ਸ਼ਿਵ ਸ਼ਕਤੀ ਗਰੁੱਪ ਆਫ਼ ਕਾਲਜਿਜ਼, ਭੀਖੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਧਨਵੰਤਰੀ ਪੂਜਾ ਕੀਤੀ
ਨਾਨਕ ਸਿੰਘ ਖੁਰਮੀ, ਮਾਨਸਾ /ਭੀਖੀ 6 ਨਵੰਬਰ : ਸ਼ਿਵ ਸ਼ਕਤੀ ਗਰੁੱਪ ਆਫ਼ ਕਾਲਜਿਜ਼, ਭੀਖੀ ਵਿਖੇ ਸਮੂਹ ਮੈਨੇਜਮੈਂਟ, ਸਟਾਫ਼ ਅਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਧਾਰਮਿਕ ਅਤੇ ਸ਼ੁਭ ਮੌਕੇ ‘ਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਪਾਠ ਦੀ ਆਰੰਭਤਾ 4 ਨਵੰਬਰ 2026 ਨੂੰ ਕੀਤੀ ਗਈ ਸੀ ਅਤੇ 6 ਨਵੰਬਰ 2026 ਨੂੰ ਇਸ ਦੇ ਭੋਗ ਪਾਏ ਗਏ। ਇਸ ਪਵਿੱਤਰ ਮੌਕੇ ‘ਤੇ ਕਾਲਜ ਕੈਂਪਸ ਵਿੱਚ ਧਨਵੰਤਰੀ ਪੂਜਾ ਵੀ ਵਿਸ਼ੇਸ਼ ਤੌਰ ‘ਤੇ ਕੀਤੀ ਗਈ, ਜਿਸ ਵਿੱਚ ਸਭ ਦੀ ਤੰਦਰੁਸਤੀ ਅਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਇਸ ਮੌਕੇ ਸ਼੍ਰੀ ਸੋਮਨਾਥ ਮਹਿਤਾ ਨੇ ਸਭ ਨੂੰ ਜੀ ਆਇਆਂ ਨੂੰ ਕਿਹਾ ਅਤੇ ਧੰਨਵਾਦ ਕੀਤਾ ਕਿ ਇਸ ਸਮਾਗਮ ਵਿੱਚ ਆ ਕੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੱਤਾ। ਇਸ ਸਮਾਗਮ ਵਿੱਚ ਕਾਲਜ ਦੇ ਸਮੂਹ ਮੈਨੇਜਮੈਂਟ ਮੈਂਬਰਾਂ, ਮੈਡੀਕਲ ਵਿਦਿਆਰਥੀਆਂ, ਪ੍ਰੈੱਸ ਰਿਪੋਰਟਰਾਂ ਅਤੇ ਇਲਾਕੇ ਭਰ ਤੋਂ ਪਹੁੰਚੇ ਪਤਵੰਤੇ ਸੱਜਣਾਂ ਨੇ ਸ਼ਿਰਕਤ ਕੀਤੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਭੋਗ ਉਪਰੰਤ ਪਹੁੰਚੀ ਸਮੁੱਚੀ ਸੰਗਤ ਨੂੰ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਲੰਗਰ ਛਕਣ ਉਪਰੰਤ ਸਮਾਗਮ ਵਿੱਚ ਹਾਜ਼ਰ ਸਮੂਹ ਪਹੁੰਚੀ ਸੰਗਤ, ਕਾਲਜ ਸਟਾਫ਼, ਵਿਦਿਆਰਥੀਆਂ, ਪ੍ਰੈੱਸ ਤੇ ਪ੍ਰਬੰਧਕਾਂ, ਕਾਲਜ ਦੇ ਸਾਰੇ ਕਰਮਚਾਰੀਆਂ ਨੂੰ ਦੀਵਾਲੀ ਤੋਹਫ਼ੇ ਵੰਡੇ ਗਏ। ਇਸ ਖ਼ਾਸ ਮੌਕੇ ‘ਤੇ ਗੁਰਬਚਨ ਸਿੰਘ ਮੋਖਾ ਅਤੇ ਸੁਖਦੇਵ ਸਿੰਘ ਫਰਮਾਹੀ, ਐਮਡੀ ਸੂਰਜ ਭਾਨ, ਰਿਸ਼ਵ ਸਿੰਗਲਾ ਨੇ ਵਿਸ਼ੇਸ਼ ਤੌਰ ‘ਤੇ ਪਹੁੰਚ ਕੇ ਸਨਮਾਨਿਤ ਕੀਤਾ ਤੇ ਆਪਣੇ ਵਿਚਾਰ ਸਾਂਝੇ ਕੀਤੇ। ਸਮਾਗਮ ਇਲਾਕੇ ਵਿੱਚ ਪਿਆਰ, ਸਤਿਕਾਰ ਅਤੇ ਧਾਰਮਿਕ ਮਾਹੌਲ ਦੀ ਇੱਕ ਸੁੰਦਰ ਮਿਸਾਲ ਬਣਿਆ।
ਫੋਟੋ 6/7/8
