(ਬਠਿੰਡਾ )
ਡੀ.ਟੀ.ਐੱਫ ਬਲਾਕ ਮੌੜ ਵੱਲੋਂ ਲੈਕਚਰਾਰ ਜਸਪ੍ਰੀਤ ਕੌਰ ਦੀ ਵਿਭਾਗ ਵੱਲੋੰ ਜ਼ਬਰੀ ਕੀਤੀ ਬਦਲੀ ਰੱਦ ਕਰਵਾਉਣ ਸਬੰਧੀ ਇੱਕ ਅਹਿਮ ਮੀਟਿੰਗ ਬਲਾਕ ਪ੍ਰਧਾਨ ਸ.ਬਲਕਰਨ ਸਿੰਘ ਜੀ ਦੀ ਅਗਵਾਈ ਵਿੱਚ ਕੀਤੀ ਗਈ।
ਸ.ਬਲਕਰਨ ਸਿੰਘ ਜੀ ਨੇ ਮਾਮਲੇ ਬਾਰੇ ਵਿਸਥਾਰ ‘ਚ ਦੱਸਿਆ ਕਿ ਲੈਕਚਰਾਰ ਜਸਪ੍ਰੀਤ ਕੌਰ ਦੀ ਜ਼ਬਰੀ ਬਦਲੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇਸ ਰਾਜ (ਬਠਿੰਡਾ) ਤੋੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਨਿਆਣਾ ਵਿਖੇ ਕਰ ਦਿੱਤੀ ਗਈ ਸੀ। ਜੋ ਕਿ ਸਿੱਖਿਆ ਵਿਭਾਗ ਦੀ ਬਦਲੀ ਸਬੰਧੀ ਬਣੀ ਪਾਲਿਸੀ ਨਿਯਮਾਂ ਨੂੰ ਪੂਰੀ ਤਰ੍ਹਾਂ ਛਿੱਕੇ ਟੰਗਦਿਆਂ ਕੀਤੀ ਗਈ ਸੀ।ਜਿਸਦਾ ਡੀ.ਟੀ.ਐੱਫ਼ ਵਲੋੰ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਇਹ ਮਸਲਾ ਜਿਲ੍ਹਾ ਸਿੱਖਿਆ ਅਫ਼ਸਰ ਬਠਿੰਡਾ ਸੈਕੰਡਰੀ ਅਤੇ ਡੀ ਪੀ ਆਈ ਸੈਕੰਡਰੀ ਸਿੱਖਿਆ ਪੰਜਾਬ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ।ਸਿੱਖਿਆ ਵਿਭਾਗ ਅਤੇ ਪੰਜਾਬ ਸਰਕਾਰ ਵੱਲੋੰ ਇਸ ਪੂਰੇ ਮਸਲੇ ਨੂੰ ਅੱਖੋੰ ਪਰੋਖੇ ਕਰਕੇ ਪੀੜਿਤਾ ਨਾਲ਼ ਬੇਇਨਸਾਫ਼ੀ ਕੀਤੀ ਗਈ।ਜਿਸਦੇ ਰੋਸ ਅਤੇ ਵਿਰੋਧ ਵਜੋੰ ਹੁਣ ਡੀ.ਟੀ.ਐੱਫ਼ ਪੰਜਾਬ ਵੱਲੋੰ 29 ਜੁਲਾਈ 2023 ਨੂੰ ਬਠਿੰਡਾ ਸ਼ਹਿਰੀ ਹਲਕੇ ਦੇ ਐੱਮ.ਐੱਲ.ਏ ਸ੍ਰੀ ਜਗਰੂਪ ਸਿੰਘ ਗਿੱਲ ਦੀ ਰਿਹਾਇਸ਼ ਅੱਗੇ ਰੋਸ ਧਰਨਾ ਲਗਾਇਆ ਜਾ ਰਿਹਾ ਹੈ।ਜਿਸ ਵਿੱਚ ਬਲਾਕ ਮੌੜ ਦੇ ਵੱਧ ਤੋੰ ਵੱਧ ਅਧਿਆਪਕਾਂ ਦੀ ਸ਼ਮੂਲੀਅਤ ਕਰਵਾਉਣ ਲਈ ਟੀਮਾਂ ਬਣਾ ਕੇ ਲਾਮਬੰਦੀ ਕਰਨ ਦਾ ਫ਼ੈਸਲਾ ਕੀਤਾ ਗਿਆ।
ਡੀ ਟੀ ਐੱਫ ਦੇ ਜ਼ਿਲਾੵ ਪੑਧਾਨ ਰੇਸ਼ਮ ਸਿੰਘ ਖੇਮੂਆਣਾ ਨੇ ਪੑੈੱਸ ਨਾਲ਼ ਗੱਲਬਾਤ ਦੌਰਾਨ ਰੋਸ਼ ਜਾਹਿਰ ਕਰਦਿਆ ਕਿਹਾ ਕਿ ਅਧਿਆਪਕਾਂ ਦੀ ਮਿਹਨਤ ਨਾਲ਼ ਬਣਾਕੇ ਪਿਛਲੀਆਂ ਸਰਕਾਰਾਂ ਤੋਂ ਲਾਗੂ ਕਰਵਾਈ ਅਧਿਆਪਕ ਬਦਲੀ ਪਾਲਿਸੀ ਦੀ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਅਣਦੇਖੀ ਕਰਕੇ ਆਪਣੇ ਚਹੇਤਿਆ ਪੱਖ ਪੂਰਿਆ ਜਾ ਰਿਹਾ ਹੈ,ਆਮ ਅਧਿਆਪਕ ਦੀ ਜਬਰੀ ਬਦਲੀ ਕਿਤੇ ਹੋਰ ਕਰਕੇ ਖਾਸ ਬੰਦਿਆਂ ਨੂੰ ਆਪਣੇ ਮਨਪਸੰਦ ਥਾਵਾਂ ਤੇ ਲਾਇਆ ਜਾ ਰਿਹਾ ਹੈ, ਜਿਸਦਾ ਅਧਿਆਪਕਾਂ ‘ਚ ਸਖ਼ਤ ਰੋਸ਼ ਪਾਇਆ ਜਾ ਰਿਹਾ ਹੈ। 29 ਜੁਲਾਈ ਨੂੰ ਜ਼ਿਲੇ ਭਰ ਦੇ ਵੱਡੀ ਗਿਣਤੀ ‘ਚ ਅਧਿਆਪਕ ਇਸ ਰੋਸ ਧਰਨੇ ‘ਚ ਸ਼ਾਮਿਲ ਹੋ ਕੇ ਆਪਣਾ ਰੋਸ ਜਾਹਰ ਕਰਨਗੇ।
ਇਸ ਮੌਕੇ ਬਲਾਕ ਮੌੜ ਦੇ ਸਕੱਤਰ ਸ.ਜਗਦੀਪ ਸਿੰਘ,ਕਮੇਟੀ ਮੈੰਬਰ ਜਗਸੀਰ ਸਿੰਘ ਢੱਡੇ,ਗੁਰਜੀਤ ਸਿੰਘ,ਮੈਡਮ ਮਨਜੀਤ ਕੌਰ,ਅਰਵਿੰਦਰ ਸਿੰਘ,ਸੁਖਜਿੰਦਰ ਸਿੰਘ ਮੰਡੀ ਕਲਾਂ ਅਤੇ ਅਨੰਦ ਸਿੰਘ ਬਾਲ਼ਿਆਂਵਾਲ਼ੀ ਸ਼ਾਮਲ ਹੋਏ।
ਸਿੱਖਿਆ ਵਿਭਾਗ ਦੀ ਧੱਕੇਸ਼ਾਹੀ ਨਾਲ਼ ਕੀਤੀ ਬਦਲੀ ਖਿਲਾਫ਼ ਡੀ.ਟੀ.ਐੱਫ ਵੱਲੋਂ ਐਮ.ਐੱਲ.ਏ. ਸ਼ਹਿਰੀ ਬਠਿੰਡਾ ਜਗਰੂਪ ਸਿੰਘ ਗਿੱਲ ਦੇ ਘਰ ਮੂਹਰੇ ਰੋਸ਼ ਧਰਨੇ ਦਾ ਐਲਾਨ
Leave a comment