*ਵਿਧਾਇਕ ਬੁੱਧ ਰਾਮ ਵੱਲੋਂ ਹਲਕਾ ਬੁਢਲਾਡਾ ਦੇ 06 ਸਕੂਲਾਂ ’ਚ 80.93 ਲੱਖ ਰੁਪਏ ਦੀ ਲਾਗਤ ਦੇ ਵਿਕਾਸ ਕਾਰਜਾਂ ਦਾ ਉਦਘਾਟਨ*
ਬੁਢਲਾਡਾ/ਮਾਨਸਾ, 07 ਮਈ:
ਸਿੱਖਿਆ ਕਰਾਂਤੀ ਸਕੂਲਾਂ ’ਚ ਵਿਦਿਆਰਥੀਆਂ ਦੇ ਮਾਪਿਆਂ ਨਾਲ ਸੰਵਾਦ ਰਚਾਉਣਾ ਹੈ ਤਾਂ ਜੋ ਉਹ ਜਾਣ ਸਕਣ ਕਿ ਉਨ੍ਹਾਂ ਦੇ ਬੱਚਿਆਂ ਨੂੰ ਸਕੂਲਾਂ ਵਿਚ ਕਿਸ ਤਰ੍ਹਾਂ ਦੀ ਸਿੱਖਿਆ ਪ੍ਰਣਾਲੀ, ਅਧਿਆਪਕ ਅਤੇ ਮਾਹੌਲ ਮੁਹੱਈਆ ਕਰਵਾਇਆ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਦਾ ਸਰਕਾਰੀ ਸਕੂਲਾਂ ’ਚ ਵਿਸ਼ਵਾਸ ਪੈਦਾ ਹੋ ਸਕੇ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਬੁਢਲਾਡਾ ਪ੍ਰਿੰਸੀਪਲ ਸ੍ਰ. ਬੁੱਧ ਰਾਮ ਨੇ ਹਲਕਾ ਬੁਢਲਾਡਾ ਦੇ 06 ਸਰਕਾਰੀ ਸਕੂਲਾਂ ’ਚ 80.93 ਲੱਖ ਰੁਪਏ ਦੀ ਲਾਗਤ ਨਾਲ ਮੁਕੰਮਲ ਵੱਖ ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕਰਦਿਆਂ ਕੀਤਾ।
ਵਿਧਾਇਕ ਬੁੱਧ ਰਾਮ ਨੇ ਸਰਕਾਰੀ ਪ੍ਰਾਇਮਰੀ ਸਕੂਲ ਹੀਰੋਂ ਖੁਰਦ ਵਿਖੇ 11.42 ਲੱਖ, ਸਰਕਾਰੀ ਸੈਕੰਡਰੀ ਸਕੂਲ ਹੀਰੋਂ ਖੁਰਦ ਵਿਖੇ 21.65 ਲੱਖ, ਸਰਕਾਰੀ ਪ੍ਰਾਇਮਰੀ ਸਕੂਲ ਕਣਕਵਾਲ ਚਹਿਲਾਂ ਵਿਖੇ 6.36 ਲੱਖ, ਸਰਕਾਰੀ ਹਾਈ ਸਕੂਲ ਕਣਕਵਾਲ ਚਹਿਲਾਂ ਵਿਖੇ 09.7 ਲੱਖ, ਸਰਕਾਰੀ ਪ੍ਰਾਇਮਰੀ ਸਕੂਲ ਦੋਦੜਾ ਵਿਖੇ 19.55 ਲੱਖ ਅਤੇ ਸਰਕਾਰੀ ਹਾਈ ਸਕੂਲ ਦੋਦੜਾ ਵਿਖੇ 12.25 ਲੱਖ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਏ ਵੱਖ ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ।
ਵਿਧਾਇਕ ਬੁੱਧ ਰਾਮ ਨੇ ਦੱਸਿਆ ਕਿ ਇੰਨ੍ਹਾਂ ਸਕੂਲਾਂ ਵਿਚ ਕੁੱਲ 80.93 ਲੱਖ ਰੁਪਏ ਦੀ ਲਾਗਤ ਨਾਲ ਚਾਰਦੀਵਾਰੀਆਂ, ਨਵੇਂ ਪਖ਼ਾਨੇ, ਕਮਰਿਆਂ ਦਾ ਨਵੀਨੀਕਰਨ, ਨਵੇਂ ਕਮਰਿਆਂ ਦੀ ਉਸਾਰੀ, ਲਾਇਬ੍ਰੇਰੀ, ਫਰਨੀਚਰ, ਐਲ.ਈ.ਡੀ.ਪੈਨਲ ਆਦਿ ਮੁਹੱਈਆ ਕਰਵਾਏ ਗਏ ਹਨ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਿੱਖਿਆ ਤੇ ਸਿਹਤ ਦੇ ਖੇਤਰ ਨੂੰ ਪ੍ਰਫੁੱਲਿਤ ਕਰਨ ਲਈ ਮਹੱਤਵਪੂਰਣ ਯਤਨ ਕੀਤੇ ਗਏ ਹਨ। ਇਸ ਦੇ ਨਾਲ ਹੀ ਬਿਜਲੀ ਬਿੱਲ ਮੁਆਫ, ਔਰਤਾਂ ਦਾ ਬੱਸ ਕਿਰਾਇਆ ਮੁਆਫ, ਪਿੰਡਾਂ ਵਿਚ ਯੂਥ ਲਾਇਬ੍ਰੇਰੀਆਂ ਦਾ ਨਿਰਮਾਣ ਕੀਤਾ ਗਿਆ ਹੈ। ਸਕੂਲਾਂ ਵਿਚ ਆਧੁਨਿਕ ਸਿੱਖਿਆ ਢਾਂਚਾ ਮੁਹੱਈਆ ਕਰਵਾਇਆ ਗਿਆ ਹੈ ਤਾਂ ਜੋ ਵਿਦਿਆਰਥੀ ਸਮੇਂ ਦੇ ਹਾਣੀ ਹੋ ਕੇ ਪੜ੍ਹਾਈ ਕਰ ਸਕਣ। ਉਨ੍ਹਾਂ ਕਿਹਾ ਕਿ ਸੂਬੇ ਨੂੰ ਹਰ ਪੱਖੋਂ ਵਿਕਾਸ ਵੱਲ ਲੈ ਕੇ ਜਾਣ ਲਈ ਪੰਜਾਬ ਸਰਕਾਰ ਹਮੇਸ਼ਾ ਵਚਨਬੱਧ ਰਹੀ ਹੈ ਤੇ ਰਹੇਗੀ।
ਇਸ ਮੌਕੇ ਹਲਕਾ ਸਿੱਖਿਆ ਕੋਆਡਰੀਨੇਟਰ ਸੁਭਾਸ਼ ਨਾਗਪਾਲ, ਸਕੂਲ ਮੁਖੀ ਜਨਕ ਰਾਜ, ਰਮਨਦੀਪ ਸਿੰਘ, ਮਹਿੰਦਰ ਕੌਰ, ਜਸਵੀਰ ਕੌਰ, ਸੰਦੀਪ ਕੁਮਾਰ, ਗੁਰਦਾਸ ਸੇਖੋਂ, ਚੇਅਰਮੈਨ ਸੀ.ਐਮ.ਸੀ. ਭੂਸ਼ਣ ਕੁਮਾਰ, ਹਰਜੀਵਨ ਸਿੰਘ, ਮੰਗਤ ਸਿੰਘ, ਸਤਨਾਮ ਸਿੰਘ, ਜਤਿੰਦਰ ਸਿੰਘ, ਰਣਜੀਤ ਸਿੰਘ, ਸਰਪੰਚ ਮਨਜੀਤ ਸਿੰਘ ਕਣਕਵਾਲ ਚਹਿਲਾਂ, ਆਪ ਪ੍ਰਧਾਨ ਮਨਜੀਤ ਸਿੰਘ ਕਣਕਵਾਲ ਚਹਿਲਾਂ, ਪ੍ਰਧਾਨ ਟਰੱਕ ਯੂਨੀਅਨ ਸਤਨਾਮ ਸਿੰਘ, ਐਡਵੋਕੇਟ ਸੁਖਪਾਲ ਦੋਦੜਾ, ਜਗਸੀਰ ਸਿੰਘ, ਸਤਗੁਰ ਸਿੰਘ ਬੀਰੋਕੇ ਕਲਾਂ, ਰਮਨ ਗੁੜੱਦੀ ਸਰਪੰਚ, ਹਰਵਿੰਦਰ ਸੇਖੋਂ ਬੱਛੋਆਣਾ, ਅਮ੍ਰਿਤਪਾਲ ਸਿੰਘ ਦੋਦੜ, ਪਿਆਰਾ ਸਿੰਘ ਗੁਰਨੇ ਤੇ ਹੋਰ ਮੋਹਤਬਰ ਵਿਅਕਤੀਆਂ ਤੋਂ ਇਲਾਵਾ ਸਕੂਲ ਅਧਿਆਪਕ, ਵਿਦਿਆਰਥੀ ਤੇ ਮਾਪੇ ਹਾਜ਼ਰ ਸਨ।
ਸਿੱਖਿਆ ਕਰਾਂਤੀ ਸਕੂਲਾਂ ’ਚ ਵਿਦਿਆਰਥੀਆਂ ਦੇ ਮਾਪਿਆਂ ਨਾਲ ਸੰਵਾਦ ਹੈ-ਵਿਧਾਇਕ ਬੁੱਧ ਰਾਮ

Leave a comment