ਬਠਿੰਡਾ( 24 ਮਈ, 2025) ਸਾਂਝੀ ਸਿੱਖਿਆ ਫਾਊਂਡੇਸ਼ਨ ਵੱਲੋਂ ਟੀਚਰ ਹੋਮ ਬਠਿੰਡਾ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ “ਸਾਂਝਾ ਸਫਰ” ਗ੍ਰੈਜੂਏਸ਼ਨ ਸਮਾਰੋਹ ਸਫਲਤਾਪੂਰਕ ਆਯੋਜਿਤ ਕੀਤਾ। ਇਹ ਸਮਾਰੋਹ ਪੰਜਾਬ ਯੂਥ ਲੀਡਰਜ਼ ਪ੍ਰੋਗਰਾਮ (PYLP) ਦੀ ਪੰਜਵੀਂ ਬੈਚ ਦੇ ਛੇ ਯੁਵਕ ਨੇਤਾਵਾਂ ਦੇ ਦੋ ਸਾਲਾਂ ਦੇ ਸਫਰ ਨੂੰ ਸਮਰਪਿਤ ਸੀ, ਜੋ ਬਠਿੰਡਾ ਦੇ ਪ੍ਰਾਇਮਰੀ ਸਕੂਲਾਂ ਅਤੇ ਸਿੱਖਿਆ ਵਿਚ ਬਦਲਾਅ ਲਿਆਉਣ ਲਈ ਕੰਮ ਕਰ ਰਹੇ ਸਨ।
ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਹੁਸਨਦੀਪ ਸਿੰਘ ਨੇ ਦਸਿਆ ਕਿ ਸਮਾਰੋਹ ਵਿੱਚ ਸਿੱਖਿਆ ਵਿਭਾਗ ਦੇ ਅਧਿਕਾਰੀਆਂ, ਗੈਰ-ਸਰਕਾਰੀ ਸੰਗਠਨਾਂ ਦੇ ਸਾਥੀਆਂ ਅਤੇ ਸਥਾਨਕ ਭਾਈਚਾਰੇ ਨੇ ਭਾਗ ਲਿਆ। ਮੈਡਮ ਕੰਚਨ, ਐਡੀਸ਼ਨਲ ਡਿਪਟੀ ਕਮਿਸ਼ਨਰ ਅਤੇ ਮਨਿੰਦਰ ਕੌਰ , ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਯੁਵਕ ਨੇਤਾਵਾਂ ਦੇ ਦ੍ਰਿੜ਼ ਸੰਕਲਪ ਅਤੇ ਭਾਈਚਾਰੇ ਦੀ ਭਾਗੀਦਾਰੀ ਰਾਹੀਂ ਸਕੂਲੀ ਤੰਦਰੁਸਤੀ ਵਧਾਉਣ ਦੇ ਉਪਰਾਲਿਆਂ ਦੀ ਸਲਾਘਾ ਕੀਤੀ। ਉਹਨਾ ਦਸਿਆ ਕਿ ਸਾਂਝੀ ਸਿਖਿਆ ਵੱਲੋਂ ਚਲਾਇਆ ਗਿਆ PYLP ਇੱਕ ਦੋ ਸਾਲਾਂ ਦਾ ਲੀਡਰਸ਼ਿਪ ਪ੍ਰੋਗਰਾਮ ਹੈ, ਜਿਸ ਅੰਦਰ ਉਤਸ਼ਾਹਿਤ ਯੁਵਕਾਂ ਨੂੰ ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਤਾਇਨਾਤ ਕੀਤਾ ਜਾਂਦਾ ਹੈ। ਇਹ ਲੀਡਰ ਪੰਚਾਇਤਾਂ, ਸਕੂਲਾਂ ਅਤੇ ਸਥਾਨਕ ਪ੍ਰਸ਼ਾਸਨ ਨਾਲ ਮਿਲ ਕੇ ਸਕੂਲੀ ਢਾਂਚਾ ਮਜ਼ਬੂਤ ਕਰਨ, ਬੁਨਿਆਦੀ ਸੁਵਿਧਾਵਾਂ ਵਿੱਚ ਸੁਧਾਰ ਲਿਆਉਣ ਅਤੇ ਸਿੱਖਿਆ ਵਿੱਚ ਭਾਈਚਾਰੇ ਦੀ ਮਲਕੀਅਤ ਵਧਾਉਣ ਲਈ ਕੰਮ ਕਰਦੇ ਹਨ।
ਇਨ੍ਹਾਂ ਦੀ ਮਿਹਨਤ ਨੇ ਸਕੂਲ ਪ੍ਰਬੰਧਨ ਕਮੇਟੀ ਅਤੇ ਲੋਕਾਂ ਵਿੱਚ ਬਦਲਾਅ ਆਏ ਹਨ ਅਤੇ ਪੰਚਾਇਤ ਤੇ ਭਾਈਚਾਰੇ ਦੇ ਨੇਤਾਵਾਂ ਦੀ ਭੂਮਿਕਾ ਨੂੰ ਹੋਰ ਵੀ ਮਜ਼ਬੂਤ ਕੀਤਾ ਹੈ।
ਸਮਾਰੋਹ ਦੌਰਾਨ ਯੁਵਕ ਨੇਤਾਵਾਂ ਅਤੇ ਸਾਥੀਆਂ ਵੱਲੋਂ ਅਨੁਭਵ ਸਾਂਝੇ ਕੀਤੇ ਗਏ, ਜਿਨ੍ਹਾਂ ਵਿੱਚ ਸੰਘਰਸ਼, ਸਹਿਯੋਗ ਅਤੇ ਚੁਣੌਤੀਆਂ ਦੀ ਤਾਕਤ ਦੀਆਂ ਕਈ ਕਹਾਣੀਆਂ ਸਾਹਮਣੇ ਆਈਆਂ।
ਪ੍ਰੋਗਰਾਮ ਦੀ ਸਫਲਤਾ ਵਿੱਚ ਯੋਗਦਾਨ ਪਾਉਣ ਵਾਲਿਆਂ ਨੂੰ ਯਾਦਗਾਰੀ ਸਨਮਾਨ ਚਿੰਨ ਭੇਂਟ ਕੀਤੇ ਗਏ।
ਸਾਂਝਾ ਸਫਰ ਨੇ ਇਹ ਸਾਬਤ ਕੀਤਾ ਕਿ ਜਦੋਂ ਨੌਜਵਾਨ ਸ਼ਕਤੀਸ਼ਾਲੀ ਬਣਦੀ ਹੈ ਅਤੇ ਭਾਈਚਾਰਾ ਜੁੜਦਾ ਹੈ, ਤਾਂ ਪੰਜਾਬ ਦੀ ਸਿੱਖਿਆ ਦੀ ਭਵਿੱਖ ਰੀਇਮੈਜਿਨ ਕੀਤਾ ਜਾ ਸਕਦਾ ਹੈ।
ਇਸ ਸਮੇਂ ਸੁਖਪਾਲ ਸਿੰਘ ਜਿਲ੍ਹਾ ਕਮਿਸ਼ਨਰ ਸਕੋਟਗਾਰਡ ਬਠਿੰਡਾ, ਅਮਨਦੀਪ ਸਿੰਘ, ਪਰਸ਼ੋਤਮ, ਗੁਰਤੇਜ ਸਿੰਘ ਪੰਚਾਇਤ ਸੈਕਟਰੀ ਗੋਨਿਆਣਾ ਮੰਡੀ,ਭੁਪਿੰਦਰ ਸਿੰਘ, ਬਲਾਕ ਸਪੋਰਟਸ ਅਫਸਰ, ਚਮਕੌਰ ਸਿੰਘ, ਗੁਰਪਿਆਰ ਸਿੰਘ,ਜਤਿੰਦਰ ਕੁਮਾਰ ਸ਼ਰਮਾ ਜਿਲ੍ਹਾ ਕੋਆਰਡੀਨੇਟਰ ਸਮਾਰਟ ਸਕੂਲ ਬਠਿੰਡਾ ਹਾਜ਼ਿਰ ਹੋਏ