20 ਅਗਸਤ (ਨਾਨਕ ਸਿੰਘ ਖੁਰਮੀ) ਮਾਨਸਾ: ਅੱਜ ਮਿਤੀ 20.08.2024 ਨੂੰ ਡੀ. ਟੀ. ਐੱਫ. ਜ਼ਿਲਾ ਇਕਾਈ ਮਾਨਸਾ ਦੀ ਮੀਟਿੰਗ ਸਥਾਨਕ ਬਾਲ ਭਵਨ ਮਾਨਸਾ ਵਿਖੇ ਜ਼ਿਲ੍ਹਾ ਪ੍ਰਧਾਨ ਅਮੋਲਕ ਡੇਲੂਆਣਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਵੱਖ ਵੱਖ ਆਗੂਆਂ ਨੇ ਵਿਭਾਗ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਕੀਤੇ ਜਾ ਰਹੇ ਵੱਖ – ਵੱਖ ਤਜਰਬਿਆਂ ਦੀ ਨਿਖੇਧੀ ਕੀਤੀ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਕੱਤਰ ਹੰਸਾ ਸਿੰਘ ਗਿੱਲ ਨੇ ਕਿਹਾ ਕਿ ਪਹਿਲਾਂ ਮਿਸ਼ਨ ਸਮਰੱਥ ਦੇ ਨਾਂ ਹੇਠ ਬੱਚਿਆਂ ਨੂੰ ਸਿਲੇਬਸ ਤੋਂ ਦੂਰ ਰੱਖਿਆ ਗਿਆ ਅਤੇ ਹੁਣ ਵਿਭਾਗ ਵੱਲੋਂ ਬਿਨਾਂ ਕੋਈ ਗਰਾਂਟ ਦਿੱਤਿਆਂ ਹਰ ਹਫ਼ਤੇ ਕੰਪੀਟੈਂਸੀ ਇਨਹਾਂਸਮੈਂਟ ਪਲਾਨ ਅਧੀਨ ਪੇਪਰ ਲੈਣ ਲਈ ਕਿਹਾ ਗਿਆ ਹੈ। ਜਦੋਕਿ ਵਿਭਾਗ ਨੇ ਪਹਿਲਾਂ ਆਈਆਂ ਗਰਾਂਟਾ ਵਾਪਿਸ ਲੈ ਕੇ ਅਧਿਆਪਕਾ ਨੂੰ ਲੱਖਾਂ ਰੁਪਏ ਦੇ ਕਰਜਈ ਕਰ ਰੱਖਿਆ ਹੈ , ਇਸ ਨਜ਼ਰੀਏ ਤੋਂ ਵਿਭਾਗ ਨੂੰ ਸਭ ਤੋਂ ਪਹਿਲਾਂ ਰੁਕੀਆ ਹੋਈਆਂ ਗਰਾਂਟਾ ਜਾਰੀ ਕਰਨੀਆਂ ਚਾਹੀਦੀਆਂ ਹਨ ਅਤੇ ਕੰਪੀਟੈਂਸੀ ਇਨਹਾਂਸਮੈਂਟ ਟੈਸਟ ਜਾਂ ਤਾਂ ਛਪਿਆ ਛਪਾਇਆ ਮੁੱਹਈਆ ਕਰਵਾਉਣਾ ਚਾਹੀਦਾ ਹੈ ਜਾਂ ਵੀਹ ਰੁਪਏ ਪ੍ਰਤੀ ਪੇਪਰ ਜਾਰੀ ਤੁਰੰਤ ਕਰਨੇ ਚਾਹੀਦੇ ਹਨ ਤਾਂ ਕਿ ਅਧਿਆਪਕਾ ਨੂੰ ਬੇਲੋੜੇ ਆਰਥਿਕ ਅਤੇ ਮਾਨਸਿਕ ਬੋਝ ਤੋਂ ਬਚਾਇਆ ਜਾ ਸਕੇ । ਇਸ ਮੌਕੇ ਸਰਵ ਸ੍ਰੀ ਕੌਰ ਸਿੰਘ ਫੱਗੂ, ਅਸ਼ਵਨੀ ਖੁਡਾਲ, , ਜਸਵੀਰ ਭੰਮਾਂ,ਪਰਮਿੰਦਰ ਮਾਨਸਾ,ਦਿਲਬਾਗ ਰੱਲੀ,ਪ੍ਰੇਮ ਦੋਦੜਾ,ਇਕਬਾਲ ਬਰੇਟਾ,ਗੁਰਲਾਲ ਗੁਰਨੇ,ਗੁਰਦਾਸ ਗੁਰਨੇ,ਵੀਰ ਅੱਕਾਂਵਾਲੀ,ਕਾਲਾ ਸਹਾਰਨਾ,ਸੁਖਵੀਰ ਸਰਦੂਲਗੜ੍ਹ, ਹਰਵਿੰਦਰ ਮੋਹਲ,ਧਰਮਿੰਦਰ ਹੀਰੇਵਾਲਾ,ਮਨਮੋਹਨ ਸਿੰਘ,ਅਮਰੀਕ ਭੀਖੀ,ਅਮਰਿੰਦਰ ਸਿੰਘ,ਤੇਜਿੰਦਰ ਮਾਨਸਾ,ਸੰਦੀਪ ਢੰਡ ਆਦਿ ਸਾਥੀ ਹਾਜ਼ਰ ਸਨ ।