ਸਮੱਸਿਆ ਨੂੰ ਸੁਧਾਰਨ ਲਈ ਚੱਲ ਰਿਹਾ ਧਰਨਾ ਅੱਜ 59ਵੇਂ ਦਿਨ ਵਿਚ ਸ਼ਾਮਿਲ ਹੋ ਗਿਆ ਜਿਸ ਵਿਚ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਸ਼ਮੂਲੀਅਤ ਕੀਤੀ ਗਈ।
ਧਰਨੇ ਨੂੰ ਸੰਬੋਧਨ ਕਰਦਿਆਂ ਐਮ ਸੀ ਰਾਮਪਾਲ ਅਤੇ ਅੰਮ੍ਰਿਤਪਾਲ ਸਿੰਘ ਗੋਗਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਸੀਵਰੇਜ਼ ਬੋਰਡ ਵੱਲੋਂ ਸਿਰੇ ਦੀ ਬੇਸ਼ਰਮੀ ਧਾਰੀ ਹੋਈ ਹੈ ਅਤੇ ਪ੍ਰਸ਼ਾਸਨ ਅਤੇ ਸੀਵਰੇਜ਼ ਬੋਰਡ ਲੋਕਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਚੁੱਕਾ ਹੈ। ਉਹਨਾਂ ਕਿਹਾ ਕਿ ਸ਼ਹਿਰ ਵਿਚ ਥਾਂ ਥਾਂ ਤੇ ਸੀਵਰੇਜ਼ ਦਾ ਗੰਦਾ ਪਾਣੀ ਭਰਿਆ ਪਿਆ ਹੈ ਜਿਸ ਕਾਰਨ ਸ਼ਹਿਰ ਵਿੱਚ ਭਿਆਨਕ ਬਿਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਹੋਇਆ ਹੈ ਸੀਵਰੇਜ਼ ਬੋਰਡ ਵੱਲੋਂ ਵਿਵਸਥਾ ਸੁਧਾਰਨ ਲਈ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸ਼ਹਿਰੀ ਪ੍ਰਧਾਨ ਨਗੌਰ ਸਿੰਘ ਨੇ ਕਿਹਾ ਕਿ ਸ਼ਹਿਰ ਦੀ ਸੀਵਰੇਜ ਦੇ ਮਾਮਲੇ ਤੇ ਉਹ ਧਰਨੇ ਦੀ ਪੂਰਨ ਹਮਾਇਤ ਕਰਦੇ ਹਨ ਅਤੇ ਜਦ ਵੀ ਦੁਬਾਰਾ ਉਹਨਾਂ ਦੀ ਡਿਊਟੀ ਲੱਗੇਗੀ ਉਹਨਾਂ ਦੀ ਜਥੇਬੰਦੀ ਵੱਡੀ ਗਿਣਤੀ ਵਿੱਚ ਧਰਨੇ ਵਿੱਚ ਸ਼ਮੂਲੀਅਤ ਕਰੇਗੀ। ਇਸ ਮੌਕੇ ਧਰਨੇ ਵਿੱਚ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਗੁਰਤੇਜ ਸਿੰਘ, ਬੁੱਧ ਸਿੰਘ, ਬਲਵੀਰ ਸਿੰਘ, ਐਮ ਸੀ ਅਜੀਤ ਸਿੰਘ ਸਰਪੰਚ, ਬੀ ਐੱਸ ਪੀ ਦੇ ਰਾਜੇਸ਼ ਕੁਮਾਰ, ਹੰਸਾ ਸਿੰਘ, ਭਾਰਤ ਮੁਕਤੀ ਮੋਰਚਾ ਦੇ ਦਲਵਿੰਦਰ ਸਿੰਘ ਪ੍ਰਦੀਪ ਮਾਖਾ ਆਦਿ ਆਗੂ ਹਾਜ਼ਰ ਸਨ।
ਸੀਵਰੇਜ਼ ਦੀ ਸਮੱਸਿਆ ਧਰਨਾ ਅੱਜ 59ਵੇਂ ਦਿਨ ਵਿਚ ਸ਼ਾਮਿਲ
Leave a comment