ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਕੀਤਾ ਜਾਵੇਗਾ ਸ਼੍ਰੀ ਰਾਮ ਲੀਲਾ ਜੀ ਦਾ ਮੰਚਨ :
ਪ੍ਰਵੀਨ ਗੋਇਲ
—28 ਅਗਸਤ ਤੋਂ ਸ਼ੁਰੂ ਹੋਵੇਗੀ ਸ਼੍ਰੀ ਰਾਮ ਲੀਲਾ ਜੀ ਦੀ ਰਿਹਰਸਲ :
ਵਰੁਣ ਬਾਂਸਲ
—ਸ਼੍ਰੀ ਰਾਮ ਲੀਲਾ ਮੰਚਨ ਤੋਂ ਪਹਿਲਾਂ ਕਲੱਬ ਵਿਖੇ ਕਰਵਾਇਆ ਹਵਨ
ਮਾਨਸਾ 21 ਅਗਸਤ ——
ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼੍ਰੀ ਸੁਭਾਸ਼ ਡਰਾਮੈਟਿਕ ਕਲੱਬ ਵਿਖੇ ਸ਼੍ਰੀ ਰਾਮ ਲੀਲਾ ਦਾ ਆਯੋਜਨ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਕੀਤਾ ਜਾਵੇਗਾ।ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪ੍ਰਧਾਨ ਸ਼੍ਰੀ ਪ੍ਰਵੀਨ ਗੋਇਲ ਅਤੇ ਚੇਅਰਮੈਨ ਸ਼੍ਰੀ ਅਸ਼ੋਕ ਗਰਗ ਨੇ ਕਲੱਬ ਵਿਖੇ ਕਰਵਾਏ ਗਏ ਹਵਨ ਦੌਰਾਨ ਕੀਤਾ।
ਉਨ੍ਹਾਂ ਦੱਸਿਆ ਕਿ ਰਿਹਰਸਲ ਤੋਂ ਪਹਿਲਾਂ ਰੀਤੀ—ਰਿਵਾਜ਼ਾਂ ਅਨੁਸਾਰ ਅਤੇ ਪ੍ਰਮਾਤਮਾ ਦਾ ਆਸੀ਼ਰਵਾਦ ਪ੍ਰਾਪਤ ਕਰਨ ਲਈ ਹਰ ਵਾਰ ਕਲੱਬ ਵਿਖੇ ਹਵਨ ਕਰਵਾਇਆ ਜਾਂਦਾ ਹੈ।ਇਸੇ ਤਹਿਤ ਲੰਘੀ ਰਾਤ ਵੀ ਕਲੱਬ ਵਿਖੇ ਹਵਨ ਕਰਵਾਇਆ ਗਿਆ, ਜਿਸ ਵਿੱਚ ਪੰਡਿਤ ਸ਼੍ਰੀ ਪੁਨੀਤ ਸ਼ਰਮਾ ਗੋਗੀ ਜੀ ਵੱਲੋਂ ਪਵਿੱਤਰ ਮੰਤਰਾਂ ਦਾ ਉੱਚਾਰਨ ਕੀਤਾ ਗਿਆ।ਹਵਨ ਕਰਵਾਉਣ ਦੀ ਰਸਮ ਪ੍ਰਧਾਨ ਸ਼੍ਰੀ ਸੁਭਾਸ਼ ਡਰਾਮੈਟਿਕ ਕੱਲਬ ਸ਼੍ਰੀ ਪਰਵੀਨ ਗੋਇਲ ਵੱਲੋਂ ਅਦਾ ਕੀਤੀ ਗਈ।
ਸ਼੍ਰੀ ਪ੍ਰਵੀਨ ਗੋਇਲ ਨੇ ਦੱਸਿਆ ਕਿ ਸਮੂਹ ਕਲੱਬ ਦੇ ਮੈਂਬਰਾਂ ਵੱਲੋਂ ਸ਼੍ਰੀ ਰਾਮ ਲੀਲਾ ਜੀ ਨੂੰ ਪੂਰੀ ਪਵਿੱਤਰਤਾ ਨਾਲ ਦਰਸ਼ਕਾਂ ਦੇ ਸਾਹਮਣੇ ਰੱਖਣ ਦੀ ਕੋਸਿ਼ਸ਼ ਕੀਤੀ ਜਾਵੇਗੀ ਜਿਸ ਤਰ੍ਹਾਂ ਪਿਛਲੇ ਕਈ ਸਾਲਾਂ ਤੋਂ ਸ਼੍ਰੀ ਸੁਭਾਸ਼ ਡਰਾਮੈਟਿਕ ਕਲੱਬ ਵੱਲੋਂ ਪੂਰੀ ਲਗਨ ਅਤੇ ਸ਼ਰਧਾ ਨਾਲ ਸ਼੍ਰੀ ਰਾਮ ਲੀਲਾ ਜੀ ਦਾ ਮੰਚਨ ਕੀਤਾ ਜਾ ਰਿਹਾ ਹੈ ਇਸ ਵਾਰ ਵੀ ਕਲੱਬ ਦੀ ਮੈਨੇਜਮੈਂਟ ਅਤੇ ਐਕਟਰ ਬਾਡੀ ਵੱਲੋਂ ਪੂਰੀ ਲਗਨ ਨਾਲ ਸ਼੍ਰੀ ਰਾਮ ਲੀਲਾ ਜੀ ਦਾ ਮੰਚਨ ਕੀਤਾ ਜਾਵੇਗਾ।
ਪ੍ਰਧਾਨ ਐਕਟਰ ਬਾਡੀ ਸ਼੍ਰੀ ਵਰੁਣ ਬਾਂਸਲ ਵੀਨੂੰ ਨੇ ਦੱਸਿਆ ਕਿ ਸ਼੍ਰੀ ਰਾਮ ਲੀਲਾ ਜੀ ਦੇ ਸਫ਼ਲ ਆਯੋਜਨ ਲਈ 28 ਅਗਸਤ ਤੋਂ ਕਲਾਕਾਰਾਂ ਵੱਲੋਂ ਡਾਇਰੈਕਟਰ ਪ੍ਰਵੀਨ ਟੋਨੀ ਸ਼ਰਮਾ, ਵਿਨੋਦ ਪਠਾਨ, ਸ਼੍ਰੀ ਕੇ.ਸੀ. ਸ਼ਰਮਾ ਅਤੇ ਮੁਕੇਸ਼ ਬਾਂਸਲ ਦੀ ਅਗਵਾਈ ਹੇਠ ਰਿਹਰਸਲ ਸ਼ੁਰੂ ਕਰ ਦਿੱਤੀ ਜਾਵੇਗੀ ਅਤੇ ਸਤੰਬਰ ਦੇ ਅਖੀਰਲੇ ਹਫ਼ਤੇ ਤੋਂ ਸ਼੍ਰੀ ਰਾਮ ਲੀਲਾ ਜੀ ਦੀ ਸ਼ੁਰੂਆਤ ਹੋ ਜਾਵੇਗੀ।
ਉਨ੍ਹਾਂ ਦੱਸਿਆ ਕਿ ਕਲੱਬ ਨਾਈਟ ਦੌਰਾਨ ਹਰ ਸੀਨ ਨੂੰ ਦਰਸ਼ਕਾਂ ਸਾਹਮਣੇ ਪੇਸ਼ ਕਰਨ ਲਈ ਦਰਸ਼ਕਾਂ ਦੇ ਚਹੇਤੇ ਸ਼੍ਰੀ ਬਲਜੀਤ ਸ਼ਰਮਾ ਅਤੇ ਅਰੁਣ ਅਰੋੜਾ ਮੰਚ ਸੰਚਾਲਨ ਕਰਨਗੇ ਅਤੇ ਸੰਗੀਤ ਨਿਰਦੇਸ਼ਨ ਸ਼੍ਰੀ ਸੇਵਕ ਸੰਦਲ ਵੱਲੋਂ ਮੰਚਨ ਦੌਰਾਨ ਚੱਲਣ ਵਾਲੇ ਸੰਗੀਤ ਦਾ ਨਿਰਦੇਸ਼ਨ ਕੀਤਾ ਜਾਵੇਗਾ। ਹਵਨ ਉਪਰੰਤ ਕਲੱਬ ਵਿਖੇ ਮੈਂਬਰਾਂ ਨੂੰ ਭੰਡਾਰਾ ਵੀ ਵਰਤਾਇਆ ਗਿਆ।
ਇਸ ਮੌਕੇ ਕਲੱਬ ਦੇ ਸਰਪ੍ਰਸਤ ਸ਼੍ਰੀ ਜਗਮੋਹਨ ਸ਼ਰਮਾ, ਸ਼੍ਰੀ ਕੇ.ਕੇ. ਕੱਦੂ, ਡਾ. ਮਾਨਵ ਜਿੰਦਲ, ਕੈਸ਼ੀਅਰ ਸੁਸ਼ੀਲ ਕੁਮਾਰ, ਕਲੱਬ ਸਕੱਤਰ ਮਨੋਜ ਅਰੋੜਾ, ਐਕਟਰ ਬਾਡੀ ਦੇ ਸਾਬਕਾ ਪ੍ਰਧਾਨ ਸੁਰਿੰਦਰ ਨੰਗਲੀਆ ਤੇ ਰਾਜ ਕੁਮਾਰ ਰਾਜੀ, ਰਮੇਸ਼ ਵਰਮਾ, ਵਾਈਸ ਪ੍ਰਧਾਨ ਰਾਜੇਸ਼ ਪੂੜਾ ਅਤੇ ਨਰੇਸ਼ ਬਾਂਸਲ, ਸੋਨੂੰ ਰੱਲਾ, ਤਰਸੇਮ ਪੱਪੂ, ਪ੍ਰਦੀਪ ਕੁਮਾਰ, ਸੀ.ਏ. ਵਰੁਣ ਕੁਮਾਰ, ਵਿਪਨ ਅਰੋੜਾ, ਮੋਹਨ ਸੋਨੀ, ਅਮਨ ਗੁਪਤਾ, ਮੁਕੇਸ਼ ਬਾਂਸਲ, ਡਾ. ਵਿਕਾਸ ਸ਼ਰਮਾ, ਰਿੰਕੂ ਬਾਂਸਲ, ਵਿਸ਼ਾਲ ਵਿੱਕੀ, ਬੰਟੀ ਸ਼ਰਮਾ, ਗੌਰਵ ਬਜਾਜ, ਨਵਜੋਤ ਬੱਬੀ, ਤਰਸੇਮ ਹੋਂਡਾ, ਮਨੋਜ਼ ਕੌਸਿ਼ਕ, ਦੀਪਕ ਦੀਪੂ, ਰਾਜੂ ਬਾਵਾ, ਸ਼ੰਟੀ ਅਰੋੜਾ, ਜਗਨਨਾਥ ਕੋਕਲਾ, ਜੁਨੇਦ, ਕਪਿਲ ਤੋਂ ਇਲਾਵਾ ਹੋਰ ਵੀ ਕਲੱਬ ਦੇ ਅਹੁਦੇਦਾਰ ਅਤੇ ਮੈਂਬਰ ਮੌਜੂਦ ਸਨ।
ਸ਼੍ਰੀ ਸੁਭਾਸ਼ ਡਰਾਮੈਟਿਕ ਕਲੱਬ ਮਾਨਸਾ
Leave a comment