ਮਾਨਸਾ 3 ਜੁਲਾਈ
ਸ਼੍ਰੌਮਣੀ ਅਕਾਲੀ ਦਲ (ਫ਼ਤਹਿ) ਦੇ ਕੌਮੀ ਪ੍ਰਧਾਨ ਸ੍ਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦੀ ਅਗਵਾਈ ਹੇਠ ਪਿਛਲੇ ਦਿਨੀਂ ਜਲੰਧਰ ਵਿੱਚ ਪੀਏਸੀ ਮੀਟਿੰਗ ਦੌਰਾਨ ਲੰਮੀਆਂ ਵਿਚਾਰਾਂ ਤੋਂ ਉਪਰੰਤ ਇਹ ਵਿਚਾਰ ਕੀਤੀ ਗਈ ਕਿ ਯੂਥ ਪਾਵਰ ਆਫ਼ ਪੰਜਾਬ ਦੇ ਸਾਰੇ ਅਹੁਦੇਦਾਰਾਂ ਨੇ ਹੁਣ ਤੱਕ ਪਾਰਟੀ ਦੇ ਹਰ ਪ੍ਰੋਗਰਾਮ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਇਆ ਹੈ ਲੰਘੀਆਂ ਲੋਕ ਸਭਾ ਚੋਣਾਂ ਵਿੱਚ ਵੀ ਯੂਥ ਪਾਵਰ ਆਫ਼ ਪੰਜਾਬ ਦੇ ਅਹੁਦੇਦਾਰਾਂ ਦਾ ਯੋਗਦਾਨ ਕਾਬਲੇ ਤਾਰੀਫ ਰਿਹਾ ਹੈ ਇਸ ਲਈ ਯੂਥ ਪਾਵਰ ਆਫ਼ ਪੰਜਾਬ ਦੇ ਸਮੂਹ ਅਹੁਦੇਦਾਰਾਂ ਦੀ ਚੋਣ ਦੁਆਰਾ ਕਰਕੇ ਮਿਹਨਤ ਦੇ ਹਿਸਾਬ ਨਾਲ ਦੁਆਰਾ ਨਿਯੂਕਤੀਆ ਕੀਤੀਆਂ ਜਾਣਗੀਆਂ ਇਸ ਸਬੰਧੀ ਪ੍ਰੈਸ ਨੋਟ ਜਾਰੀ ਕਰਦਿਆਂ ਪਾਰਟੀ ਦੇ ਮੈਂਬਰ ਪੀਏਸੀ ਅਤੇ ਕੌਮੀ ਜਨਰਲ ਸਕੱਤਰ ਸੁਖਚੈਨ ਸਿੰਘ ਅਤਲਾ ਨੇ ਕਿਹਾ ਕੌਈ ਵੀ ਆਗੂ ਆਪਣੇ ਨਾਂਮ ਨਾਲ ਯੂਥ ਪਾਵਰ ਆਫ਼ ਪੰਜਾਬ ਦਾ ਅਹੁਦਾ ਨਾਂ ਲਿਖੇ ਜਲਦੀ ਹੀ ਸੀਨੀਅਰ ਆਗੂਆਂ ਦੀ ਰਾਏ ਅਨੁਸਾਰ ਯੂਥ ਪਾਵਰ ਆਫ਼ ਪੰਜਾਬ ਦੇ ਮਾਝਾ, ਦੁਆਬਾ ਅਤੇ ਮਾਲਵਾ ਜੋਨ ਦੇ ਅਹੁਦੇਦਾਰਾਂ ਐਲਾਨ ਕਰ ਦਿੱਤਾ ਜਾਵੇਗਾ|