ਬਰਨਾਲਾ, 20 ਸਤੰਬਰ (ਪੱਤਰ ਪ੍ਰੇਰਕ):
ਜ਼ਿਲਾ ਬਰਨਾਲਾ ਦੇ ਧਨੌਲਾ ਦੀ ਧਰਤੀ ਉਸ ਵੇਲੇ ਇਨਸਾਨੀਅਤ ਅਤੇ ਭਾਈਚਾਰੇ ਦੇ ਰੰਗਾਂ ਨਾਲ ਰੰਗੀ ਨਜ਼ਰ ਆਈ, ਜਦੋਂ ਮਜਲਿਸ ਅਹਿਰਾਰ ਇਸਲਾਮ ਹਿੰਦ ਦੇ ਨੈਸ਼ਨਲ ਪ੍ਰਧਾਨ, ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਇੱਕ ਵੱਡੇ ਸਰਬ ਧਰਮ ਸੰਮੇਲਨ ਦੌਰਾਨ ਡਾ. ਮਿੱਠੂ ਮੁਹੰਮਦ ਮਹਿਲ ਕਲਾਂ ਨੂੰ ਸੂਬਾ ਪ੍ਰੈੱਸ ਮੀਡੀਆ ਇੰਚਾਰਜ ਪੰਜਾਬ ਅਤੇ ਡਾ. ਮੁਹੰਮਦ ਦਿਲਸ਼ਾਦ ਧਨੌਲਾ ਨੂੰ ਜ਼ਿਲ੍ਹਾ ਪ੍ਰਧਾਨ ਬਰਨਾਲਾ ਨਿਯੁਕਤ ਕਰਕੇ ਨਵਾਂ ਇਤਿਹਾਸ ਰਚ ਦਿੱਤਾ।
ਇਸ ਸਰਬ ਧਰਮ ਸੰਮੇਲਨ ਵਿੱਚ ਹਿੰਦੂ, ਮੁਸਲਿਮ, ਸਿੱਖ ਅਤੇ ਇਸਾਈ ਭਾਈਚਾਰੇ ਦੇ ਹਜ਼ਾਰਾਂ ਲੋਕ ਸ਼ਿਰਕਤ ਕਰਨ ਲਈ ਇਕੱਠੇ ਹੋਏ। ਧਨੌਲਾ ਦੀ ਧਰਤੀ ‘ਤੇ ਠਾਠਾਂ ਮਾਰਦਾ ਇਹ ਜਨਸਮੂਹ ਏਕਤਾ ਅਤੇ ਇਨਸਾਨੀਅਤ ਦਾ ਜੀਵੰਤ ਨਜ਼ਾਰਾ ਪੇਸ਼ ਕਰ ਰਿਹਾ ਸੀ।
ਸੰਬੋਧਨ ਕਰਦਿਆਂ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਕਿਹਾ “ਅੱਜ ਦਾ ਮਨੁੱਖ ਸਿਰਫ ਨਾਮ ਦੀ ਬੰਦਗੀ ਕਰਦਾ ਹੈ, ਪਰ ਅਸਲੀ ਇਬਾਦਤ ਉਹੀ ਹੈ,ਜੋ ਮਨੁੱਖ ਆਪਣੇ ਆਪ ਨੂੰ ਪਾਕ ਕਰਕੇ, ਕਿਸੇ ਦਾ ਦਿਲ ਨਾ ਦੁਖਾ ਕੇ, ਰੱਬ ਅੱਗੇ ਹਾਜ਼ਰ ਹੋਵੇ। ਜੇਕਰ ਕੋਈ ਮਾਂ-ਪਿਉ, ਪੜੋਸੀ ਜਾਂ ਕਿਸੇ ਭੈਣ-ਭਰਾ ਦਾ ਦਿੱਲ ਦੁਖਾਉਂਦਾ ਹੈ ਤਾਂ ਉਸਦੀ ਅਰਦਾਸ ਕਦੇ ਵੀ ਕਬੂਲ ਨਹੀਂ ਹੁੰਦੀ।”
ਉਹਨਾਂ ਹਾਲ ਹੀ ਵਿੱਚ ਪੰਜਾਬ ਵਿੱਚ ਆਏ ਹੜਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਰੇ ਭਾਈਚਾਰਿਆਂ ਨੇ ਮਿਲ ਕੇ ਵੱਡੀ ਸੇਵਾ ਕੀਤੀ ਹੈ। ਪਰ ਇਸ ਵਿੱਚ ਮੁਸਲਿਮ ਭਾਈਚਾਰੇ ਨੇ ਸਭ ਤੋਂ ਅੱਗੇ ਰਹਿ ਕੇ ਯੋਗਦਾਨ ਪਾਇਆ। ਰਾਜਸਥਾਨ ਦੀ ਇੱਕ ਬਜ਼ੁਰਗ ਮਹਿਲਾ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਉਸ ਨੇ ਆਪਣੇ ਗਹਿਣੇ ਵੇਚ ਕੇ ਹੜ ਪੀੜਤਾਂ ਲਈ ਮੱਦਦ ਭੇਜੀ। ਇਸੇ ਤਰ੍ਹਾਂ ਛੋਟੇ ਬੱਚਿਆਂ ਨੇ ਆਪਣੇ ਗੋਲਕ ਤੋੜ ਕੇ ਸੇਵਾ ਵਿੱਚ ਹਿੱਸਾ ਪਾਇਆ। ਇਹ ਯੋਗਦਾਨ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿੱਚ ਦਰਜ ਕੀਤਾ ਜਾਵੇਗਾ।
ਉਹਨਾਂ ਆਖਿਆ ਕਿ ਹਿੰਦੂ, ਮੁਸਲਿਮ, ਸਿੱਖ, ਇਸਾਈ ਤੋਂ ਵੱਡਾ ਧਰਮ ਇਨਸਾਨੀਅਤ ਹੈ। ਆਪਸੀ ਨਫ਼ਰਤਾਂ ਨੂੰ ਛੱਡ ਕੇ ਇਨਸਾਨੀਅਤ ਨੂੰ ਅਪਣਾਉਣ ਨਾਲ ਹੀ ਗੁਰੂਆਂ, ਪੀਰਾਂ ਤੇ ਪੈਗੰਬਰਾਂ ਦੀ ਧਰਤੀ ਮੁੜ ਖਿੜੇਗੀ।
ਇਸ ਸੰਮੇਲਨ ਵਿੱਚ ਵੱਖ-ਵੱਖ ਧਰਮਾਂ ਦੇ ਆਗੂਆਂ ਅਤੇ ਸਮਾਜਿਕ ਸੰਸਥਾਵਾਂ ਦੇ ਪ੍ਰਤਿਨਿਧੀਆਂ ਨੇ ਵੀ ਸੰਬੋਧਨ ਕੀਤਾ ਅਤੇ ਪੰਜਾਬ ਦੀ ਸਾਂਝ ਨੂੰ ਹੋਰ ਮਜ਼ਬੂਤ ਕਰਨ ਦਾ ਸੰਦੇਸ਼ ਦਿੱਤਾ। ਇਸ ਸਮੇਂ ਗਾਜ਼ੀ ਮੁਹੰਮਦ ਮੁਸਤਕੀਮ ਪ੍ਰਧਾਨ ਜਾਮਾ ਮਸਜਿਦ ਲੁਧਿਆਣਾ,ਡਾ ਸੁਲਤਾਨ ਸ਼ਾਹ ਜ਼ਿਲ੍ਹਾ ਪ੍ਰਧਾਨ ਮਾਨਸਾ, ਦਿਲਬਰ ਖਾਨ ਬਾਦਸ਼ਾਹਪੁਰ ਪ੍ਰਧਾਨ ਜ਼ਿਲ੍ਹਾ ਪਟਿਆਲਾ,ਡਾ ਦਿਲਸ਼ਾਦ ਧਨੋਲਾ ਜ਼ਿਲ੍ਹਾ ਪ੍ਰਧਾਨ ਬਰਨਾਲਾ, ਫਜ਼ਲਦੀਨ ਖਾਨ ਤੱਕੀਪੁਰ,ਲਾਲ ਭੱਠਾ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਭੋਲਾ ਖਾਨ,ਉੱਘੇ ਪੰਜਾਬੀ ਬੁੱਧੀਜੀਵੀ ਇਕਬਾਲ ਦੀਨ ਬਾਠਾਂ ਬਰਨਾਲਾ, ਮੁਸਲਿਮ ਆਗੂ ਤਾਜ ਮੁਹੰਮਦ ਚੰਨਣਵਾਲ, ਮੁਸਲਿਮ ਵੈਲਫੇਅਰ ਕਮੇਟੀ ਧਨੌਲਾ ਦੇ ਪ੍ਰਧਾਨ ਮਿੱਠੂ ਖਾਨ, ਜਨਰਲ ਸਕੱਤਰ ਖੁਸ਼ੀ ਖਾਨ, ਪ੍ਰੈਸ ਸਕੱਤਰ ਡਾ. ਸਿਰਾਜ, ਮੀਤ ਪ੍ਰਧਾਨ ਭੋਲਾ ਖਾਨ,ਮੁਫ਼ਤੀ ਵਸੀਮ ਸਾਹਿਬ ਗੰਗੋਹ ਸ਼ਰੀਫ, ਮੌਲਾਨਾ ਹੁਸੈਨ ਸਾਹਿਬ ਗੰਗੋਹ ਸ਼ਰੀਫ, ਮੌਲਵੀ ਇਬਰਾਹੀਮ, ਮੌਲਵੀ ਕਾਰੀ ਖਲੀਲ ਅਹਿਮਦ, ਡਾ. ਅਮਰ ਭਸੌੜ (ਪੰਜਾਬ ਵਕਫ਼ ਬੋਰਡ), ਡਾ. ਲਾਭ ਖਾਨ (ਕੋਟ ਦੁੱਨੇ), ਮੁਹੰਮਦ ਹਨੀਫ ਖਾਨ (ਕਾਲੇਕੇ), ਕਾਲਾ ਖਾਨ (ਛੰਨਾ), ਅਮਰੀਕ ਖਾਨ, ਰਾਜੂ ਖਾਨ, ਗੁਰਮੇਲ ਖਾਨ (ਧਨੌਲਾ), ਮੁਹੰਮਦ ਸਦੀਕ ਧਨੌਲਾ, ਬਿੱਲੂ ਖਾਨ, ਕਾਲੀ ਖਾਨ (ਤਕੀਪੁਰ), , ਡਾ. ਸੁਲਤਾਨ ਖਾਨ (ਭੀਖੀ), ਨਿੰਮਾ ਖਾਨ (ਢੱਡਰੀਆਂ), ਭੂਰਾ ਖਾਨ (ਤਕੀਪੁਰ), ਸਲੀਮ ਖਾਨ (ਹੰਡਿਆਇਆ), ਭੋਲਾ ਖਾਨ (ਹੰਡਿਆਇਆ), ਇਕਬਾਲ ਖਾਨ (ਹੰਡਿਆਇਆ),ਡਾ. ਲਾਭ ਸਿੰਘ ਮੰਡੇਰ (ਜ਼ਿਲ੍ਹਾ ਪ੍ਰਧਾਨ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ),ਐਸਜੀਪੀਸੀ ਮੈਂਬਰ ਪਰਮਜੀਤ ਸਿੰਘ ਖਾਲਸਾ,ਗਿਆਨੀ ਮਨਪ੍ਰੀਤ ਸਿੰਘ ਜੀ (ਦਿਆਲਗੜ੍ਹ), ਭਾਰਤੀ ਕਿਸਾਨ ਯੂਨੀਅਨ ਦੇ ਜਸਮੇਲ ਸਿੰਘ ਕਾਲੇਕੇ, ਪ੍ਰੈੱਸ ਕਲੱਬ ਦੇ ਪ੍ਰਧਾਨ ਚਮਕੌਰ ਸਿੰਘ ਗੱਗੀ,ਜਥੇਦਾਰ ਜਰਨੈਲ ਸਿੰਘ ਭੋਤਨਾ, ਜਤਿੰਦਰ ਸਿੰਘ (ਪ੍ਰੈਸ ਕਲੱਬ) ਧਨੌਲਾ, ਨਗਰ ਕੌਂਸਲ ਪ੍ਰਧਾਨ ਸੋਹੇਲ ਸਿੰਘ ਸੋਢੀ, ਡਾ. ਸ਼ੰਕਰ ਬਾਂਸਲ,ਟਰੱਕ ਯੂਨੀਅਨ ਦੇ ਪ੍ਰਧਾਨ ਦਰਸ਼ਨ ਸਿੰਘ, ਧਰਵਿੰਦਰ ਕੁਮਾਰ ਨੀਟੂ, ਪੰਡਿਤ ਚੁੰਨੀ ਲਾਲ, ਕਾਲਾ ਠੇਕੇਦਾਰ (ਛੰਨਾ),ਗਊ ਸਾਲਾ ਕਮੇਟੀ ਧਨੌਲਾ ਦੇ ਮੰਗਲਦੇਵ ਸ਼ਰਮਾ, ਅਗਰਵਾਲ ਸਭਾ ਦੇ ਅਸ਼ੋਕ ਕੁਮਾਰ (ਐਮਸੀ), ਜਥੇਦਾਰ ਮੱਖਣ ਸਿੰਘ ਧਨੌਲਾ, ਸਾਰੇ ਗੁਰੂ ਘਰ ਧਨੌਲਾ ਦੇ ਮੁੱਖ ਪ੍ਰਬੰਧਕ, ਗਣੇਸ਼ ਉਤਸਵ ਕਮੇਟੀ, ਬਾਬਾ ਨਾਮਦੇਵ ਕਮੇਟੀ, ਆਦਿ ਸਥਾਨਾਂ ਦੇ ਮੁੱਖ ਆਗੂਆਂ ਤੋਂ ਇਲਾਵਾ ਸੈਂਕੜਿਆਂ ਦੀ ਗਿਣਤੀ ਵਿੱਚ ਵੱਖ ਵੱਖ ਧਰਮਾਂ ਦੇ ਆਗੂ ਸਾਹਿਬਾਨ ਸ਼ਾਮਿਲ ਹੋਏ।
ਇਹ ਸੰਮੇਲਨ ਪੰਜਾਬ ਦੀ ਧਰਤੀ ਲਈ ਇਨਸਾਨੀਅਤ, ਭਾਈਚਾਰੇ ਅਤੇ ਸਾਂਝ ਦਾ ਜਿਉਂਦਾ ਜਾਗਦਾ ਪ੍ਰਤੱਖ ਸਬੂਤ ਸਾਬਤ ਹੋਇਆ। ਸ਼ਾਹੀ ਇਮਾਮ ਦੇ ਇਹ ਸ਼ਬਦ ਸਭ ਦੇ ਦਿਲਾਂ ‘ਚ ਉਤਰ ਗਏ ਕਿ “ਧਰਮਾਂ ਤੋਂ ਵੱਡਾ ਧਰਮ ਇਨਸਾਨੀਅਤ ਹੈ। ਆਓ, ਆਪਸੀ ਨਫਰਤਾਂ ਨੂੰ ਛੱਡ ਕੇ ਇਨਸਾਨੀਅਤ ਨੂੰ ਆਪਣੀ ਜ਼ਿੰਦਗੀ ਦਾ ਅਸਲ ਧਰਮ ਬਣਾਈਏ।”
ਸਟੇਜ ਸਕੱਤਰ ਦੀ ਭੂਮਿਕਾ ਸਾਬਕਾ ਐਮਸੀ, ਮੁਸਲਿਮ ਵੈਲਫੇਅਰ ਕਮੇਟੀ ਦੇ ਪ੍ਰਧਾਨ ਮਿੱਠੂ ਖਾਨ ਧਨੌਲਾ ਨੇ ਬਾਖੂਬੀ ਨਿਭਾਈ।
ਅਖੀਰ ਵਿੱਚ ਨਵ ਨਿਯੁਕਤ ਜਿਲਾ ਬਰਨਾਲਾ ਦੇ ਪ੍ਰਧਾਨ ਡਾਕਟਰ ਮੁਹੰਮਦ ਦਿਲਸ਼ਾਦ ਨੇ ਸਾਰੇ ਆਏ ਪਤਵੰਤੇ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।