ਨਾਨਕ ਸਿੰਘ ਖੁਰਮੀ
ਮਾਨਸਾ, 10 ਅਗਸਤ
ਸ਼੍ਰੀ ਸਨਾਤਨ ਧਰਮ ਸਭਾ ਰਜਿ: ਮਾਨਸਾ ਵੱਲੋਂ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ।ਇਸ ਤਿਉਹਾਰ ਸਬੰਧੀ ਪੂਰੇ ਸ਼ਹਿਰ ਵਿੱਚ ਪ੍ਰਭਾਤ ਫੇਰੀ ਲਗਾਤਾਰ ਨਿਰਵਿਘਣ ਜਾਰੀ ਹੈ ਜੋ ਕਿ ਸ਼ਹਿਰ ਦੇ ਵੱਖ ਵੱਖ ਹਿੱਸਿਆ ਵਿੱਚ ਦੀ ਹੁੰਦੀ ਹੋਈ ਰੋਜਾਨਾ ਕਿਸੇ ਇੱਕ ਭਗਤ ਦੇ ਘਰ ਜਾਂਦੀ ਹੈ। ਜਿੱਥੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਸੰਕੀਰਤਨ ਹੁੰਦਾ ਹੈ। ਅੱਜ ਦੀ ਪ੍ਰਭਾਤ ਫੇਰੀ ਵਾਟਰ ਵਰਕਸ ਰੋਡ ਦੇ ਵੱਖ ਵੱਖ ਇਲਾਕਿਆਂ ਵਿੱਚੋਂ ਹੁੰਦੀ ਹੋਈ ਵਿਸ਼ਾਲ ਜੈਨ ਗੋਲਡੀ ਸੀਨੀਅਰ ਵਾਈਸ ਪ੍ਰਧਾਨ ਨਗਰ ਕੌਸਲ ਮਾਨਸਾ ਦੇ ਘਰ ਪੁੱਜੀ ਜਿੱਥੇ ਵਿਸ਼ਾਲ ਜੈਨ ਗੋਲਡੀ ਤੋਂ ਇਲਾਵਾ ਉਹਨਾਂ ਦੀ ਧਰਮ ਪਤਨੀ ਸ਼੍ਰੀ ਮਤੀ ਲਕਵਿੰਨਰ ਸਿੰਗਲਾ ਅਤੇ ਉਹਨਾਂ ਦੀ ਮਾਤਾ ਸ਼੍ਰੀ ਮਤੀ ਗੋਮਤੀ ਦੇਵੀ ਤੇ ਨਾਲ ਹੀ ਓਥੇ ਮੌਜੂਦ ਲੋਕਾਂ ਵੱਲੋਂ ਪ੍ਰਭਾਤ ਫੇਰੀ ਵਿੱਚ ਆਏ ਭਗਤਾਂ ਦਾ ਫੁੱਲਾਂ ਦੀ ਵਰਖਾ ਕਰਕੇ ਸ਼ਾਨਦਾਰ ਸਵਾਗਤ ਕੀਤਾ ਗਿਆ। ਅੱਜ ਦੀ ਪ੍ਰਭਾਤ ਫੇਰੀ ਦੀ ਖਾਸ ਗੱਲ ਇਹ ਰਹੀ ਕਿ ਸ਼੍ਰੀ ਗੋਲਡੀ ਦੀ ਇਲਾਕੇ ਵਿੱਚ ਲੋਕਪ੍ਰੀਅਤਾ ਕਰਕੇ ਸ਼ਹਿਰ ਦੇ ਮੌਹਤਵਰ ਵਿਅਕਤੀ ਧਾਰਮਿਕ ਸੰਸਥਾਵਾਂ ਦੇ ਆਗੂ, ਸ਼ੋਸ਼ਲ ਵਰਕਰ ਅਤੇ ਸਾਰੀਆਂ ਰਾਜਨਿਤੀਕ ਪਾਰਟੀਆਂ ਦੇ ਆਗੂ ਵਿਸ਼ੇਸ਼ ਤੌਰ ਤੇ ਪਹੁੰਚੇ। ਇਹਨਾਂ ਵਿੱਚ ਹਲਕਾ ਮਾਨਸਾ ਦੇ ਡਾ. ਵਿਜੈ ਕੁਮਾਰ ਸਿੰਗਲਾ ਐਮ.ਐਲ.ਏ., ਸ. ਨਾਜਰ ਸਿੰਘ ਮਾਨਸ਼ਾਹੀਆ ਸਾਬਕਾ ਐਮ.ਐਲ.ਏ., ਸਮਾਜ ਸੇਵੀ ਡਾ. ਜਨਕ ਰਾਜ ਸਿੰਗਲਾ ਐਮ.ਡੀ. ਆਦਿ ਸ਼ਾਮਿਲ ਸਨ। ਅੱਜ ਦੇ ਸੰਕੀਰਤਨ ਵਿੱਚ ਜਦੋਂ ਇੱਕ ਕ੍ਰਿਸ਼ਨ ਭਗਤ ਨੇ …… ਨੀ ਮੈਂ ਨੱਚਣਾ ਸ਼ਿਆਮ ਦੇ ਨਾਲ, ਅੱਜ ਮੈਨੂੰ ਨੱਚ ਲੈਣ ਦੇ, ਨੱਚ ਲੈਣ ਦੇ ਨੀ ਮੈਨੂੰ ਨੱਚ ਲੈਣ ਦੇ…………………ਗਾਇਆ ਤਾਂ ਪੰਡਾਲ ਵਿੱਚ ਬੈਠੇ ਸਾਰੇ ਭਗਤ ਝੂਮਣ ਅਤੇ ਨੱਚਣ ਲਈ ਮਜਬੂਰ ਹੋ ਗਏ ਅਤੇ ਸਾਰਾ ਪੰਡਾਲ ਕ੍ਰਿਸ਼ਨ ਭਗਵਾਨ ਦੇ ਰੰਗ ਵਿੱਚ ਰੰਗਿਆ ਗਿਆ। ਰੋਜਾਨਾ ਸੰਕੀਰਤਨ ਤੋਂ ਬਾਅਦ ਚਾਹ ਅਤੇ ਪ੍ਰਸ਼ਾਦ ਦੀ ਸੇਵਾ ਭਾਰਤੀਯ ਮਹਾਵੀਰ ਦਲ ਵੱਲੋਂ ਨਿਭਾਈ ਜਾਂਦੀ ਹੈ। ਪ੍ਰਭਾਤ ਫੇਰੀ ਦੇ ਇੰਚਾਰਜ ਸਤੀਸ਼ ਜੋਗਾ ਪ੍ਰਧਾਨ ਨਵ ਦੁਰਗਾ ਵੈਸ਼ਨੂ ਕੀਰਤਨ ਮੰਡਲ ਨੇ ਦੱਸਿਆ ਕਿ ਇਹ ਪ੍ਰਭਾਤ ਫੇਰੀ 16 ਅਗਸਤ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਤੱਕ ਰੋਜਾਨਾ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਭਗਵਾਨ ਦਾ ਗੁਣਗਾਣ ਕਰਦੇ ਹੋਏ ਲਗਾਤਾਰ ਚੱਲੇਗੀ ਅਤੇ ਕਿਸੇ ਇੱਕ ਭਗਤ ਦੇ ਘਰ ਸੰਕੀਰਤਨ ਕਰਨ ਉਪਰੰਤ ਸਮਾਪਤ ਹੋਵੇਗੀ। ਉਹਨਾਂ ਦੱਸਿਆ ਕਿ ਜਨਮ ਅਸ਼ਟਮੀ ਵਾਲੇ ਦਿਨ ਸ਼ੋਭਾ ਯਾਤਰਾ ਦੇ ਦੌਰਾਨ ਸਾਰੇ ਸ਼ਹਿਰ ਵਿੱਚ ਸਾਰੀਆਂ ਜਾਗਰਨ ਮੰਡਲੀਆਂ ਭਗਵਾਨ ਦਾ ਗੁਣਗਾਣ ਕਰਨ ਲਈ ਆਪਣੀ ਆਪਣੀ ਹਾਜਰੀ ਲਗਵਾਉਣਗੀਆਂ। ਅੱਜ ਦਾ ਸੰਕੀਰਤਨ ਅਤੇ ਆਰਤੀ ਹੋਣ ਉਪਰੰਤ ਸ਼੍ਰੀ ਸਨਾਤਨ ਧਰਮ ਸਭਾ ਵੱਲੋਂ ਵਿਸ਼ਾਲ ਜੈਨ ਗੋਲਡੀ ਅਤੇ ਉਹਨਾਂ ਦੇ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਦੀ ਭੂਮਿਕਾ ਮਿਸ਼ਟਰ ਹੈਰੀ ਨੇ ਬਾਖੂਬੀ ਨਿਭਾਈ।