16 ਜਨਵਰੀ (ਨਿਰੰਜਣ ਬੋਹਾ) ਬੋਹਾ: ਸ਼੍ਰੀ ਸਨਾਤਮ ਧਰਮ ਪ੍ਰਚਾਰਕ ਸੰਘ ਬੋਹਾ ਵੱਲੋਂ ਅਯੁੱਧਿਆ ਵਿਚ ਹੋਣ ਵਾਲੇ ਰਾਮ ਮੰਦਰ ਦੇ ਉਦਘਾਟਨ ਦੇ ਸਬੰਧ ਵਿਚ ਬੋਹਾ ਵਿਚ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਮਿਤੀ 21 ਜਨਵਰੀ ਨੂੰ ਬਾਅਦ ਦੁਪਿਹਰ 01 ਵਜੇ ਤੋਂ ਕੀਤਾ ਜਾਵੇਗਾ ਤੇ 22 ਜਨਵਰੀ ਨੂੰ ਸ਼ਾਮ 07 ਵਜੇ ਤੋਂ ਬਾਅਦ ਕੀਰਤਨ ਦਰਬਾਰ ਸਜਾਇਆ ਜਾਵੇਗਾ । ਪ੍ਰਚਾਰਕ ਸੰਘ ਦੇ ਆਗੂ ਨਿਖਿਲ ਗੋਇਲ ਤੇ ਓਮ ਪ੍ਰਕਾਸ਼ ਚੁੱਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਧਾਰਮਿਕ ਸਮਾਗਮ ਦੇ ਮੁੱਖ ਮਹਿਮਾਨ ਹਲਕਾ ਬੁਢਲਾਡਾ ਦੇ ਵਿਧਾਇਕ ਬੁੱਧ ਰਾਮ , ਪੰਜਾਬ ਉਦਯੋਗ ਵਿਕਾਸ ਬੋਰਡ ਦੇ ਪ੍ਰਧਾਨ ਨੀਲ ਗਰਗ , ਨਗਰ ਪੰਚਾਇਤ ਬੋਹਾ ਦੇ ਪ੍ਰਧਾਨ ਸ੍ਰੀ ਮਤੀ ਸੁਖਜੀਤ ਕੌਰ, ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਕੇਸ਼ ਜੈਨ , ਸ਼ਹਿਰੀ ਪ੍ਰਧਾਨ ਸੰਜੇ ਗੁਪਤਾ, ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਸੁਨੀਲ ਕੁਮਾਰ ਗੋਇਲ , ਸਮਾਜਸੇਵੀ ਆਦਿਤਿਆ ਬਾਂਸਲ , ਪੰਜਾਬ ਪ੍ਰਦੇਸ਼ ਯੁਵਾ ਕਾਂਗਰਸ ਦੇ ਜਨਰਲ ਸੱਕਤਰ ਚੁਸਪਿੰਦਰ ਚਾਹਲ ਤੇ ਨਗਰ ਪੰਚਾਇਤ ਬੋਹਾ ਦੇ ਸਾਬਕਾ ਪ੍ਰਧਾਨ ਜਥੇਦਾਰ ਜੋਗਾ ਸਿੰਘ ਹੋਣਗੇ । ਗਨੇਸ਼ ਪੂਜਨ ਦੀ ਰਸਮ ਰਕੇਸ਼ ਕੁਮਾਰ ਗਰਗ ਸੈਦੇਵਾਲਾ ਵੱਲੋਂ ਕੀਤੀ ਜਾਵੇਗੀ । ਰਾਤ ਦੇ ਕੀਰਤਨ ਦਰਬਾਰ ਵਿਚ ਉੱਘੇ ਭਜਨ ਗਾਇਕ ਅਭਿਨਵ ਏਰਨ (ਹਿਸਾਰ) ਆਪਣੀ ਧਾਰਮੁਕ ਗਾਇਕੀ ਰਾਹੀਂ ਭਗਵਾਨ ਰਾਮ ਦਾ ਗੁਣ ਗਾਣ ਕਰਣਗੇ ।