23 ਮਈ (ਗਗਨਦੀਪ ਸਿੰਘ) ਬਠਿੰਡਾ: ਸਟੇਟ ਬੈਂਕ ਆਫ ਇੰਡੀਆ ਪੇਂਡੂ ਸਵੈ ਰੁਜ਼ਗਾਰ ਸਿਖਲਾਈ ਸੰਸਥਾ (ਆਰਸੈਟੀ) ਵੱਲੋਂ 10 ਦਿਨਾਂ ਤੋਂ ਚਲ ਰਹੇ ਡੇਅਰੀ ਫਾਰਮਿੰਗ ਅਤੇ ਵਰਮੀ ਕੰਪੋਜਟ ਮੇਕਿੰਗ ਪ੍ਰੋਗਰਾਮ ਦੀ ਸਮਾਪਤੀ ਸ੍ਰੀ ਪ੍ਰਵੀਨ ਨਾਗਪਾਲ, ਸਹਾਇਕ ਜਨਰਲ ਮੈਨੇਜਰ, ਐੱਸ. ਬੀ. ਆਈ. ਚੰਡੀਗੜ੍ਹ ਵੱਲੋਂ ਸਿਖਿਆਰਥੀਆਂ ਨੂੰ ਸਰਟੀਫਿਕੇਟ ਵੰਡ ਕੇ ਕੀਤੀ ਗਈ।
ਸ੍ਰੀ ਪ੍ਰਵੀਨ ਨਾਗਪਾਲ ਵੱਲੋਂ ਸਿਖਲਾਈ ਪੂਰੀ ਕਰ ਚੁੱਕੇ ਸਿਖਿਆਰਥੀਆਂ ਨੂੰ ਸਵੈ ਰੁਜ਼ਗਾਰ ਅਪਣਾ ਕੇ ਆਤਮ ਨਿਰਭਰ ਬਣਨ ਲਈ ਪ੍ਰੇਰਿਆ। ਇਸ ਦੌਰਾਨ ਉਨ੍ਹਾਂ ਨੇ ਸਿਖਿਆਰੀਆਂ ਨੂੰ ਬੈਂਕ ਵੱਲੋਂ ਦਿੱਤੀਆਂ ਜਾਣ ਵਾਲੀ ਲੋਨ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਸੰਸਥਾ ਦੇ ਡਾਇਰੈਕਟਰ ਸ਼੍ਰੀ ਸੰਜੀਵ ਸਿੰਗਲ ਨੇ ਸਭਨਾਂ ਦਾ ਸਵਾਗਤ ਕੀਤਾ ਅਤੇ ਸੰਸਥਾ ਵੱਲੋ ਚਲਾਏ ਜਾ ਰਹੇ ਮੁਫਤ ਸਿਖਲਾਈ ਪ੍ਰੋਗਰਾਮ ਦੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਜੂਨ ਵਿੱਚ 30 ਦਿਨਾਂ ਬਿਊਟੀ ਪਾਰਲਰ ਦਾ ਕੋਰਸ ਸ਼ੁਰੂ ਹੋਣ ਜਾ ਰਿਹਾ ਹੈ।
ਇਸ ਮੌਕੇ ਆਰਸੈੱਟੀ ਦਾ ਸਮੂਹ ਸਟਾਫ ਵੀ ਹਾਜ਼ਰ ਰਿਹਾ।