27 ਫ਼ਰਵਰੀ (ਰਿੰਪਲ ਗੋਲਣ) ਭਿੱਖੀਵਿੰਡ: ਬੀਤੇ ਦਿਨੀਂ ਖਨੌਰੀ ਬਾਰਡਰ ‘ਤੇ ਸ਼ਹੀਦ ਹੋਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਦੇ ਰੋਸ ਵਜੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸ਼ਹੀਦ ਭਾਈ ਤਾਰੂ ਸਿੰਘ ਜੀ ਪੂਹਲਾ ਜ਼ੋਨ ਭਿੱਖੀਵਿੰਡ ਦੀ ਇਕਾਈ ਚੀਮਾ ਖੁਰਦ,ਮਨਿਹਾਲਾ, ਅਮੀਸ਼ਾਹ,ਮੱਦਰ,ਪਹੂਵਿੰਡ ਤੇ ਵਾਂ ਤਾਰਾ ਸਿੰਘ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ,ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਕਿਸਾਨ ਆਗੂ ਦਿਲਬਾਗ ਸਿੰਘ ਪਹੂਵਿੰਡ ਤੇ ਰਣਜੀਤ ਸਿੰਘ ਚੀਮਾ ਨੇ ਕਿਹਾ ਕਿ ਖਨੌਰੀ ਬਾਰਡਰ ‘ਤੇ ਸ਼ਹੀਦ ਹੋਏ ਨੌਜਵਾਨ ਕਿਸਾਨ ਸ਼ੁਭਕਰਨ ਦੀ ਮੌਤ ਲਈ ਹਰਿਆਣਾ ਤੇ ਕੇਂਦਰ ਦੀ ਭਾਜਪਾ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਤੇ ਮਜ਼ਦੂਰਾਂ ਦੀ ਆਵਾਜ਼ ਨੂੰ ਦਬਾਉਣ ਲਈ ਮੋਦੀ ਸਰਕਾਰ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ। ਉਨ੍ਹਾਂ ਕਿਹਾ ਕਿ ਆਪਣੀਆਂ ਹੱਕੀ ਮੰਗਾਂ ਖ਼ਾਤਰ ਸ਼ਾਂਤਮਈ ਢੰਗ ਨਾਲ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ‘ਤੇ ਹਰਿਆਣਾ ਤੇ ਕੇਂਦਰ ਸਰਕਾਰ ਵੱਲੋਂ ਤਸ਼ੱਦਦ ਢਾਹੁਣਾ ਇਹ ਸਾਬਤ ਕਰਦਾ ਹੈ ਕਿ ਭਾਜਪਾਈ ਕਿਸਾਨ ਵਿਰੋਧੀ ਹਨ। ਆਗੂਆਂ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਅਣਮਨੁੱਖੀ ਤਸ਼ੱਦਦ ਢਾਹ ਕੇ ਵੱਡੀ ਗਿਣਤੀ ‘ਚ ਕਿਸਾਨਾਂ ਨੂੰ ਗੰਭੀਰ ਰੂਪ ਵਿੱਚ ਜਖਮੀ ਕੀਤਾ ਹੈ ਤੇ ਅਨੇਕਾਂ ਤੋਂ ਉਨ੍ਹਾਂ ਦੀ ਅੱਖਾਂ ਦੀ ਰੌਸ਼ਨੀ ਖੋਹ ਲਈ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2 ਪ੍ਰਤੀਸ਼ਤ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ 98 ਪ੍ਰਤੀਸ਼ਤ ਲੋਕਾਂ ਦਾ ਗਲਾ ਘੁੱਟ ਰਹੀ ਹੈ। ਇਸ ਮੌਕੇ ਪੂਰਨ ਸਿੰਘ ਮੱਦਰ,ਸਤਨਾਮ ਸਿੰਘ ਮਨਿਹਾਲਾ ਤੇ ਅਜਮੇਰ ਸਿੰਘ ਅਮੀਸ਼ਾਹ ਨੇ ਕੇਂਦਰ ਸਰਕਾਰ ਪਾਸੋਂ ਤੁਰੰਤ ਪਾਰਲੀਮੈਂਟ ਸੈਸ਼ਨ ਸੱਦ ਕੇ ਐੱਮਐੱਸਪੀ ਗਾਰੰਟੀ ਕਾਨੂੰਨ ਬਣਾਉਣ,ਕਿਸਾਨ-ਮਜ਼ਦੂਰਾਂ ਦੇ ਕਰਜ਼ੇ ਤੁਰੰਤ ਮੁਆਫ਼ ਕਰਨ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ,ਬਿਜਲੀ ਸੋਧ ਬਿਲ 2020 ਰੱਦ ਕਰਨ,ਲਖੀਮਪੁਰ ਖੀਰੀ ਕਤਲਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ,ਭੂਮੀ ਐਕਟ ਵਿੱਚ ਸੋਧ ਨੂੰ ਰੱਦ ਕਰਨ ਦੀ ਮੰਗ ਕੀਤੀ। ਇਸ ਮੌਕੇ ਸ਼ਰਨਜੀਤ ਸਿੰਘ ਚੀਮਾ,ਸਮਸ਼ੇਰ ਸਿੰਘ ਚੀਮਾ,ਬੋਹੜ ਸਿੰਘ ਚੀਮਾ, ਪ੍ਰਤਾਪ ਸਿੰਘ ਚੀਮਾ,ਗੁਰਜੰਟ ਸਿੰਘ ਚੀਮਾ,ਹਰਜੀਤ ਸਿੰਘ ਚੀਮਾ, ਗੁਰਜਿੰਦਰ ਸਿੰਘ ਚੀਮਾ,ਕਰਨ ਚੀਮਾ, ਮਹਾਂਬੀਰ ਸਿੰਘ ਚੀਮਾ, ਸੁਖਚੈਨ ਸਿੰਘ ਅਮੀਰਕੇ, ਲਖਵਿੰਦਰ ਸਿੰਘ ਵਾੜਾ ਠੱਠੀ, ਗੁਰਬਖਸ਼ ਸਿੰਘ ਵਾੜਾ ਠੱਠੀ,ਦਿਲਬਾਗ ਸਿੰਘ ਵਾੜਾ ਠੱਠੀ, ਚਮਕੌਰ ਸਿੰਘ ਵਾੜਾ ਠੱਠੀ, ਹਰਗੁਰਿੰਦਰ ਸਿੰਘ ਵਾੜਾ ਠੱਠੀ, ਸੁਰਿੰਦਰ ਸਿੰਘ ਵਾੜਾ ਠੱਠੀ, ਹਰਦਿਆਲ ਸਿੰਘ ਵਾੜਾ ਠੱਠੀ,
ਜਰਮਨਜੀਤ ਸਿੰਘ ਵਾੜਾ ਠੱਠੀ, ਸਮਸ਼ੇਰ ਸਿੰਘ ਵਾੜਾ ਠੱਠੀ , ਅਖਤਿਆਰ ਸਿੰਘ ਮਨਿਹਾਲਾ, ਰਾਜਬੀਰ ਸਿੰਘ ਮਨਿਹਾਲਾ, ਬਲਿਹਾਰ ਸਿੰਘ ਮਨਿਹਾਲਾ, ਅੰਗਰੇਜ ਸਿੰਘ ਵਾਂ,ਅਮਰਜੀਤ ਸਿੰਘ ਵਾਂ,ਅਮਰਜੀਤ ਸਿੰਘ ਵਾਂ,ਗੁਰਲਾਲ ਸਿੰਘ ਵਾਂ,ਕੰਵਲਜੀਤ ਸਿੰਘ ਪਹੂਵਿੰਡ, ਜਗਜੀਤ ਸਿੰਘ ਪਹੂਵਿੰਡ, ਬਲਵਿੰਦਰ ਸਿੰਘ ਪਹੂਵਿੰਡ, ਹੀਰਾ ਸਿੰਘ ਮੱਦਰ,ਹਰਭਜਨ ਸਿੰਘ ਮੱਦਰ, ਕਸਮੀਰ ਸਿੰਘ ਅਮੀਸ਼ਾਹ, ਗੁਰਵਿੰਦਰ ਸਿੰਘ ਅਮੀਸ਼ਾਹ, ਕਾਰਜ ਸਿੰਘ ਅਮੀਸ਼ਾਹ ਆਦਿ ਆਗੂ ਹਾਜ਼ਰ ਸਨ।