ਬੁਢਲਾਡਾ, ( ਸੋਨੂੰ ਕਟਾਰੀਆ ) ਸ਼੍ਰੀ ਗੁਰੂ ਰਵਿਦਾਸ ਮਹਾਰਾਜ ਚਰਨ ਛੋਹ ਪ੍ਰਾਪਤ ਧਰਤੀ ਗੰਗਾ ਵਾਲੇ ਖੇਤ ਬੋਹਾ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੂਰਬ ਅਤੇ ਪੂਰਨਮਾਸ਼ੀ ਦਾ ਦਿਹਾੜਾ ਸਰਧਾ ਸਾਹਿਤ ਮਨਾਇਆ ਗਿਆ। ਇਸ ਮੌਕੇ ਭਾਈ ਰੂਪ ਰਵਿਦਾਸੀਆ ਅਤੇ ਭਾਈ ਪਰੀਤ ਰਵਿਦਾਸੀਆ ਨੇ ਪਵਿੱਤਰ ਅੰਮਿ੍ਤਬਾਣੀ ਦੇ ਕੀਰਤਨ ਨਾਲ ਸੰਗਤਾਂ ਨੂੰ ਗੁਰੂ ਰਵਿਦਾਸ ਮਹਾਰਾਜ ਜੀ ਦੇ ਮਾਰਗ ਤੇ ਚੱਲਣ ਲਈ ਸੰਗਤਾਂ ਨੂੰ ਮਥੂ ਮੱਖੀਆਂ ਦੀ ਤਰਾ ਇੱਕਠੇ ਹੋਕੇ ਬਾਣੀ ਨਾਲ ਜੁੜਨ ਲਈ ਕਿਹਾ ਅਤੇ ਮਿਸ਼ਨਰੀ ਗਾਇਕਾ ਜਸਪਾਲ ਜਗਦੀਸ਼ ਨੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਸ਼ਬਦ ਗਾਇਨ ਕਰਕੇ ਪਵਿੱਤਰ ਆਰਤੀ ਦਾ ਗਾਇਨ ਕੀਤਾ ਇਸ ਤੋਂ ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿੱਚ ਸੇਵਾਦਾਰ ਅਤੇ ਸੰਗਤਾਂ ਹਾਜ਼ਰ ਸਨ। ਇਸ ਮੌਕੇ ਅਨਾਜ ਮੰਡੀ ਦਿੜਬਾ ( ਸੰਗਰੂਰ ) ਵਿਖੇ ਹੋਣ ਵਾਲੇ ਸੰਤ ਸੰਮੇਲਨ ਦੇ ਪੋਸਟਰ ਵੀ ਸੰਗਤਾਂ ਨੂੰ ਵੰਡੇ ਗਏ