ਚੰਡੀਗੜ੍ਹ 19 ਅਗਸਤ
ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਵੱਡੇ ਵੀਰ ਸ਼ਿਰੀ ਰਾਮ ਅਰਸ਼ ਜੀ ਦੇ ਵਿਛੋੜੇ ਤੇ ਸ਼ਰਧਾ ਸੁਮਨ ਭੇਂਟ ਕਰਦਿਆਂ ਕਿਹਾ ਹੈ ਕਿ ਉਹ ਮੇਰੇ ਅਦਬੀ ਸਰਪ੍ਰਸਤ ਸਨ।
ਸ਼ਿਰੀ ਰਾਮ ਅਰਸ਼ ਲੁਧਿਆਣਾ ਦੇ ਜੰਮਪਲ ਸਨ ਅਤੇ ਪੰਜਾਬ ਲੋਕ ਸੰਪਰਕ ਵਿਭਾਗ ਤੋਂ ਡਿਪਟੀ ਡਾਇਰੈਕਟਰ ਵਜੋਂ 1992 ਵਿੱਚ ਸੇਵਾਮੁਕਤ ਹੋਏ ਸਨ। ਆਪਣੇ ਵੱਡੇ ਵੀਰ ਸਾਬਕਾ ਵਿਧਾਇਕ ਚੌਧਰੀ ਅਜੀਤ ਕੁਮਾਰ ਦੇ ਪੈਰ ਚਿੰਨ੍ਹਾਂ ਤੇ ਚੱਲਦੇ ਹੋਏ ਸਾਰੀ ਜ਼ਿੰਦਗੀ ਦੱਬੇ ਕੁਚਲੇ, ਨਿਤਾਣੇ ਤੇ ਲੋੜਵੰਦ ਵਰਗ ਦੀ ਆਵਾਜ਼ ਬੁਲੰਦ ਕਰਦੇ ਰਹੇ।
ਸਿਰੀ ਰਾਮ ਅਰਸ਼ ਜੀ ਦਾ ਜਨਮ 15 ਦਸੰਬਰ 1934 ਨੂੰ ਹੌਇਆ। ਪੰਜਾਬੀ ਗ਼ਜ਼ਲ ਰਚਨਾਕਾਰੀ ਵਿੱਚ ਉਨ੍ਹਾਂ ਦਾ ਵਿਸ਼ੇਸ਼ ਮੁਕਾਮ ਸੀ। ਉਨ੍ਹਾਂ ਦੀਆਂ ਲਿਖਤਾਂ ਵਿੱਚ
ਰਬਾਬ (ਗਜ਼ਲ ਸੰਗ੍ਰਿਹ -1975)
ਅਗਨਾਰ (ਕਾਵਿ – ਸੰਗ੍ਰਹਿ, 1975)ਸੰਖ ਤੇ ਸਿੱਪੀਆਂ (ਗਜ਼ਲ ਸੰਗ੍ਰਹਿ,(1984)ਸਰਘੀਆਂ ਤੇ ਸਮੁੰਦਰ (ਗਜ਼ਲ ਸੰਗ੍ਰਹਿ, 1987)
ਕਿਰਨਾਂ ਦੀ ਬੁੱਕਲ (ਗਜ਼ਲ ਸੰਗ੍ਰਹਿ,1993)ਸਪਰਸ਼ (ਕਾਵਿ ਸੰਗ੍ਰਹਿ,1985) ਪੁਰਸਲਾਤ”(ਗਜ਼ਲ ਸੰਗ੍ਰਹਿ,1981)ਗ਼ਜ਼ਲ ਸਮੁੰਦਰ”(ਗਜ਼ਲ ਸੰਗ੍ਰਹਿ, 1989)
“ਅਗੰਮੀ ਨੂਰ “(ਮਹਾਂਕਾਵਿ, 1994)ਪੰਥ ਸਜਾਇਓ ਖਾਲਸਾ”(ਮਹਾਂਕਾਵਿ,1999)
ਸਮੁੰਦਰ ਸੰਜਮ”(ਗਜ਼ਲ ਸੰਗ੍ਰਹਿ,2001) ਤੁਮ ਚੰਦਨ(ਮਹਾਂ ਕਾਵਿ(2002) ਗੁਰੂ ਮਿਲਿਓ ਰਵਿਦਾਸ “(ਮਹਾਂਕਾਵਿ ਹਿੰਦੀ,2005) ਪ੍ਰਮੁੱਖ ਹਨ।
ਉਨ੍ਹਾਂ ਦਾ ਇੱਕ ਨਾਵਲ ਸੰਦਲੀ ਪੌਣ (ਨਾਵਲ) ਤੇ ਵਾਰਤਕ ਸੰਗ੍ਰਹਿ
ਅਲੋਕਾਰੀ ਸ਼ਕਤੀ ਗੁਰੂ ਰਾਮਦਾਸ ਯਾਦਗਾਰੀ ਲਿਖਤਾਂ ਹਨ। ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਪੰਜਾਬੀ ਕਵੀ ਵਜੋਂ ਸਨਮਾਨਿਤ ਸ਼ਿਰੀ ਰਾਮ ਅਰਸ਼ ਜੀ ਨੂੰ ਇਸੇ ਮਹੀਨੇ ਲੁਧਿਆਣਾ ਵਿੱਚ ਗੁਰਚਰਨ ਕੌਰ ਕੋਚਰ ਪਰਿਵਾਰ ਵੱਲੋਂ ਇੰਜ. ਜੇ ਬੀ ਸਿੰਘ ਕੋਚਰ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਨੂੰ ਉਹ ਸਿਹਤ ਨਾਸਾਜ਼ ਹੋਣ ਕਾਰਨ ਆਪ ਤਾਂ ਨਾ ਪਹੁੰਚ ਸਕੇ ਪਰ ਪਰਿਵਾਰ ਨੇ ਇਹ ਪੁਰਸਕਾਰ ਆਪਣੇ ਪ੍ਰਤੀਨਿਧ ਰਾਹੀਂ ਹਾਸਲ ਕੀਤਾ। ਮਾਲਵਾ ਸੱਭਿਆਚਾਰ ਮੰਚ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਨੇ ਵੀ ਸ਼ਿਰੀ ਰਾਮ ਅਰਸ਼ ਜੀ ਦੇ ਦੇਹਾਂਤ ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।
ਸਿਰਕੱਢ ਪੰਜਾਬੀ ਸ਼ਾਇਰ ਸ਼ਿਰੀ ਰਾਮ ਅਰਸ਼ ਦਾ ਦੇਹਾਂਤ

Leave a comment