ਨਾਨਕ ਸਿੰਘ ਖੁਰਮੀ
ਚੰਡੀਗੜ੍ਹ – 30 ਜੁਲਾਈ
ਭਾਜਪਾ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਨੇ ਰਾਜਸਥਾਨ ਸਰਕਾਰ ਵੱਲੋਂ ਜਾਰੀ ਨਿਰਦੇਸ਼ਾਂ ਦੀ ਸਿਆਸੀ ਅਤੇ ਧਾਰਮਿਕ ਪੱਧਰ ‘ਤੇ ਸਵਾਗਤ ਕਰਦਿਆਂ ਕਿਹਾ ਕਿ ਇਹ ਫੈਸਲਾ ਸਿੱਖ ਧਰਮ ਦੇ ਆਦਰ ਸਤਿਕਾਰ ਅਤੇ ਭਾਰਤੀ ਸੰਵਿਧਾਨ ਵੱਲੋਂ ਦਿੱਤੇ ਅਧਿਕਾਰਾਂ ਦੀ ਰੱਖਿਆ ਵੱਲ ਇੱਕ ਮੱਤਵਪੂਰਨ ਕਦਮ ਹੈ।
ਉੱਭਾ ਨੇ ਕਿਹਾ ਕਿ ਰਾਜਸਥਾਨ ਸਰਕਾਰ ਵੱਲੋਂ ਸਿੱਖ ਉਮੀਦਵਾਰਾਂ ਨੂੰ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਆਪਣੀ ਧਾਰਮਿਕ ਪਛਾਣ — ਜਿਵੇਂ ਕਿ ਕੜਾ, ਕ੍ਰਿਪਾਣ, ਪੱਗ ਆਦਿ — ਸਣੇ ਸ਼ਾਮਿਲ ਹੋਣ ਦੀ ਇਜਾਜ਼ਤ ਦੇਣ ਨਾਲ, ਇੱਕ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਪੂਰੀ ਹੋਈ ਹੈ। ਹਰਦੇਵ ਸਿੰਘ ਉੱਭਾ ਨੇ ਕਿਹਾ ਕਿ ਅਜਿਹੀਆਂ ਹਦਾਇਤਾਂ ਸਿਰਫ ਰਾਜਸਥਾਨ ਹੀ ਨਹੀਂ,ਸਗੋ ਸਾਰੇ ਦੇਸ਼ ਵਿੱਚ ਲਾਗੂ ਹੋਣੀਆਂ ਚਾਹੀਦੀਆਂ ਹਨ, ਤਾਂ ਜੋ ਕੋਈ ਵੀ ਸਿੱਖ ਵਿਦਿਆਰਥੀ ਆਪਣੀ ਆਸਥਾ ਜਾਂ ਪਛਾਣ ਕਰਕੇ ਪੀੜਤ ਨਾ ਹੋਵੇ।
ਉਭਾ ਨੇ ਰਾਜਸਥਾਨ ਘੱਟ ਗਿਣਤੀ ਕਮਿਸ਼ਨ ਵੱਲੋਂ ਗੁਰਸਿੱਖ ਵਿਦਿਆਰਥੀ ਨਾਲ ਵਾਪਰੀ ਘਟਨਾ ਉਤੇ ਗੰਭੀਰ ਨੋਟਿਸ ਲੈਣ ਨੂੰ ਵੀ ਸਰਾਹਿਆ ਅਤੇ ਕਿਹਾ ਕਿ ਭਾਜਪਾ ਸਿੱਖਾਂ ਦੇ ਧਾਰਮਿਕ ਹੱਕਾਂ ਤੇ ਉਹਨਾ ਦੀਆ ਧਾਰਮਿਕ ਭਾਵਨਾਵਾ ਦੀ ਪੂਰੀ ਰੱਖਿਆ ਲਈ ਵਚਨਬੱਧ ਹੈ ।
ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਦੇ ਅਨੁਕੂਲ ਧਾਰਮਿਕ ਆਜ਼ਾਦੀ ਹਰ ਨਾਗਰਿਕ ਦਾ ਹੱਕ ਹੈ, ਤੇ ਸਿੱਖ ਵਿਦਿਆਰਥੀਆਂ ਨੂੰ ਕਿਸੇ ਵੀ ਪ੍ਰੀਖਿਆ, ਸਰਕਾਰੀ ਜਾਂ ਨਿਯੁਕਤੀ ਪ੍ਰਕਿਰਿਆ ਦੌਰਾਨ ਆਪਣੀ ਪਛਾਣ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ।ਉਹਨਾ ਸਿੱਖਾ ਦੀਆ ਧਰਮਿਕ ਭਾਵਨਾਵਾ ਦਾ ਖਿਆਲ ਕਰਦਿਆ ਦਿਸਾ ਨਿਰਦੇਸ਼ ਜਾਰੀ ਕਰਨ ਲਈ ਰਾਜਸਥਾਨ ਭਾਜਪਾ ਸਰਕਾਰ ਦਾ ਤਹਿ ਦਿਲੋ ਧੰਨਵਾਦ ਵੀ ਕੀਤਾ।