ਗੋਨਿਆਨਾ ਮੰਡੀ , 21 ਜੁਲਾਈ (ਪੱਤਰ ਪ੍ਰੇਰਕ) ਸਾਂਝੀ ਸਿੱਖਿਆ ਫਾਊਂਡੇਸ਼ਨ ਪੰਜਾਬ ਦੇ ਵੱਲੋਂ ਜਿਲਾ ਬਠਿੰਡਾ ਬਲਾਕ ਗੋਨਿਆਨਾ ਮੰਡੀ ਦੇ ਕਲਸਟਰ ਹਰਰਾਏਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਖਿਆਲੀ ਵਾਲਾ ਦੇ ਵਿੱਚ ਹੈੱਡ ਟੀਚਰ ਮਨਿੰਦਰ ਸਿੰਘ ਜੀ ਦੀ ਅਗਵਾਈ ਦੇ ਵਿੱਚ ਸਕੂਲ ਪ੍ਰਬੰਧਕ ਕਮੇਟੀ ਦੀ ਮੀਟਿੰਗ ਬੁਲਾਈ ਗਈ । ਜਿਸ ਦੇ ਵਿੱਚ 9 ਮੈਂਬਰਾਂ ਨੇ ਭਾਗ ਲਿਆ। ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦੇ ਸਾਂਝੀ ਸਿੱਖਿਆ ਫਾਉਂਡੇਸ਼ਨ ਪੰਜਾਬ ਦੀ ਯੂਥ ਲੀਡਰ ਹੁਸਨਦੀਪ ਸਿੰਘ ਲਾਡੀ ਨੇ ਦੱਸਿਆ ਕਿ ਗੋਨਿਆਣਾ ਮੰਡੀ ਦੇ ਵੱਖ ਵੱਖ ਕਲਸਟਰਾਂ ਦੇ ਵਿੱਚ ਸਕੂਲ ਪ੍ਰਬੰਧਕ ਕਮੇਟੀਆ ਦੇ ਨਾਲ ਸਕੂਲ ਦੀ ਬੇਹਤਰੀ ਲਈ ਅਤੇ ਸਿੱਖਿਆ ਦੇ ਵਿੱਚ ਮਾਪਿਆਂ ਦੇ ਯੋਗਦਾਨ ਦੇ ਲਈ ਸਕੂਲ ਪ੍ਰਬੰਧਕ ਕਮੇਟੀਆਂ ਨੂੰ ਜਾਗਰੂਕ ਕੀਤਾ ਜਾ ਰਿਹਾ। ਉਹਨੇ ਦੱਸਿਆ ਕਿ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਖਿਆਲੀ ਵਾਲਾ ਦੇ ਵਿੱਚ ਸਕੂਲ ਦੇ ਵਿੱਚ ਆ ਰਹੀਆਂ ਸਮੱਸਿਆਵਾਂ ਦੇ ਉੱਪਰ ਜਿੱਥੇ ਚਰਚਾ ਕੀਤੀ ਗਈ ਉਥੇ ਉਹਨਾਂ ਦੀ ਹੱਲ ਲੱਭਣ ਦੀ ਵੀ ਕੋਸ਼ਿਸ਼ ਪੂਰੀ ਪ੍ਰਬੰਧਕ ਕਮੇਟੀ ਦੇ ਵੱਲੋਂ ਕੀਤੀ। ਸਕੂਲ ਦੇ ਹੈਡ ਟੀਚਰ ਮਨਿੰਦਰ ਸਿੰਘ ਜੀ ਦੇ ਵੱਲੋਂ ਮੀਟਿੰਗ ਏਜੰਡਿਆਂ ਦੇ ਬਾਰੇ ਗੱਲਬਾਤ ਸਾਂਝੀ ਕਰਦੇ ਹੋਏ ਕਿਹਾ ਕਿ ਪ੍ਰਾਈਵੇਟ ਸਕੂਲਾਂ ਦੇ ਨਾਲੋਂ ਸਰਕਾਰੀ ਸਕੂਲ ਕਿਤੇ ਜਿਆਦਾ ਬਿਹਤਰ ਹਨ ਉਹਨਾਂ ਨੇ ਕਿਹਾ ਕਿ ਮੀਟਿੰਗ ਦੇ ਵਿੱਚ ਦਾਖਲਾ ਮੁਹਿੰਮ ਨੂੰ ਲੈ ਕੇ ਅਤੇ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਆ ਰਹੀਆਂ ਕੁਝ ਔਕੜਾਂ ਨੂੰ ਦੂਰ ਕਰਨ ਲਈ ਮੀਟਿੰਗ ਦੇ ਵਿੱਚ ਸਾਰਥਿਕ ਵਿਚਾਰ ਚਰਚਾ ਕੀਤੀ ਗਈ। ਜਿਸਦੇ ਹੱਲ ਵੀ ਕਮੇਟੀ ਦੇ ਵੱਲੋਂ ਦੱਸੇ ਗਏ।
ਇਸ ਸਮੇਂ ਚੇਅਰਮੈਨ ਭਿੰਦਰ, ਸੋਸ਼ਲ ਵਰਕਰ ਗੁਰਪ੍ਰੀਤ ਸਿੰਘ , ਸਿੱਖਿਆ ਸ਼ਾਸਤਰੀ ਗੁਰਜੰਟ ਸਿੰਘ, ਹੈਡ ਟੀਚਰ ਮਨਿੰਦਰ ਸਿੰਘ, ਕਮੇਟੀ ਮੈਂਬਰ ਕਮਲਦੀਪ ਕੌਰ, ਸਰਬਜੀਤ ਕੌਰ, ਵੀਰਪਾਲ ਕੌਰ , ਜਸਕਿਰਨ ਕੌਰ,ਵਿਦਿਆਰਥੀ ਮਹਿਕ ਦੀਪ ਕੌਰ ਸ਼ਾਮਿਲ ਹੋਏ।
ਸਾਂਝੀ ਸਿੱਖਿਆ ਫਾਊਂਡੇਸ਼ਨ ਵੱਲੋਂ ਗੋਨਿਆਨਾ ਸਰਕਾਰੀ ਪ੍ਰਾਇਮਰੀ ਸਕੂਲ ਖਿਆਲੀ ਵਾਲਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਬੁਲਾਈ ਗਈ ।
Leave a comment