ਸਾਂਝਾ ਮੋਰਚਾ ਵੱਲੋਂ ” ਯੁੱਧ ਬੇਰੁਜ਼ਗਾਰੀ ਵਿਰੁੱਧ” ਜਾਰੀ
ਭੀਖੀ ,24 ਅਪ੍ਰੈਲ
ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) ਭੀਖੀ ਵਿੱਚ ਨਵੇਂ ਬਣੇ ਕਮਰਿਆਂ ਦਾ ਉਦਘਾਟਨ ਕਰਨ ਪੁੱਜੇ ਸਾਬਕਾ ਮੰਤਰੀ ਵਿਜੇ ਸਿੰਗਲਾ ਨੂੰ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਜਗਦੇਵ ਸਿੰਘ ਪੰਜਾਬੀ ਅਨੀਤਾ ਭੀਖੀ ਅਤੇ ਮਮਨਦੀਪ ਸਿੰਘ ਦੋਦੜਾ ਦੀ ਅਗਵਾਈ ਵਿੱਚ ਬੇਰੁਜ਼ਗਾਰਾਂ ਨੇ ਸਵਾਲਾਂ ਦੀ ਝੜੀ ਲਗਾ ਦਿੱਤੀ।ਜਿੱਥੇ ਬੇਰੁਜ਼ਗਾਰਾਂ ਨੇ ਸਥਾਨਕ ਸਕੂਲ ਵਿੱਚ ਲੈਕਚਰਾਰ ,ਮਾਸਟਰ ਕੇਡਰ ਅਤੇ ਨਾਨ ਟੀਚੰਗ ਸਟਾਫ ਦੀਆਂ ਖਾਲੀ ਪੋਸਟਾਂ ਬਾਰੇ ਦੱਸਿਆ ਉਥੇ ਸੂਬੇ ਅੰਦਰ ਪਿਛਲੇ ਤਿੰਨ ਸਾਲਾਂ ਵਿੱਚ ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਇੱਕ ਵੀ ਨਵੀਂ ਪੋਸਟ ਨਾ ਕੱਢਣ ਉੱਤੇ ਸਵਾਲ ਕੀਤੇ।ਜਦੋਂ ਸ੍ਰੀ ਸਿੰਗਲਾ ਨੇ ਸੂਬੇ ਵਿੱਚ ਮੈਰਿਟ ਅਧਾਰਿਤ ਭਰਤੀਆਂ ਹੋਣ ਦੀ ਗੱਲ ਕੀਤੀ ਤਾਂ ਬੇਰੁਜ਼ਗਾਰਾਂ ਨੇ ਦੱਸਿਆ ਕਿ ਸਿੱਖਿਆ ਵਿਭਾਗ ਵਿੱਚ ਕਾਂਗਰਸ ਪਾਰਟੀ ਸਰਕਾਰ ਵੇਲੇ ਦੀਆਂ ਭਰਤੀਆਂ ਹੀ ਅਜੇ ਤੀਕ ਲਟਕ ਰਹੀਆਂ ਹਨ।ਉਹਨਾਂ ਮਾਸਟਰ ਕੇਡਰ ਦੇ ਸਾਰੇ ਵਿਸ਼ਿਆਂ ਦੀਆਂ ਅਸਾਮੀਆਂ ਉਮਰ ਹੱਦ ਛੋਟ ਦੇ ਕੇ ਭਰਨ,ਮਾਸਟਰ ਕੇਡਰ ਵਿੱਚ ਥੋਪੀ ਬੇਤੁਕੀ ਸ਼ਰਤ 55 ਪ੍ਰਤੀਸ਼ਤ ਰੱਦ ਕਰਨ,ਲੈਕਚਰਾਰ ਦੀਆਂ ਰੱਦ ਕੀਤੀਆਂ 343 ਪੋਸਟਾਂ ਵਿੱਚ ਬਾਕੀ ਸਾਰੇ ਵਿਸ਼ਿਆਂ ਦੀਆਂ ਅਸਾਮੀਆਂ ਜੋੜ ਕੇ ਉਮਰ ਹੱਦ ਛੋਟ ਦੇ ਕੇ ਜਾਰੀ ਕਰਨ,ਸਬਜੈਕਟ ਕੰਬੀਨੇਸ਼ਨ ਦਰੁਸਤ ਕਰਨ,ਆਰਟ ਕਰਾਫਟ ਦੀ ਭਰਤੀ ਮੁਕੰਮਲ ਕਰਨ ਸਮੇਤ ਮੰਗਾਂ ਉਠਾਈਆਂ। ਜਿੰਨਾਂ ਸੰਬੰਧੀ ਸ੍ਰੀ ਸਿੰਗਲਾ ਜੀ ਜਵਾਬ ਦੇਣ ਤੋਂ ਲਾਚਾਰ ਨਜ਼ਰ ਆਏ।
ਬੇਰੁਜ਼ਗਾਰਾਂ ਨੇ ਕਿਹਾ ਕਿ ਸਕੂਲਾਂ ਵਿੱਚ ਬਿਨਾ ਅਧਿਆਪਕ ਭਰਤੀ ਕੀਤੇ ਕਿਸੇ ਵੀ ਤਰੀਕੇ ਕ੍ਰਾਂਤੀ ਨਹੀਂ ਆ ਸਕਦੀ।ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪਿਛਲੀਆਂ ਸਰਕਾਰਾਂ ਨਾਲੋਂ ਕਿਤੇ ਨਖਿਧ ਸਾਬਤ ਹੋ ਚੁੱਕੀ ਹੈ ਕਿਉਕਿ ਇਸਨੇ ਨਰਸਰੀ , ਈਟੀਟੀ, ਮਾਸਟਰ ਕੇਡਰ,ਲੈਕਚਰਾਰ, ਸਹਾਇਕ ਪ੍ਰੋਫ਼ੈਸਰ ਅਤੇ ਪ੍ਰੋਫੈਸਰ ਪੱਧਰ ਤੱਕ ਦੀ ਇੱਕ ਵੀ ਨਵੀਂ ਪੋਸਟ ਨਹੀਂ ਕੱਢੀ।ਉਹਨਾਂ ਦੋਸ਼ ਲਾਇਆ ਕਿ ਪਿਛਲੀਆਂ ਸਰਕਾਰਾਂ ਮੌਕੇ ਘੱਟ ਭਰਤੀਆਂ ਆਉਣ ਕਾਰਨ ਹਜ਼ਾਰਾਂ ਬੇਰੁਜ਼ਗਾਰ ਓਵਰ ਏਜ਼ ਹੋਏ ਸਨ,ਜਿੰਨਾ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਉਮਰ ਹੱਦ ਛੋਟ ਦੇ ਕੇ ਭਰਤੀਆਂ ਕਰਨ ਦਾ ਭਰੋਸਾ ਦਿੱਤਾ ਸੀ,ਸਗੋ ਸਿਤਮ ਇਹ ਹੋਇਆ ਕਿ ਸਿੱਖਿਆ ਵਿਭਾਗ ਵਿੱਚ ਭਰਤੀ ਕੈਲੰਡਰ ਲਾਗੂ ਕਰਨ ਵਾਲੀ ਸਰਕਾਰ ਦੇ ਤਿੰਨ ਸਾਲਾਂ ਵਿੱਚ ਭਰਤੀ ਨਾ ਆਉਣ ਕਾਰਨ ਹਜ਼ਾਰਾਂ ਬੇਰੁਜ਼ਗਾਰ ਓਵਰ ਏਜ਼ ਹੋ ਚੁੱਕੇ ਹਨ।
ਇਸ ਮੌਕੇ ਜਗਦੇਵ ਸਿੰਘ ਅਤੇ ਸਤਿਗੁਰ ਸਿੰਘ ਆਦਿ ਵੀ ਹਾਜ਼ਰ ਸਨ।
ਵਰਣਨਯੋਗ ਹੈ ਕਿ ਕਈ ਸਾਲ ਪਹਿਲਾਂ ਬਣੇ ਕਮਰਿਆਂ ਨੂੰ ਨਵੇਂ ਵਿਖਾ ਕੇ ਉਦਘਾਟਨ ਕੀਤਾ ਗਿਆ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੀਖੀ ਵਿੱਚ ਖਾਲੀ ਪੋਸਟਾਂ —
—
ਪ੍ਰਿੰਸੀਪਲ ਖਾਲੀ ਪਿਛਲੇ ਦੋ ਸਾਲਾਂ ਤੋਂ
ਲੈਕਚਰਾਰ ਆਰਟਸ ਦੀਆਂ ਪੋਸਟਾਂ ਖਾਲੀ ਹਨ —
ਲੈਕਚਰਾਰ ਪੰਜਾਬੀ- ਖ਼ਾਲੀ
ਲੈਕਚਰਾਰ ਸਰੀਰਕ ਸਿੱਖਿਆ – ਖ਼ਾਲੀ
ਲੈਕਚਰਾਰ ਅੰਗੇਰਜੀ- ਖ਼ਾਲੀ
ਲੈਕਚਰਾਰ ਰਾਜ਼ਨੀਤੀ ਸ਼ਾਸ਼ਤਰ- ਖ਼ਾਲੀ
ਅਤੇ ਹੋਰ
ਸਾਇੰਸ ਦੀਆਂ —
ਤਿੰਨ ਵਿੱਚੋ ਸਿਰਫ ਇਕੋ ਭਰੀ ਹਾਜ਼ਰ ਹੈ।
ਦੋ ਡੈਪੂਟੇਸ਼ਨ ‘ਤੇ
ਮਾਸਟਰ ਕੇਡਰ ਦੀਆਂ ਖਾਲੀ ਅਸਾਮੀਆਂ —
ਸਰੀਰਕ ਸਿੱਖਿਆ ਅਧਿਆਪਕ( ਡੀ ਪੀ ਈ) ਖ਼ਾਲੀ
ਨਾਨ ਟੀਚੰਗ ਦੀਆਂ ਖ਼ਾਲੀ — ਲਾਇਬ੍ਰੇਰੀਅਨ ਖ਼ਾਲੀ
ਸਫਾਈ ਸੇਵਕ ਖ਼ਾਲੀ –
ਚਪੜਾਸੀ ਖ਼ਾਲੀ
ਚੌਕੀਦਾਰ ਖ਼ਾਲੀ
ਜਾਰੀ ਕਰਤਾ