ਮਾਨਸਾ, 12 ਅਗਸਤ (ਨਾਨਕ ਸਿੰਘ ਖੁਰਮੀ)
ਸ਼੍ਰੀ ਸਨਾਤਨ ਧਰਮ ਸਭਾ ਰਜਿ: ਮਾਨਸਾ ਦੀ ਕਾਰਜਕਾਰਨੀ ਕਮੇਟੀ ਦੀ ਇੱਕ ਜਰੂਰੀ ਮੀਟਿੰਗ ਸਭਾ ਦੇ ਪ੍ਰਧਾਨ ਸ਼੍ਰੀ ਸਮੀਰ ਛਾਬੜਾ ਦੀ ਪ੍ਰਧਾਨਗੀ ਹੇਠ ਸ਼੍ਰੀ ਲਕਸ਼ਮੀ ਨਰਾਇਣ ਮੰਦਰ, ਮਾਨਸਾ ਵਿਖੇ ਹੋਈ ਜਿਸ ਵਿੱਚ ਸਾਰੇ ਮੈਂਬਰਾਂ ਨੇ ਹਿੱਸਾ ਲਿਆ। ਮੀਟਿੰਗ ਵਿੱਚ ਪਿਛਲੇ ਦਿਨੀ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਵਿੱਤਰ ਤਿਉਹਾਰ ਨੂੰ ਮਨਾਉਣ ਸਬੰਧੀ ਮੈਬਰਾਂ ਦੀਆਂ ਲਗਾਈਆਂ ਡਿਊਟੀਆਂ ਦੀ ਸਮੀਖਿਆ ਕੀਤੀ ਗਈ। ਜਿਸ ਵਿੱਚ ਸਾਰੇ ਪ੍ਰਬੰਧਾਂ ਤੇ ਤਸੱਲੀ ਪ੍ਰਗਟ ਕੀਤੀ ਗਈ। ਇਸ ਸਬੰਧੀ ਪ੍ਰਧਾਨ ਸ਼੍ਰੀ ਸਮੀਰ ਛਾਬੜਾ ਤੇ ਜਨਰਲ ਸਕੱਤਰ ਰਮੇਸ਼ ਟੋਨੀ ਨੇ ਦੱਸਿਆ ਕਿ ਮਿਤੀ 15 ਅਗਸਤ ਦਿਨ ਸ਼ੁਕਰਵਾਰ ਦੀ ਰਾਤ ਨੂੰ ਕਥਾਵਾਚਕ ਸਾਧਵੀ ਤ੍ਰਿਪਦਾ ਭਾਰਤੀ ਨੂਰਮਹਿਲ ਵਾਲਿਆਂ ਵੱਲੋਂ ਸ਼੍ਰੀ ਕ੍ਰਿਸ਼ਨ ਜੀ ਦੀ ਮਹਿਮਾ ਤੇ ਲੀਲਾਵਾਂ ਦਾ ਵਰਨਣ ਅਤੇ ਮਧੁਰ ਭਜਨ ਸੰਕੀਰਤਨ ਕੀਤਾ ਜਾਵੇਗਾ। ਮਿਤੀ 16 ਅਗਸਤ ਦਿਨ ਸ਼ਨੀਵਾਰ ਨੂੰ ਸਵੇਰੇ ਹਵਨ ਕਰਵਾਉਣ ਉਪਰੰਤ ਝੰਡਾ ਲਹਿਰਾਇਆ ਜਾਵੇਗਾ। ਉਸ ਤੋਂ ਬਾਅਦ ਸ਼੍ਰੀ ਲਕਸ਼ਮੀ ਨਰਾਇਣ ਮੰਦਰ ਕੋਲੋਂ ਸ਼ੋਭਾ ਯਾਤਰਾ ਚੱਲੇਗੀ ਜਿਸ ਵਿੱਚ ਸ਼ਹਿਰ ਦੀਆਂ ਸਾਰੀਆਂ ਭਜਨ ਮੰਡਲੀਆਂ ਭਗਵਾਨ ਦਾ ਗੁਣਗਾਣ ਕਰਨਗੀਆਂ ਸ਼ੋਭਾ ਯਾਤਰਾ ਵਿੱਚ ਸੁੰਦਰ ਸੁੰਦਰ ਝਾਕੀਆਂ ਵੀ ਸ਼ਾਮਲ ਹੋਣਗੀਆਂ। ਬੈਂਡ ਅਤੇ ਟਿਪਰੀ ਦੇਖਣ ਯੋਗ ਹੋਵੇਗੀ। ਸ਼ੋਭਾ ਯਾਤਰਾ ਸਾਰੇ ਸ਼ਹਿਰ ਵਿੱਚ ਦੀ ਹੁੰਦੀ ਹੋਈ ਵਾਪਸ ਮੰਦਰ ਆਵੇਗੀ। ਰਾਤ ਨੂੰ ਸ਼੍ਰੀ ਪਵਨ ਗੋਦਿਆਲ ਸ਼੍ਰੀ ਬੱਦਰੀ ਧਾਮ ਵਾਲੇ ਅਤੇ ਕਵੀਤਾ ਗੋਦਿਆਲ (ਟੀ-ਸੀਰੀਜ ਬੰਬੇ ਵਾਲੇ) ਆਪਣਾ ਪ੍ਰੋਗਰਾਮ ਪੇਸ਼ ਕਰਨਗੇ। ਛੱਪਣ ਭੋਗ ਹੋਵੇਗਾ ਆਲੋਕਿਕ ਦਰਬਾਰ ਦੇਖਣ ਯੋਗ ਹੋਵੇਗਾ। ਜਨਮ ਅਸ਼ਟਮੀ ਵਾਲੀ ਰਾਤ ਨੂੰ ਭੰਡਾਰਾ ਅਤੁੱਟ ਵਰਤੇਗਾ ਅਤੇ ਭੰਡਾਰੇ ਦੀ ਵਿਸ਼ੇਸ਼ਤਾ ਇਹ ਹੋਵੇਗੀ ਕਿ ਵਰਤਾਂ ਵਾਲੇ ਭਗਤਾਂ ਲਈ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ। ਸਾਰੀਆਂ ਝਾਕੀਆਂ ਵਿੱਚੋਂ ਪਹਿਲੇ ਦੂਜੇ ਅਤੇ ਤੀਜੇ ਦਰਜੇ ਤੇ ਆਉਣ ਵਾਲੀਆਂ ਝਾਕੀਆਂ ਨੂੰ ਆਕਰਸ਼ਕ ਇਨਾਮ ਨਾਲ ਨਿਵਾਜਿਆ ਜਾਵੇਗਾ। ਇਸ ਤੋਂ ਬਾਅਦ ਮਿਤੀ 17 ਅਗਸਤ ਦਿਨ ਐਤਵਾਰ ਨੂੰ ਨੰਦ ਉਤਸਵ ਬੜੀ ਧੁਮ ਧਾਮ ਨਾਲ ਮਨਾਇਆ ਜਾਵੇਗਾ। ਜਿਸ ਵਿੱਚ ਸ਼ਹਿਰ ਦੀਆਂ ਸਾਰੀਆਂ ਭਜਨ ਮੰਡਲੀਆਂ ਭਗਵਾਨ ਦਾ ਗੁਣਗਾਣ ਕਰਨਗੀਆਂ। ਲੱਡੂ ਗੋਪਾਲ ਜੀ ਦੇ ਆਕਰਸ਼ਕ ਸ਼ਿੰਗਾਰ ਵਾਲੀਆਂ ਪ੍ਰਤੀਮਾਵਾਂ ਦੀ ਪ੍ਰਤੀਯੋਗਤਾ ਹੋਵੇਗੀ। ਸਭ ਤੋਂ ਸੁੰਦਰ ਪ੍ਰਤੀਮਾਂ ਨੂੰ ਇਨਾਮ ਦਿੱਤਾ ਜਾਵੇਗਾ। ਉਹਨਾਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਸ਼ੁਭ ਅਵਸਰ ਤੇ ਪਹੁੰਚ ਕੇ ਭਗਵਾਨ ਦਾ ਅਸ਼ੀਰਵਾਦ ਪ੍ਰਾਪਤ ਕਰੋ ਅਤੇ ਅਪਣਾ ਜੀਵਨ ਸਫਲ ਬਣਾਓ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਰਕੇਸ਼ ਕੁਮਾਰ ਕੈਸ਼ੀਅਰ, ਰਕੇਸ਼ ਬਿੱਟੂ ਸਕੱਤਰ, ਸਤੀਸ਼ ਜੋਗਾ, ਦੀਵਾਨ ਭਾਰਤੀ, ਅਮਰ ਨਾਥ ਗਰਗ, ਰਕੇਸ਼ ਕਾਕੂ, ਰੁਲਦੂ ਰਾਮ ਨੰਦਗੜ੍ਹ, ਕ੍ਰਿਸ਼ਨ ਬਾਂਸਲ ਸਾਬਕਾ ਪ੍ਰਧਾਨ, ਬਿੱਟੂ ਸ਼ਰਮਾ, ਕਮਲ ਸ਼ਰਮਾ, ਦਰਸ਼ਨ ਦਰਸ਼ੀ, ਪ੍ਰਮੋਦ ਕੁਮਾਰ, ਇਕਬਾਲ ਬੰਟੀ ਸ਼ਾਰਦਾ ਮੰਡਲ, ਅਸ਼ੋਕ ਗੌਗੀ, ਪ੍ਰੇਮ ਨੰਦਗੜ੍ਹ, ਰਾਜ ਝਨੀਰ ਟ੍ਰਾਸਪੋਰਟਰ, ਮੱਖਣ ਲਾਲ ਰਾਏਪੁਰ, ਇੰਦਰ ਸੈਨ ਅਕਲੀਆ, ਵਰਿੰਦਰ ਕੁਮਾਰ, ਰੁਲਦੂ ਰਾਮ ਰੋੜੀ, ਮਨੀਸ਼ ਕੁਮਾਰ, ਕ੍ਰਿਸ਼ਨ ਕੁਮਾਰ ਐਸ.ਡੀ.ਓ. ਆਦਿ ਸ਼ਾਮਿਲ ਹੋਏ।
ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਵਿੱਤਰ ਤਿਉਹਾਰ ਸਬੰਧੀ ਸ਼ਹਿਰ ਵਿੱਚ ਲਗਾਤਾਰ ਪ੍ਰਭਾਤ ਫੇਰੀ ਜਾਰੀ

Leave a comment