By using this site, you agree to the Privacy Policy and Terms of Use.
Accept
Des PunjabDes Punjab
  • Home
  • ਰਾਸ਼ਟਰੀ
  • ਅੰਤਰਰਾਸ਼ਟਰੀ
    ਅੰਤਰਰਾਸ਼ਟਰੀ
    Show More
    Top News
    ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਅਰਸ਼ਦ ਨਦੀਮ ਨੂੰ ਦਿੱਤੀ ਲਗਜ਼ਰੀ ਕਾਰ
    10 months ago
    ਪਾਕਿਸਤਾਨ ‘ਚ ਰੇਲ ਹਾਦਸੇ ‘ਚ 22 ਲੋਕਾਂ ਦੀ ਮੌਤ, 100 ਦੇ ਕਰੀਬ ਜ਼ਖਮੀ
    2 years ago
    ਬੈਲਜੀਅਮ ਦੇ ਸ਼ਹਿਰ ਈਪਰ ਵਿਖੇ 325ਵੇਂ ਖਾਲਸਾ ਸਾਜਨਾ ਦਿਵਸ ਮੌਕੇ ਪਹਿਲੀ ਸੰਸਾਰ ਜੰਗ ਦੇ ਸ਼ਹੀਦਾਂ ਨੂੰ ਸਮਰਪਿਤ ਸਮਾਗਮ ਦਾ ਆਯੋਜਨ
    1 year ago
    Latest News
    ਯੂ.ਕੇ. ਸੰਸਦ ‘ਚ ਇਤਿਹਾਸ ਰਚਿਆ – ਪਹਿਲੀ ਵਾਰ ਸਿੱਖ ਸੰਸਦ ਮੈਂਬਰ ਦਾ ਚਿੱਤਰ ਬਰਤਾਨਵੀ ਰਾਜੇ-ਰਾਣੀਆਂ ਦੇ ਚਿੱਤਰਾਂ ਬਰਾਬਰ ਲਗਾਇਆ
    7 months ago
    ਕੈਨੇਡਾ ਦੀ ਆਰਥਿਕਤਾ ‘ਤੇ ਮੰਦੀ ਦਾ ਪਰਛਾਵਾਂ\ਜਗਦੀਸ਼ ਸਿੰਘ ਚੋਹਕਾ
    7 months ago
    ਕਾਸ਼! ਸਾਡੀਆਂ ਲਾਇਬ੍ਰੇਰੀਆਂ ਵੀ  ਅਮਰੀਕੀ ਲਾਇਬ੍ਰੇਰੀਆਂ ਵਾਂਗ ਗਿਆਨ ਦਾ ਭੰਡਾਰ ਹੋਣ ਡਾ. ਚਰਨਜੀਤ ਸਿੰਘ ਗੁਮਟਾਲਾ
    7 months ago
    ਡੋਨਲਡ ਟਰੰਪ ਅਪ੍ਰਾਧਿਕ ਕੇਸਾਂ ਦੇ ਬਾਵਜੂਦ ਬਾਜੀ ਮਾਰ ਗਿਆ/ਉਜਾਗਰ ਸਿੰਘ
    7 months ago
  • ਸਿੱਖ ਜਗਤ
    ਸਿੱਖ ਜਗਤShow More
    ਬਾਬਾ ਬੰਦਾ ਸਿੰਘ ਬਹਾਦੁਰ ਨੇ ਜਦੋਂ ਖ਼ਾਲਸਾ ਰਾਜ ਦੀ ਨੀਂਹ ਰੱਖੀ -ਡਾ. ਚਰਨਜੀਤ ਸਿੰਘ ਗੁਮਟਾਲਾ,
    1 month ago
    ਸਾਕਾ ਨਨਕਾਣਾ ਸਾਹਿਬ ਡਾ. ਚਰਨਜੀਤ ਸਿੰਘ ਗੁਮਟਾਲਾ
    4 months ago
    ਜੈਤੋ ਦਾ ਮੋਰਚਾ /-ਡਾ.ਚਰਨਜੀਤ ਸਿੰਘ ਗੁਮਟਾਲਾ
    4 months ago
    ਬਾਣੀ ਸਤਿਗੁਰੂ ਰਵਿਦਾਸ ਜੀ ਮਹਾਰਾਜ
    4 months ago
    ਪਿੰਡ ਰਾਮਦਿੱਤੇਵਾਲਾ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ਼ ਮਨਾਇਆ ਗਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ
    5 months ago
  • ਸਿਹਤ
  • ਪੰਜਾਬ
    • ਮਾਝਾ
    • ਦੋਆਬਾ
    • ਮਾਲਵਾ
  • ਸਿੱਖਿਆ
  • ਖੇਡਾਂ
  • ਮਨੋਰੰਜਨ
    • ਪਾਲੀਵੁੱਡ
    • ਬਾਲੀਵੁੱਡ
  • ਵੀਡੀਓ
  • ਬਲਾਗ
  • ਸਾਹਿਤ
  • Contact
Reading: ਸਾਧਾਂ ਤੇ ਸਾਧਣੀਆਂ ਦੀ ਵਧਦੀ ਸਿਉਂਕ/-ਬੁੱਧ ਸਿੰਘ ਨੀਲੋਂ
Share
Aa
Des PunjabDes Punjab
Aa
  • ਪੰਜਾਬ
  • ਅੰਤਰਰਾਸ਼ਟਰੀ
  • ਖੇਡਾਂ
  • ਵੀਡੀਓ
  • ਸਿੱਖਿਆ
  • ਸਿੱਖ ਜਗਤ
  • ਰਾਸ਼ਟਰੀ
  • Home
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਸਿੱਖ ਜਗਤ
  • ਸਿਹਤ
  • ਪੰਜਾਬ
    • ਮਾਝਾ
    • ਦੋਆਬਾ
    • ਮਾਲਵਾ
  • ਸਿੱਖਿਆ
  • ਖੇਡਾਂ
  • ਮਨੋਰੰਜਨ
    • ਪਾਲੀਵੁੱਡ
    • ਬਾਲੀਵੁੱਡ
  • ਵੀਡੀਓ
  • ਬਲਾਗ
  • ਸਾਹਿਤ
  • Contact
Follow US
  • Advertise
© 2022 Foxiz News Network. Ruby Design Company. All Rights Reserved.

Live Kirtan Sri Harmander Sahib

Des Punjab > Blog > ਆਰਟੀਕਲ > ਸਾਧਾਂ ਤੇ ਸਾਧਣੀਆਂ ਦੀ ਵਧਦੀ ਸਿਉਂਕ/-ਬੁੱਧ ਸਿੰਘ ਨੀਲੋਂ
ਆਰਟੀਕਲਸਿੱਖਿਆ

ਸਾਧਾਂ ਤੇ ਸਾਧਣੀਆਂ ਦੀ ਵਧਦੀ ਸਿਉਂਕ/-ਬੁੱਧ ਸਿੰਘ ਨੀਲੋਂ

despunjab.in
Last updated: 2024/08/02 at 6:21 AM
despunjab.in 11 months ago
Share
SHARE

ਪੰਜਾਬ ਦੇ ਲੋਕ ਸਰੀਰਕ ਤੇ ਮਾਨਸਿਕ ਬੀਮਾਰ ਹੋ ਗਏ ਹਨ। ਉਹ ਆਪਣੇ ਇਲਾਜ ਲਈ ਹਸਪਤਾਲ ਦੇ ਚੱਕਰ ਲਗਾਉਂਦੇ ਹਨ ਤੇ ਨੰਗ ਹੋ ਕੇ ਸਾਧ ਦੇ ਚਰਨੀਂ ਲੱਗ ਕੇ ਬਾਕੀ ਬਚਦੀ ਪੂੰਜੀ ਵੀ ਗਵਾ ਲੈਂਦੇ ਹਨ। ਪੰਜਾਬ ਦੇ ਵਿੱਚ ਇਹਨਾਂ ਪਾਖੰਡੀਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਇਹਨਾਂ ਦੇ ਡੇਰਿਆਂ ਤੇ ਭੀੜ ਵੀ ਵਧ ਰਹੀ ਹੈ। ਇੰਝ ਲੱਗਦਾ ਹੈ ਜਿਵੇਂ ਪੰਜਾਬ ਹੀ ਬੀਮਾਰੀਆਂ ਨਾਲ ਜੂਝ ਰਿਹਾ ਹੋਵੇ। ਕੋਈ ਪੁੱਤ ਦੇ ਰਿਹਾ ਹੈ ਤੇ ਕੋਈ ਵੀਜ਼ਾ। ਹਰ ਕੋਈ ਕੁੱਝ ਨਾ ਕੁੱਝ ਦੇਈ ਜਾ ਰਿਹਾ ਹੈ। ਪੰਜਾਬੀ ਤਾਂ ਮੰਗਤੇ ਬਣ ਗਏ ਹਨ ਇਨ੍ਹਾਂ ਤਾਂ ਤੁਸੀਂ ਕੁੱਝ ਵੀ ਖੁਆ ਸਕਦੇ ਹੋ। ਪੰਜਾਬ ਦੇ ਸੱਤਰ ਹਜ਼ਾਰ ਪੰਜਾਬੀ ਆਪਣੇ ਮਰ ਗਿਆ ਦੀ ਪੈਨਸ਼ਨ ਹੀ ਛਕ ਗਏ ਹਨ। ਮੁਫ਼ਤ ਦੀ ਬਿਜਲੀ ਪਾਣੀ, ਆਟਾ ਦਾਲ ਛਕੀ ਜਾ ਰਹੇ ਹਨ। ਹੁਣ ਪੰਜਾਬੀ ਪਹਿਲਾਂ ਵਰਗੇ ਨਹੀਂ ਰਹੇ, ਜਿਹੜੇ ਡਾਂਗ ਸਿਰਹਾਣੇ ਰੱਖ ਕੇ ਸੌਂਦੇ ਸੀ, ਬਾਹਰੋਂ ਆਏ ਲੁਟੇਰਿਆਂ ਦੀਆਂ ਲੱਤਾਂ ਸੇਕਦੇ ਸੀ, ਹੁਣ ਤਾਂ ਬਾਹਰ ਤੋਂ ਆਏ ਦੀਆਂ ਲੱਤਾਂ ਬਾਹਾਂ ਘੁੱਟ ਦੇ ਹਨ। ਹਾਕਮ ਬਣਾ ਕੇ ਉਹਨਾਂ ਨੂੰ ਜਹਾਜ਼ ਦੀ ਸੈਰ ਕਰਵਾਉਂਦੇ ਹਨ। ਇਹ ਵੀ ਨਵੀਂ ਕਿਸਮ ਦਾ ਸਾਧ ਪੰਜਾਬ ਦੇ ਗਲੇ ਲੱਗਿਆ ਹੋਇਆ ਹੈ। ਪੰਜਾਬ ਸੰਕਟ ਦੇ ਵਿੱਚ ਫ਼ਸਿਆ ਹੋਇਆ ਹੈ। ਮਸਲਾ ਆਰਥਿਕ ਮੰਦਹਾਲੀ ਕਾਰਨ ਪੈਦਾ ਹੋਇਆ ਹੈ। ਹੁਣ ਸਿਆਸੀ ਆਗੂਆਂ ਤੇ ਬਾਬਿਆਂ ਦੇ ਡੇਰਿਆਂ ਵਿੱਚ ਕੋਈ ਫ਼ਰਕ ਨਹੀਂ ਰਿਹਾ। ਦੋਵੇਂ ਲੋਕਾਂ ਨੂੰ ਸਬਜ਼ ਬਾਗ਼ ਦਿਖਾ ਕੇ ਲੁੱਟ ਤੇ ਕੁੱਟ ਰਹੇ ਹਨ। ਜਦੋਂ ਵੀ ਕੋਈ ਸੰਕਟ ਆਉਂਦਾ ਇਹ ਗਧੇ ਦੇ ਸਿੰਗਾਂ ਵਾਂਗੂੰ ਗ਼ਾਇਬ ਹੋ ਜਾਂਦੇ ਹਨ।
ਇਸ ਸਮੇਂ ਮਨੁੱਖਤਾ ਸੰਕਟ ਦੇ ਵਿੱਚ ਹੈ ਤੇ ਸਵਰਗ ਦੀਆਂ ਟਿਕਟਾਂ ਵੰਡਣ ਵਾਲਾ ਸਾਧ ਲਾਣਾਤੇ ਪੰਜਾਬ ਨੂੰ ਕੈਲੀਫੋਰਨੀਆ ਬਣਾਉਣ ਵਾਲੇ ਕਿਧਰ ਗੁਆਚ ਗਏ ? ਸਾਧਾਂ ਦੇ ਡੇਰਿਆਂ ਤੇ ਰੈਲੀਆਂ ਵੱਲ ਟਰਾਲੀਆਂ ਭਰ ਭਰ ਜਾਣ ਵਾਲਿਆਂ ਨੂੰ ਜੇ ਹੁਣ ਵੀ ਅਕਲ ਨਾ ਆਈ, ਫੇਰ ਕਦੇ ਵੀ ਨੀ ਆ ਸਕਦੀ ? ਇਸਂ ਵਿਹਲੜ ਫੌਜ ਨੇ ਬਹੁਤ ਮੌਜਾਂ ਲੁੱਟੀਆਂ ਹਨ । ਦੇਸ਼ ਦੀ ਵੰਡ ਸਮੇਂ ਤੋਂ ਪਹਿਲਾਂ ਪੰਜ ਸਾਧ ਪੈਦਾ ਕੀਤੇ ਸਨ। ਇਹ ਪੰਜੇ ਅੰਗਰੇਜ਼ ਦੇ ਫੌਜੀ ਸਨ। ਇਹਨਾਂ ਨੂੰ ਅੰਗਰੇਜ਼ਾਂ ਵਲੋਂ ਹਰ ਤਰ੍ਹਾਂ ਦੀ ਸਹਾਇਤਾ ਦਿੱਤੀ ਗਈ ਕਿ ਲੋਕਾਂ ਦੇ ਹੱਥ ਵਿਚੋਂ ਡਾਂਗ ਦੀ ਥਾਂ ਮਾਲ਼ਾ ਫੜਾਓ ਤੇ ਇਹਨਾਂ ਨੂੰ ਸਵਰਗ ਦੇ ਝੂਟੇ ਦੁਆਓ । ਪੰਜਾਬ ਦੇ ਵਿੱਚ ਇਸ ਸਮੇਂ ਤੇਈ ਹਜ਼ਾਰ ਡੇਰੇ ਬਣ ਗਏ ਹਨ। ਹਰ ਡੇਰੇ ਦੀ ਆਪਣੀ ਸੰਗਤ ਹੈ। ਕੋਈ ਕਿਸੇ ਨੂੰ ਮੱਥਾ ਟੇਕਣ ਲਈ ਆਖਦਾ ਹੈ ਤੇ ਕੋਈ ਕਿਸੇ ਨੂੰ,
ਇਕ ਡੇਰੇ ਵਿੱਚ ਤਾਂ ਲੋਕ ਉਸ ਦੀਆਂ ਜੁੱਤੀਆਂ ਤੇ ਚੋਲਿਆਂ ਨੂੰ ਈ ਮੱਥਾ ਟੇਕਦੇ ਹਨ। ਸਵਰਗ ਦਾ ਨਜ਼ਾਰਾ ਲੈਂਦਾ ਇਹ ਸਾਧ ਤਾਂ ਪੰਜਾਹ ਸਾਲ ਪਹਿਲਾਂ ਦੇਹ ਮੁਕਤ ਹੋ ਗਿਆ। ਇਲਾਕੇ ਦੇ ਵਿੱਚ ਅੰਧ ਵਿਸ਼ਵਾਸ ਦਾ ਬੂਟਾ ਲਾ ਗਿਆ। ਜਿਸ ਨੇ ਆਲੇ ਦੁਆਲੇ ਨੂੰ ਘੇਰ ਲਿਆ ਐ । ਹੁਣ ਸਾਧ ਲਾਣੇ ਦੇ ਘੇਰੇ ਚ ਪੰਜਾਬ ਐ। ਪੰਜਾਬ ਵਿੱਚ ਪਿੰਡ ਤੇਰਾਂ ਹਜ਼ਾਰ ਨੇ ਡੇਰੇ ਤੇਈ ਹਜ਼ਾਰ ਤੋਂ ਵੱਧ ਹਨ। ਹਰ ਪਿੰਡ ਡੇਰਾ ਐ ਕਈਆਂ ਵਿੱਚ ਦੋ ਤਿੰਨ ਹਨ। ਫੇਰ ਕਹਿੰਦੇ ਨੇ ਸਦੀਕ ਬੋਲਦਾ ਹੈ ?
ਸਦੀਕ :ਬੀਬੀ ਸਾਧੂਆਂ ਦਾ ਡੇਰਾ ਤੈਨੂੰ ਪੁੱਛਿਆ ਬਥੇਰਾ ਬੋਲੀ ਨਾ ਬੁਲਾਈ ਸੈ…
ਦੱਸ ਭਾਈ ਕਿਹੜੇ ਕੰਮ ਆਈ ਸੈ ?
ਰਣਜੀਤ ਕੌਰ: ਮੇਰਾ ਮਾਹੀ ਹੈ ਮਲੰਗ ਨਿੱਤ ਪੀਵੇ ਉਹ ਭੰਗ
ਥੋਡਾ ਚੇਲਾ ਬਾਬਾ ਜੀ, ਨਿੰਮ ਉਤੇ ਚੜੋ ਨਾ ਕਰੇਲਾ
ਬਾਬਾ ਜੀ
ਮੁਹੰਮਦ ਸਦੀਕ ਦੇ ਗਾਏ ਗੀਤ ਦੇ ਬੋਲ ਆਖਦੇ ਹਨ..।

ਸਾਧਣੀ ਦੇ ਡੇਰੇ ਦੁਪਹਿਰੇ ਕੁੱਤੀ ਭੌਕਦੀ ।

ਡੇਰਿਆਂ ਦਾ ਸਮਾਜ ਨਾਲ ਕੀ ਰਿਸ਼ਤਾ ਐ? ਲੁੱਟਮਾਰ ਕਰਨ ਤੋਂ ਬਿਨ੍ਹਾਂ ? ਸਮਝੋ ਬੀਬੀਓ, ਸਮਝੋ। ਉਝ ਚਿੱਟੇ ਰੰਗ ਦਾ ਜ਼ਿੰਦਗੀ ਦੇ ਨਾਲ ਬਹੁਤ ਗੂੜ੍ਹਾ ਰਿਸ਼ਤਾ ਹੈ ਪਰ ਇਹ ਰਿਸ਼ਤਾ ਸੁਹਜ ਤੇ ਸੁਹੱਪਣ ਦਾ ਹੈ..ਪਰ ਇਹ ਭਲੇ ਸਮਿਆਂ ਦੀਆਂ ਕਹਾਣੀਆਂ ਹਨ। ਬਹੁਤੇ ਸਾਧਨ ਤਾਂ ਚਿੱਟੇ ਦੇ ਵਪਾਰੀ ਬਣ ਗਏ ਹਨ। ਉਹ ਲੋਕਾਂ ਨੂੰ ਸਿੱਧੀ ਟਿਕਟ ਸਵਰਗ ਦੀ ਦੇਂਦੇ ਹਨ।
ਜਦੋਂ ਅੰਗਰੇਜ਼ਾਂ ਨੇ ਦੇਸ਼ ਦੀ ਵਾਗਡੋਰ ਕਾਲੇ ਅੰਗਰੇਜ਼ਾਂ ਦੇ ਨਾਂ ਪਾਵਰ ਆਫ ਟਰਾਂਸਫਰ ਕੀਤੀ ਤਾਂ ” ਗਊ ਭਗਤਾਂ ” ਤੇ ਲੱਗੜ ਬੱਗਿਆਂ ਨੇ ਬਚਿਆ ਮਾਸ ਛਕਣਾਂ ਅਰੰਭਿਆ ਤੇ ਕਾਵਾਂ ਨੇ ਰੌਲਾ ਪਾ ਦਿੱਤਾ ” ਦੇਸ਼ ਆਜ਼ਾਦ ” ਹੋ ਗਿਆ । ਪੰਜਾਬ ਨੂੰ ਧਰਮ ਦੇ ਆਰੇ ਨਾਲ ਦੋਫਾੜ ਕਰ ਦਿੱਤਾ । ਅੰਗਰੇਜ਼ਾਂ ਦੇ ਨਾਲ ਯੁੱਧ ਕਰਨ ਵਾਲਾ ਵੀ ਤੇ ਦੋਫਾੜ ਹੋਣ ਵਾਲਾ ਵੀ ” ਪੰਜਾਬ ਸਿੰਘ “। ਫਿਰ ਦੋਫਾੜ ਦੇ ਦੋ ਫਾੜ ਹੋਰ ਕਰ ਦਿੱਤੇ!
ਪਰ ਜਿਹੜਾ ਸਭ ਤੋਂ ਵੱਡਾ ਅਸਹਿ ਤੇ ਅਕਹਿ ਸੰਤਾਪ ਭੋਗਿਆ ਪੰਜਾਬੀਆਂ ਨੇ..। ਉਸ ਦਰਦ ਹੁਣ ਵੀ ਹੁੰਦਾ ਹੈ! ਲੱਗੜ ਬੱਗਿਆਂ ਨੇ ਪੰਜਾਬ ਦੇ ਵਿੱਚ ” ਚਿੱਟੀ ਸਿਉੰਕ, ਚਿੱਟੀ ਮੱਖੀ ਤੇ ਚਿੱਟਾ ” ਖਿਲਾਰਿਆ। ਪੰਜਾਬ ਤੜਫ਼ ਤੜਫ਼ ਕੇ ਮਰ ਰਿਹਾ ਹੈ। ਪੰਥ ਦੇ ਵਾਰਿਸ ਹੁਣ ਸੜਕਾਂ ਨਾਪਦੇ ਫਿਰਦੇ ਹਨ। ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਨ ਕਰਵਾਉਣ ਵਾਲੇ ਚੀਕਾਂ ਮਾਰਦੇ ਹਨ। ਉਧਰ ਚਿੱਟੇ ਨੇ ਪੰਜਾਬ ਚੱਟ ਲਿਆ ਹੈ। ਪੰਜਾਬ ਨੂੰ ਚਿੱਟੇ ਨੇ ਤਬਾਹ ਕਰ ਦਿੱਤਾ।
” ਚਿੱਟੀ ਮੱਖੀ “ਨੇ ਕਿਸਾਨ ਚੱਟਿਆ
ਤੇ ਚਿੱਟੇ ਨੇ ਜੁਆਨੀ ਨੂੰ ਡੰਗਿਆ।
” ਚਿੱਟੀ ਸਿਉੱਕ ” ਨੇ ਹਰ ਬੰਦੇ ਦਾ ਦਿਮਾਗ ਚੱਟਿਆ!
ਇਹਨਾਂ ਸਾਧਾਂ ਨੇ ਧਰਮ ਦੀ ਬੰਦੂਕ ਫੜ ਕੇ ਸਾਡੇ ਮਨ ਦੇ ਅੰਦਰ ” ਨਰਕ ਤੇ ਸਵਰਗ ” ਦਾ ਬੀਜ ਬੀਜਿਆ, ਜਿਹੜਾ ਉਹਨਾਂ ਨੂੰ” ਮਨੂੰਵਾਦੀਆਂ ” ਨੇ ਦਿੱਤਾ ਸੀ। ਉਸ ਅੰਧਵਿਸਵਾਸ਼ ਦੇ ਉਗੇ ਬੂਟੇ ਨੂੰ “ਚਿੱਟੀ ਸਿਉੱਕ ” ( ਸਾਧ ਸੰਤ ਤੇ ਡੇਰੇਦਾਰ ) ਨੇ ਲੋਕਾਂ ਦੇ ਖੂਨ ਦੇ ਨਾਲ ਸਿੰਜਿਆ!
ਆਮ ਲੋਕਾਂ ਦੀ ਚੇਤਨਾ ਨੂੰ ਖੂੰਡਾ ਕਰਨ ਲਈ ਸਿੱਖਾਂ ਦੇ ਭੇਖ ਵਿੱਚ ਤੇ ਸਿੱਖੀ ਦੇ ਪ੍ਰਚਾਰ ਦੇ ਨਾਂ ਤੇ ਇਹਨਾਂ ਸਾਧਾਂ ਨੇ ਦੁਕਾਨਾਂ ਖੋਲ੍ਹੀਆਂ ਜੋ ਹੁਣ ਵੱਡੀਆਂ ਕੰਪਨੀਆਂ ਬਣ ਗਈਆਂ ਹਨ।
ਇਸ ਚਿੱਟੀ ਸਿਉੰਕ ਨੂੰ ਪਾਲਣ ਪੋਸ਼ਣ ਦਾ ਕੰਮ ਬੀਬੀਆਂ ਨੇ ਕੀਤਾ ਤੇ ਉਨ੍ਹਾਂ ਨੇ ਆਪਣੇ ਬਲ ‘ਤੇ ਘਰਦਿਆਂ ਨੂੰ ਇਹਨਾਂ ਨਾਲ਼ ਤੋਰਿਆ ! ਸਿੱਟਾ ਕੀ ਨਿਕਲਿਆ ? ਲੋਕਾਂ ਦੀ ਸੋਚ ਸਮਝ ਨੂੰ ਘੁਣ ਲੱਗ ਗਿਆ ਜੋ ਹੌਲੀ ਹੌਲੀ ਖਤਮ ਹੋਣ ਲੱਗੀ। ਲੋਕ ਮਾਨਸਿਕਤਾ ਪੱਖੋਂ ਊਣੇ ਹੋ ਗਏ ਹਨ।
ਪੰਜਾਬ ਦੇ ਵਿੱਚ ਹਰ ਤੀਜੇ ਪਿੰਡ ਨਿੱਕੀਆਂ ਤੇ ਮੋਟੀਆਂ ਸਿਉੰਕ ਦੀਆਂ ਦੁਕਾਨਾਂ ਤੇ ਵੱਡੇ ਮਾਲਜ਼ ਹਨ।..ਜਿੱਥੇ ਧਰਮ ਦੇ ਨਾਂ ਹੇਠਾਂ ਵਪਾਰ ਹੁੰਦਾ ! ਦੇਹ ਦੇ ਵਪਾਰ ਤੋਂ ਸਵਰਗ ਤੱਕ ਭੇਜਣ ਦੀ ਬੁਕਿੰਗ ਕੀਤੀ ਜਾਂਦੀ ਹੈ! ਇਹਨਾਂ ਦੀ ਪਛਾਣ ਮੋਟੇ ਢਿੱਡ, ਚਿੱਟੇ ਬਸਤਰ ਤੇ ਨਾਲ ਬੰਦੂਕਾਂ ਵਾਲੇ ਹਨ।
ਵਿਹਲੜ ਫੌਜਾਂ ਕਰਨ, ਬੀਬੀਆਂ ਦੇ ਸਿਰ ਤੇ ਮੌਜਾਂ..ਜ਼ਮੀਨ ਤੇ ਸੋਹਣੀਆਂ ਬੀਬੀਆਂ ਦੇ ਮਾਲਕ! ਵੱਡੇ ਚੋਲੇ ਵੱਡੀ ਗੱਡੀ ਨਾਲ ਬੈਠਾਉਦੇ ਸੋਹਣੀ ਨੱਢੀ…ਜਿਹੜੀ ਹੁੰਦੀ ਘਰੋਂ ਕੱਢੀ ! ਕਿਰਤ ਵਿਹੂਣੀ ਖਾਵੇ ਖੀਰ, ਨਾ ਕੋਈ ਗੁਰੂ ਤੇ ਨਾ ਹੀ ਪੀਰ..ਬਚ ਕੇ ਰਹੋ ਮੇਰੇ ਵੀਰ!
ਪ੍ਰੋਫੈਸਰ ਪੂਰਨ ਸਿੰਘ ਦਾ ਕਹਿਣਾ ਕਿ
‘ ਪੰਜਾਬ ਗੁਰਾਂ ਦੇ ਨਾਂ ‘ਤੇ ਵਸਦਾ ਹੈ ‘
ਏ ਸੱਚ ਹੈ..ਕਿ ‘ ਚਿੱਟੀ ਸਿਉੰਕ ” ਨੇ ਸ਼ਬਦ ਗੁਰੂ ਦੇ ਨਾਲੋਂ ਲੋਕਾਈ ਨੂੰ ਤੋੜਿਆ ” ਦੇਹਧਾਰੀ ” ਦੇ ਨਾਲ ਜੋੜਿਆ ! ਅੱਜ ਸਿੱਖਾਂ ਦਾ ਭਰੋਸਾ ” ਦੇਹਧਾਰੀ.ਚਿੱਟੀ ਸਿਉੰਕ ” ਤੇ ਹੈ ਤੇ ਗੁਰੂ ਗ੍ਰੰਥ ਸਾਹਿਬ ‘ਤੇ ਨਹੀਂ ! ਇਸ ਚਿੱਟੀ ਸਿਉੰਕ ਨੇ ਜਿੰਨਾ ਨੁਕਸਾਨ ਸਮਾਜ ਤੇ ਸਿੱਖੀ ਦਾ ਕੀਤਾ ਸ਼ਾਇਦ ਹੋਰ ਕਿਸੇ ਨੇ ਕੀਤਾ ਹੋਵੇ ?
ਹੁਣ ਅਗਲੇ ਸਮੇਂ ਤੋਂ ਅਸੀਂ ਗੁਰੂ ਨਾਨਕ ਜੀ ਦੀ ੫੫੦ ਸਾਲਾ ਜਨਮ ਸ਼ਤਾਬਦੀ ਮਨਾ ਰਹੇ ਹਾਂ ! ਉਹਨਾਂ ਸਾਨੂੰ “ਸ਼ਬਦ ਤੇ ਰਬਾਬ ” ਦਿੱਤੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਹੱਕ ਤੇ ਸੱਚ ਦੀ ਜੰਗ ਲੜਨ ਲਈ ਕਿਰਪਾਨ ਦਿੱਤੀ!
ਅਠਾਰਵੀਂ ਸਦੀ ਦੇ ਵਿੱਚ ਲਿਖੀਆਂ ਸਾਖੀਆਂ ਨੂੰ ਅਸੀਂ ਸੱਚ ਮੰਨਿਆਂ ਤੇ ਹੌਲੀ ਹੌਲੀ ” ਸ਼ਬਦ ਗੁਰੂ ” ਦੇ ਨਾਲੋਂ ਮਾਨਸਿਕ ਤੌਰ ਉੱਤੇ ਪਰੇ ਹੁੰਦੇ ਗਏ ਤੇ ਸਰੀਰਕ ਤੌਰ ਤੇ ਜੁੜਦੇ ਰਹੇ ਟੁੱਟਦੇ ਰਹੇ!
ਪੰਜਾਬ ਹੀ ਨਹੀਂ ਬਦੇਸ਼ਾਂ ਦੇ ਵਿੱਚ ਇਹ ਚਿੱਟੀ ਸਿਉੰਕ ਪੁਜ ਗਈ ਹੈ ਜੋ ਸਿਰਫ ਦਿਮਾਗ ਹੀ ਚੱਟਦੀ ਹੈ ਤੇ ਹੋਰ ਕੀ ਕੀ ਚੱਟਦੇ ਤੇ ਪੱਟਦੇ ਹਨ ਹੁਣ ਕੋਈ ਓਹਲਾ ਤੇ ਪਰਦਾ ਨਹੀਂ !
ਚਿੱਟੀ ਸਿਉਕ, ਸਾਧ, ਮਹਾਂਪੁਰਖ ਤੇ ਸੰਤ..ਜੋ ਸਮਾਜ ਨੂੰ ਲੱਗੀ ਚਿੱਟੀ ਸਿਉਕ ਹਨ ਜਿਨ੍ਹਾਂ ਦਾ ਕੰਮ ਲੁੱਟ ਮਾਰ ਕਰਨਾ ਹੈ. ਦੇਹ ਤੇ ਮਾਇਆ ਨੂੰ ਉਹ ਦੋਵੇਂ ਹੱਥ ਨਾਲ ਲੁੱਟਦੇ ਹਨ ।.ਦੇਹ ਤੋਂ ਮਾਇਆ ਤੱਕ ਚਰਦੀ ਇਹ ਵਿਹਲੜ ਫੌਜ ਜ਼ਮੀਨ ਵੀ ਚਰ ਜਾਂਦੀ ਹੈ! ਇਸ ਚਿੱਟੀ ਸਿਉਕ ਤੋਂ ਬਚਣ ਲਈ ਗੁਰੂ ਜੀ ਨੇ ਬਾਣੀ ਰਚੀ ਹੈ ਪਰ ਅਸੀਂ ਬਾਣੀ ਨੂੰ ਨਹੀਂ ਬਾਣੇ ਨੂੰ ਮੰਨਦੇ..ਚਿੱਟੇ ਚੋਲਿਆਂ ਵਾਲੀ ਸਿਉਕ ਤੋਂ ਬਚਣ ਲਈ ਸ਼ਬਦ ਗੁਰੂ ਨਾਲ ਜੁੜੋ…ਸ਼ਬਦ ਦੇ ਜੀਵਨ ਦਾ ਫਲਸਫਾ ਹੈ..ਚਿੱਟੀ ਸਿਉਕ ਕੋਲ ਕੁੱਝ ਨਹੀਂ !
ਪੰਜਾਬ ਦੇ ਲੋਕ ਇਸ ਚਿੱਟੀ ਸਿਉਕ ਤੋਂ ਤਾਂ ਬਚ ਸਕਦੇ ਹਨ ਜੇ ਅਸੀਂ ਪਖੰਡ ਛੱਡਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਾਂਗੇ ਤੇ ਸ਼ਬਦ ਤੇ ਅਮਲ ਕਰਾਂਗੇ? ਚਿੱਟੀ ਸਿਉਕ ਨੇ ਸਾਡੇ ਵਿਰਾਸਤ ਤੇ ਵਿਰਸੇ ਨੂੰ ਖਤਮ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ!.. ਸਿੱਖੀ ਦੇ ਨਾਲ਼ ਜੁੜੀਆਂ ਸਾਰੀਆਂ ਹੀ ਇਤਿਹਾਸ ਥਾਂਵਾਂ ਖਤਮ ਕਰਕੇ ਚਿੱਟਾ ਮਾਰਬਲ ਲਾ ਦਿੱਤਾ ਹੈ। ਇਤਿਹਾਸਕ ਯਾਦਗਾਰਾਂ ਖਤਮ ਕਰ ਦਿਤੀਆਂ ਗਈਆਂ ਹਨ। ਕਾਰ ਸੇਵਾ ਵਾਲਿਆਂ ਨੇ।
ਖ਼ੈਰ ਇਸ ਚਿੱਟੀ ਸਿਉਕ ਤੋਂ ਬਚਣ ਲਈ ਕਿਤਾਬਾਂ ਦੇ ਨਾਲ ਜੁੜਨਾ ਪਵੇਗਾ..ਜੋ ਸਭ ਤੋਂ ਨੇੜੇ ਹਨ..ਚਿੱਟੀ ਸਿਉਕ ਉਹ ਡੇਰੇਦਾਰ ਹਨ ਜਾਂ ਸਿਆਸਤਦਾਨ ਇਹਨਾਂ ਤੋਂ ਬਚੋ! ਜੋ ਸੇਵਾ ਦੇ ਨਾਂ ਹੇਠ ਵਪਾਰ ਕਰਦੇ ਹਨ..ਆਪਣੇ ਆਪ ਨੂੰ ਸਸਤਾ ਨਾ ਵੇਚੋ…
ਨਰਕ ਸਵਰਗ ਸਭ ਧਰਤੀ ਉਤੇ ਹੈ..ਜ਼ਿੰਦਗੀ ਅਣਖ ਤੇ ਜਿਉਣ ਲਈ ਹੈ ਨਾ ਕਿ ਸਿਉਕ ਦੀ ਸੇਵਾ ਸੰਭਾਲ ਲਈ !
ਜਾਗੋ..ਸੰਭਲੋ…ਇਸ ਚਿੱਟੀ ਮੱਖੀ.ਚਿੱਟੀ ਸਿਉਕ ਤੇ ਚਿੱਟੇ ਸਿਆਸਤਦਾਨਾਂ ਬਚ ਹੁੰਦੇ ਬਚ ਜਾਵੋ..ਹੁਣ ਤੇ ਹੜ੍ਹ ਨੇ ਸਭ ਪਰਦੇ ਉਤਾਰ ਦਿੱਤੇ ਹਨ ਤੁਸੀਂ ਤੇ ਖਾਸਕਰ ਬੀਬੀਆਂ ਮਨ ਦੇ ਜਾਲੇ ਉਤਾਰਨ…ਜੰਮਣਾ.. ਜਿਉਣਾ ਤੇ ਮਰਨਾ ਸਭ ਸੱਚ ਹੈ!
…ਭਲਾ ਕਿੱਥੇ ਹੈ ਇਹ ਚਿੱਟੀ ਸਿਊਕ ਜੋ ਸਵਰਗ..ਦੀਆਂ ਟਿਕਟਾਂ ਦੇੰਦੀ ਸੀ…..?
###
ਬੁੱਧ ਸਿੰਘ ਨੀਲੋੰ
ਚਾਂਸਲਰ
ਨੀਲੋਂ ਕਲਾਂ, ਲੁਧਿਆਣਾ।
94643 70823

despunjab.in 2 August 2024 2 August 2024
Share This Article
Facebook Twitter Whatsapp Whatsapp Email Print
Previous Article ਵਿਕਾਸ ਚੋਅ ਰਿਹਾ ਹੈ/-ਬੁੱਧ ਸਿੰਘ ਨੀਲੋਂ
Next Article versailles, castle, palace-8928156.jpg ਸੁੰਦਰ ਇਮਾਰਤ-Beautiful Building
Leave a comment

Leave a Reply Cancel reply

Your email address will not be published. Required fields are marked *

Categories

  • Advertising26
  • Biography16
  • Breaking News60
  • Dehli14
  • Design10
  • Digital22
  • Film16
  • History/ਇਤਿਹਾਸ24
  • ludhiana10
  • Photography14
  • Wethar2
  • ਅੰਤਰਰਾਸ਼ਟਰੀ42
  • ਅੰਮ੍ਰਿਤਸਰ6
  • ਆਰਟੀਕਲ167
  • ਸੰਗਰੂਰ35
  • ਸਦਮਾ23
  • ਸੱਭਿਆਚਾਰ4
  • ਸਮਾਜ ਭਲਾਈ2
  • ਸਾਹਿਤ141
  • ਸਿਆਸਤ1
  • ਸਿਹਤ26
  • ਸਿੱਖ ਜਗਤ31
  • ਸਿੱਖਿਆ94
  • ਹਰਿਆਣਾ5
  • ਕਹਾਣੀ23
  • ਕਵਿਤਾ36
  • ਕਾਰੋਬਾਰ4
  • ਖੇਡਾਂ133
  • ਖੇਤੀਬਾੜੀ5
  • ਚੰਡੀਗੜ੍ਹ673
  • ਚੋਣ ਦੰਗਲ17
  • ਜਨਮ ਦਿਨ/ Happy Birthday3
  • ਜਲੰਧਰ7
  • ਜ਼ੁਰਮ79
  • ਤਰਕਸ਼ੀਲ1
  • ਤਰਨ ਤਾਰਨ41
  • ਦੋਆਬਾ18
  • ਧਾਰਮਿਕ1
  • ਨੌਕਰੀਆਂ10
  • ਪੰਜਾਬ760
  • ਪਟਿਆਲਾ16
  • ਪਾਲੀਵੁੱਡ6
  • ਪੁਸਤਕ ਸਮੀਖਿਆ9
  • ਫਤਹਿਗੜ੍ਹ ਸਾਹਿਬ1
  • ਫਰੀਦਕੋਟ19
  • ਫਿਰੋਜ਼ਪੁਰ5
  • ਫੋਟੋ ਗੈਲਰੀ2
  • ਬਠਿੰਡਾ308
  • ਬਰਨਾਲਾ72
  • ਬਲਾਗ92
  • ਬਾਲੀਵੁੱਡ3
  • ਮਨੋਰੰਜਨ4
  • ਮਾਝਾ20
  • ਮਾਨਸਾ800
  • ਮਾਲਵਾ2,612
  • ਮੈਗਜ਼ੀਨ11
  • ਮੋਗਾ4
  • ਰਾਸ਼ਟਰੀ52
  • ਰੁਜ਼ਗਾਰ11
  • ਰੌਚਕ ਜਾਣਕਾਰੀ37
  • ਲੁਧਿਆਣਾ12
  • ਵਪਾਰ1
  • ਵਾਤਾਵਰਨ4
  • ਵਿਆਹ ਦੀ ਵਰ੍ਹੇਗੰਢ2
  • ਵਿਗਿਆਨ4
  • ਵੀਡੀਓ19

Categories

  • Advertising26
  • Biography16
  • Breaking News60
  • Dehli14
  • Design10
  • Digital22
  • Film16
  • History/ਇਤਿਹਾਸ24
  • ludhiana10
  • Photography14
  • Wethar2
  • ਅੰਤਰਰਾਸ਼ਟਰੀ42
  • ਅੰਮ੍ਰਿਤਸਰ6
  • ਆਰਟੀਕਲ167
  • ਸੰਗਰੂਰ35
  • ਸਦਮਾ23
  • ਸੱਭਿਆਚਾਰ4
  • ਸਮਾਜ ਭਲਾਈ2
  • ਸਾਹਿਤ141
  • ਸਿਆਸਤ1
  • ਸਿਹਤ26
  • ਸਿੱਖ ਜਗਤ31
  • ਸਿੱਖਿਆ94
  • ਹਰਿਆਣਾ5
  • ਕਹਾਣੀ23
  • ਕਵਿਤਾ36
  • ਕਾਰੋਬਾਰ4
  • ਖੇਡਾਂ133
  • ਖੇਤੀਬਾੜੀ5
  • ਚੰਡੀਗੜ੍ਹ673
  • ਚੋਣ ਦੰਗਲ17
  • ਜਨਮ ਦਿਨ/ Happy Birthday3
  • ਜਲੰਧਰ7
  • ਜ਼ੁਰਮ79
  • ਤਰਕਸ਼ੀਲ1
  • ਤਰਨ ਤਾਰਨ41
  • ਧਾਰਮਿਕ1
  • ਨੌਕਰੀਆਂ10
  • ਪੰਜਾਬ3,303
    • ਦੋਆਬਾ18
    • ਮਾਝਾ20
    • ਮਾਲਵਾ2,612
  • ਪਟਿਆਲਾ16
  • ਪੁਸਤਕ ਸਮੀਖਿਆ9
  • ਫਤਹਿਗੜ੍ਹ ਸਾਹਿਬ1
  • ਫਰੀਦਕੋਟ19
  • ਫਿਰੋਜ਼ਪੁਰ5
  • ਫੋਟੋ ਗੈਲਰੀ2
  • ਬਠਿੰਡਾ308
  • ਬਰਨਾਲਾ72
  • ਬਲਾਗ92
  • ਮਨੋਰੰਜਨ12
    • ਪਾਲੀਵੁੱਡ6
    • ਬਾਲੀਵੁੱਡ3
  • ਮਾਨਸਾ800
  • ਮੈਗਜ਼ੀਨ11
  • ਮੋਗਾ4
  • ਰਾਸ਼ਟਰੀ52
  • ਰੁਜ਼ਗਾਰ11
  • ਰੌਚਕ ਜਾਣਕਾਰੀ37
  • ਲੁਧਿਆਣਾ12
  • ਵਪਾਰ1
  • ਵਾਤਾਵਰਨ4
  • ਵਿਆਹ ਦੀ ਵਰ੍ਹੇਗੰਢ2
  • ਵਿਗਿਆਨ4
  • ਵੀਡੀਓ19

Follow Us On Facebook

Stay Connected

1.6k Like
8k Subscribe

Weather

Views Count

Loading

© ਦੇਸ਼ ਪੰਜਾਬ Network. News Company. All Rights Reserved.

WhatsApp us

adbanner
AdBlock Detected
Our site is an advertising supported site. Please whitelist to support our site.
Okay, I'll Whitelist
Welcome Back!

Sign in to your account

Lost your password?