13 ਜੁਲਾਈ (ਨਾਨਕ ਸਿੰਘ ਖੁਰਮੀ) ਮਾਨਸਾ: ਮਿਸ ਪੰਜਾਬਣ ਕੈਨੇਡਾ ਰਹਿ ਚੁੱਕੀ ਅਤੇ ਬਾਲੀਵੁੱਡ ਅਤੇ ਪੰਜਾਬ ਫਿਲਮਾਂ ਤੋਂ ਇਲਾਵਾ ਗੀਤਾਂ ਵਿੱਚ ਮਾਡਲ ਦੇ ਤੌਰ ਤੇ ਕੰਮ ਕਰਨ ਵਾਲੀ ਅਦਾਕਾਰਾ ਗਗਨ ਸਾਹੀ ਨੂੰ ਸਮਾਜ ਸੇਵੀ ਹਰਪ੍ਰੀਤ ਬਹਿਣੀਵਾਲ ਨੇ ਸ਼ੁਭਕਾਮਨਾਵਾਂ ਦੇ ਤੌਰ ਤੇ ਪੰਜਾਬੀ 41 ਅੱਖਰੀ ਪੰਜਾਬੀ ਭਾਸ਼ਾ ਵਾਲੀ ਫੱਟੀ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸਤੇ ਸਾਬਕਾ ਮਿਸ ਪੰਜਾਬਣ ਕੈਨੇਡਾ ਗਗਨ ਸਾਹੀ ਨੇ ਉਨ੍ਹਾਂ ਦਾ ਧੰਨਵਾਦ ਕਰਦਿਆਂ ਪੰਜਾਬੀ ਭਾਸ਼ਾ ਅਤੇ ਬੋਲੀ ਦੇ ਪ੍ਰਚਾਰ ਲਈ ਦੂਰ-ਦੂਰ ਤੱਕ ਗੈਰ ਪੰਜਾਬੀ ਸੂਬਿਆਂ ਵਿੱਚ ਜਾ ਕੇ ਪ੍ਰਚਾਰ ਕਰਨ ਦੇ ਯਤਨਾਂ ਦੀ ਪ੍ਰਸ਼ੰਸ਼ਾ ਕੀਤੀ।
ਗਗਨ ਸਾਹੀ ਅੱਜ-ਕੱਲ੍ਹ ਬਾਲੀਵੁੱਡ ਵਿੱਚ ਹੈ।ਫਿਲਮਾਂ ਦੀਆਂ ਭੂਮਿਕਾਵਾਂ ਲਈ ਯਤਨਸ਼ੀਲ ਹਨ। ਉਨ੍ਹਾਂ ਨੇ ਇੱਕ ਫਿਲਮ ਸਹਾਇਕ ਡਾਇਰੈਕਟਰ ਦੇ ਤੌਰ ਤੇ ਵੀ ਕੀਤੀ ਹੈ। ਹਰਪ੍ਰੀਤ ਬਹਿਣੀਵਾਲ ਵੱਲੋਂ ਉਨ੍ਹਾਂ ਨੂੰ ਪੰਜਾਬੀ 41 ਅੱਖਰੀ ਫੱਟੀ ਭੇਂਟ ਕਰਨ ਤੇ ਉਨ੍ਹਾਂ ਕਿਹਾ ਕਿ ਪੰਜਾਬੀ ਨੇ ਉਨ੍ਹਾਂ ਦੀ ਕੈਨੇਡਾ ਵਿੱਚ ਵੀ ਮਿਸ ਪੰਜਾਬਣ ਦੇ ਤੌਰ ਤੇ ਜੋ ਪਹਿਚਾਣ ਬਣਾਈ। ਉਸ ਦੇ ਬਲਬੂਤੇ ਅੱਜ ਉਹ ਫਿਲਮਾਂ, ਗੀਤਾਂ ਅਤੇ ਨਾਟਕਾਂ ਦਾ ਹਿੱਸਾ ਬਣੇ। ਉਨ੍ਹਾਂ ਕਿਹਾ ਕਿ ਮਿਸ ਪੰਜਾਬਣ ਕੈਨੇਡਾ ਰਹਿਣ ਵੇਲੇ ਉਨ੍ਹਾਂ ਨੂੰ ਜੋ ਮਾਣ-ਸਨਮਾਨ ਅਤੇ ਰੁਤਬਾ ਮਿਲਿਆ। ਉਹ ਸ਼ਾਇਦ ਹੀ ਕਿਸੇ ਹੋਰ ਤਰੀਕੇ ਨਾਲ ਮਿਲ ਸਕਦਾ। ਇਸ ਲਈ ਪੰਜਾਬੀ ਬੋਲੀ ਤੇ ਫਖਰ ਮਹਿਸੂਸ ਕਰਦਿਆਂ ਪੰਜਾਬੀ ਬੋਲੀ ਅਤੇ ਭਾਸ਼ਾ ਨੂੰ ਆਪਣਾ ਸਭ ਤੋਂ ਵੱਡਾ ਰੁਤਬਾ ਸਮਝਦੇ ਹਨ। ਉਨ੍ਹਾਂ ਕਿਹਾ ਕਿ ਮਿਸ ਪੰਜਾਬਣ ਕੈਨੇਡਾ ਦੌਰਾਨ ਉਨ੍ਹਾਂ ਨੇ ਵਿਦੇਸ਼ ਦੀ ਧਰਤੀ ਕੈਨੇਡਾ ਤੇ ਪੰਜਾਬੀਆਂ ਤੋਂ ਜੋ ਮੋਹ, ਸਤਿਕਾਰ ਅਤੇ ਪਿਆਰ ਪ੍ਰਾਪਤ ਕੀਤਾ। ਉਸੇ ਪਿਆਰ ਤੇ ਸਨਮਾਨ ਦੇ ਹਰਪ੍ਰੀਤ ਬਹਿਣੀਵਾਲ ਵੀ ਹੱਕਦਾਰ ਹਨ। ਮਾਡਲ ਗਗਨ ਸਾਹੀ ਨੇ ਕਿਹਾ ਕਿ ਇੱਕ ਨਾ ਇੱਕ ਦਿਨ ਹਰਪ੍ਰੀਤ ਬਹਿਣੀਵਾਲ ਨੂੰ ਪੰਜਾਬੀ ਬੋਲੀ ਇਸ ਅਨੋਖੀ ਅਤੇ ਅਨੂਠੀ ਸੇਵਾ ਲਈ ਫਲ ਜਰੂਰ ਮਿਲੇਗਾ ਕਿਉਂਕਿ ਆਪਣੀਆਂ ਜੜ੍ਹਾਂ ਨਾਲ ਜੁੜ ਕੇ ਪੰਜਾਬੀਆਂ ਅੰਦਰ ਵੀ ਸੁੰਗੜ ਰਹੀ ਪੰਜਾਬੀ ਭਾਸ਼ਾ ਨੂੰ ਜਿਸ ਤਰ੍ਹਾਂ ਇਹ ਪ੍ਰਫੁਲਿੱਤ ਕਰ ਰਹੇ ਹਨ। ਉਸ ਨੂੰ ਲੈ ਕੇ ਇਸ ਦੀ ਜਿਨ੍ਹੀ ਪ੍ਰਸ਼ੰਸ਼ਾ ਕੀਤੀ ਜਾਵੇ, ਉਨੀ ਥੌੜ੍ਹੀ ਹੈ। ਉਨ੍ਹਾਂ ਕਿਹਾ ਕਿ ਉਹ ਹਿੰਦੀ ਦੇ ਨਾਲ-ਨਾਲ ਪੰਜਾਬੀ ਫਿਲਮਾਂ, ਗੀਤਾਂ ਨੂੰ ਵੀ ਤਰਜੀਹ ਦਿੰਦੇ ਹਨ ਕਿਉਂਕਿ ਇਹ ਉਨ੍ਹਾਂ ਦੀ ਪਹਿਚਾਣ ਹੈ। ਹਰਪ੍ਰੀਤ ਸਿੰਘ ਬਹਿਣੀਵਾਲ ਨੇ ਗਗਨ ਸਾਹੀ ਨੂੰ ਪੰਜਾਬੀ ਦੀ 41 ਅੱਖਰੀ ਫੱਟੀ ਨੂੰ ਆਪਣੇ ਘਰ ਦਾ ਸ਼ਿੰਗਾਰ ਬਣਾਉਣ ਦੀ ਅਪੀਲ ਕੀਤੀ। ਜਿਸ ਤੇ ਉਨ੍ਹਾਂ ਨੇ ਮੁਸਕਰਾ ਕੇ ਉਨ੍ਹਾਂ ਨਾਲ ਇਹ ਵਾਅਦਾ ਕੀਤਾ।
ਸਾਬਕਾ ਮਿਸ ਪੰਜਾਬਣ ਕੈਨੇਡਾ ਗਗਨ ਸਾਹੀ ਨੂੰ ਹਰਪ੍ਰੀਤ ਬਹਿਣੀਵਾਲ ਨੇ ਸ਼ੁਭਕਾਮਨਾਵਾਂ ਵੱਜੋਂ ਭੇਂਟ ਕੀਤੀ ਫੱਟੀ ਬਾਗੋ-ਬਾਗ ਹੋਈ ਮਾਡਲ
Highlights
- #mansanews
Leave a comment