ਮੀਟਿੰਗ ਕਰਕੇ ਬਹਾਲੀ ਕਾਰਵਾਈ ਪੂਰੀ ਨਾ ਕੀਤੀ ਤਾਂ ਸੰਘਰਸ਼ ਕਰਾਂਗੇ ਤੇਜ਼ -ਯੂਨੀਅਨ
ਮਾਨਸਾ 25 ਨਵੰਬਰ (ਨਾਨਕ ਸਿੰਘ ਖੁਰਮੀ ) – ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਪੰਜਾਬ ਜੋ ਕਿ ਕਾਫੀ ਲੰਬੇ ਸਮੇ ਤੋ ਸਿੱਖਿਆ ਵਿਭਾਗ ਵਿੱਚ ਬਹਾਲੀ ਨੂੰ ਲੈ ਕੇ ਸੰਘਰਸ਼ ਕਰ ਰਹੀ ਹੈ।ਪਰ ਲੰਬਾ ਸਮਾ ਬੀਤ ਜਾਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਵੱਲੋ ਸਿਰਫ ਲਾਰੇ ਤੇ ਲਾਰੇ ਹੀ ਦਿੱਤੇ ਗਏ।ਸਾਡੀ ਜਥੇਵੰਦੀ ਵੱਲੋ 6 ਨਵੰਬਰ ਨੂੰ ਸਬ ਕਮੇਟੀ ਨਾਲ ਮੀਟਿੰਗ ਕਰਕੇ ਉਹਨਾਂ 25 ਨਵੰਬਰ ਨੂੰ ਸਾਡੀ ਮੀਟਿੰਗ ਸਬ ਕਮੇਟੀ ਤੇ ਸਿੱਖਿਆ ਵਿਭਾਗ ਨਾਲ ਕਰਕੇ ਸਾਨੂੰ ਮੁੜ ਬਹਾਲ ਕਰਨ ਦਾ ਵਿਸ਼ਵਾਸ ਜਤਾਇਆ ਸੀ ਪਰ ਸਾਨੂੰ ਮੀਟਿੰਗ ਤੋਂ ਵੀ ਅੰਗੋਲਿਆ ਕੀਤਾ ਜਾਪ ਰਿਹਾ ਹੈ ਅਜਿਹਾ ਹੁੰਦਾ ਹੈ ਤਾਂ ਸਾਡੀ ਜਥੇਵਦੀ ਵਲੋਂ 26 ਨਵੰਬਰ ਨੂੰ ਸੂਬਾ ਪੱਧਰ ਇਕੱਠ ਕਰਕੇ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ ਵਰਨਣਯੋਗ ਹੈ ਕਿ ਪਿਛਲੇ ਕਈ ਸਾਲਾਂ ਤੋਂ ਰਾਜ ਦੇ ਸਰਕਾਰੀ ਸਕੂਲਾਂ ਚ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਈ ਜੀ ਐਸ/ਆਈ ਈ ਵੀ/ਏ ਆਈ ਈ/ਐਸ ਟੀ ਆਰ/ਸਿੱਖਿਆ ਪ੍ਰੋਵਾਇਡਰਾਂ ਵੱਲੋ ਆਪਣੀ ਜਿੰਦਗੀ ਦੇ ਅਣਮੁੱਲੇ ਜਵਾਨੀ ਭਰੇ ਵਰ੍ਹੇ 10-15 ਸਾਲ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਅਧਿਆਪਕ ਦੇ ਤੋਰ ਤੇ ਨਿਭਾਏ ਤੇ ਹੁਣ ਪੰਜਾਬ ਸਰਕਾਰ ਨੇ ਉਹਨਾਂ ਦੇ ਰੋਜਗਾਰ ਤੇ ਵੀ ਕਬਜ਼ਾ ਕਰ ਲਿਆ ਹੈ ਤੇ ਉਹਨਾਂ ਨੂੰ ਬੇਰੁਜਗਾਰ ਕਰ ਦਿੱਤਾ ਹੈ । ਇਸ ਮੌਕੇ ਤੇ ਲਖਵਿੰਦਰ ਕੋਰ, ਕਿਰਨਾ ਕੋਰ, ਅਮਨਦੀਪ ਕੋਰ, ਵਰੁਨ ਖੇੜਾ, ਗੁਰਪ੍ਰੀਤ ਸਿੰਘ, ਜਸਵਿੰਦਰ ਕੋਰ, ਮਨਿੰਦਰ ਮਾਨਸਾ, ਗੁਰਸੇਵਕ ਮਾਨਸਾ, ਸੁਨੀਤਾ ਬੁਢਲਾਡਾ , ਵਜ਼ੀਰ ਰਾਮਪੁਰ ਮੰਡੇਰ , ਕਾਂਤਾ ਰਾਣੀ ਫਰਵਾਹੀ , ਵੀਰਪਾਲ ਕੋਰ, ਮਨਜੀਤ ਸਿੰਘ ਆਦਿ ਹਾਜ਼ਰ ਸਨ
ਸਿੱਖਿਆ ਵਿਭਾਗ ਵਿੱਚ ਬਹਾਲੀ ਨੂੰ ਲੈ ਕੇ ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਵੱਲੋ 26 ਨਵੰਬਰ ਨੂੰ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ– ਵਿਕਾਸ ਸਾਹਨੀ
Leave a comment