ਬੱਸੀ ਪਠਾਣਾ, 30 ਜੁਲਾਈ (ਪੱਤਰ ਪ੍ਰੇਰਕ)
ਸਾਂਝੀ ਸਿੱਖਿਆ ਫਾਊਂਡੇਸ਼ਨ ਪੰਜਾਬ ਦੇ ਵੱਲੋਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਬਲਾਕ ਮਹਾਦੀਆ ਦੇ ਕਲਸਟਰ ਰੁਪਾਲਹੇੜੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਸੈਂਪਲੀ ਵਿੱਚ ਸਕੂਲ ਮੈਨੇਜਮੇਂਟ ਕਮੇਟੀ ਮੀਟਿੰਗ ਕਰਵਾਈ ਗਈ ਸੀ।
ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦਿਆ ਸਾਂਝੀ ਸਿੱਖਿਆ ਦੇ ਪੰਜਾਬ ਯੂਥ ਲੀਡਰ ਸ਼ਿਖਾ ਨੇ ਦਸਿਆ ਕਿ ਬਲਾਕ ਮਹਾਦੀਆ ਦੇ ਵੱਖ ਵੱਖ ਕਲਸਟਰਾਂ ਦੇ ਸਕੂਲਾ ਵਿੱਚ ਪ੍ਰਬੰਧਕ ਕਮੇਟੀਆ ਦੇ ਨਾਲ ਮੀਟਿੰਗਾਂ ਕਰਕੇ ਸਕੂਲ ਦੀ ਬੇਹਤਰੀ ਲਈ ਅਤੇ ਸਿੱਖਿਆ ਦੇ ਵਿੱਚ ਮਾਪਿਆਂ ਦੇ ਯੋਗਦਾਨ ਦੇ ਲਈ ਸਕੂਲ ਪ੍ਰਬੰਧਕ ਕਮੇਟੀਆਂ ਨੂੰ ਜਾਗਰੂਕ ਕੀਤਾ ਜਾ ਰਿਹਾ। ਜਿਸਦੇ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਸੈਂਪਲੀ ਵਿਖੇ ਕਮੇਟੀ ਦੀ ਮੀਟਿੰਗ ਹੋਈ। ਜਿਸ ਵਿੱਚ ਕਮੇਟੀ ਦੇ ਅਹੁਦੇਦਾਰ ਤੋਂ ਇਲਾਵਾ ਅੱਠ ਮੈਬਰ ਸਾਮਿਲ ਹੋਏ। ਮੀਟਿੰਗ ਦੀ ਸ਼ੁਰੂਆਤ ਸਕੂਲ ਦੇ ਹੈੱਡ ਟੀਚਰ ਨਵਜੋਤ ਕੌਰ ਵਲੋਂ ਕਮੇਟੀ ਨੂੰ ਜੀ ਆਇਆਂ ਨੂੰ ਸ਼ਬਦਾਂ ਨਾਲ ਕੀਤੀ। ਕਮੇਟੀ ਦੇ ਚੇਅਰਮੈਨ ਪਵਨਦੀਪ ਕੌਰ ਨੇ ਮੀਟਿੰਗ ਦੇ ਏਜੰਡੇ ਅਤੇ ਸਮਾਂ ਅੰਤਰਾਲ ਬਾਰੇ ਚਾਨਣਾ ਪਾਇਆ। ਕਮੇਟੀ ਮੈਂਬਰਾਂ ਦੇ ਵੱਲੋ ਸਕੂਲਾਂ ਵਿਚ ਚੱਲ ਰਹੀਆ ਸਮੱਸਿਆਵਾਂ ਵਾਰੇ ਗੱਲਬਾਤ ਕੀਤੀ ਜਿਸ ਵਿਚ ਸਕੂਲ ਦੇ ਗਰਾਊਂਡ ਦੀ ਸਫ਼ਾਈ, ਪੀਣ ਵਾਲੇ ਪਾਣੀ ਦੀ ਜ਼ਰੂਰਤ , ਛੱਤ ਦੀ ਮੁਰੰਮਤ, ਜ਼ਮੀਨ ਨੂੰ ਪੱਧਰਾ ਕਰਕੇ ਲੌਕ ਟਾਇਲਾ ਲਗਵਾਉਣਾ ਆਦਿ ਮੁੱਦਿਆ ਤੇ ਗੱਲ ਕੀਤੀ ਗਈ। ਜਿਸ ਦੇ ਹੱਲ ਲਈ ਕਮੇਟੀ ਵਲੋਂ ਜ਼ਿੰਮੇਵਾਰੀ ਲਈ ਗਈ। ਯੂਥ ਲੀਡਰ ਸ਼ਿਖਾ ਨੇ ਦਸਿਆ ਕਿ ਸਕੂਲ ਦੇ ਇਹਨਾ ਕੰਮਾਂ ਦੇ ਹੱਲ ਦੇ ਲਈ ਸਕੂਲ ਕਮੇਟੀ ਦੇ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਸਹਿਯੋਗ ਲੈਣ ਲਈ ਕਮੇਟੀ ਨੂੰ ਬੇਨਤੀ ਪੱਤਰ ਦਿੱਤਾ ਗਿਆ। ਉਪਰੋਕਤ ਸਮੱਸਿਆਵਾ ਦੇ ਹੱਲ ਦੇ ਕਮੇਟੀ ਵੱਲੋ ਸਮਾਂ ਨਿਰਧਾਰਿਤ ਕੀਤਾ ਗਿਆ । ਸਕੂਲ ਪ੍ਰਬੰਧਕ ਕਮੇਟੀ ਦੇ ਵੱਲੋਂ ਆਉਣ ਵਾਲੇ ਭਵਿੱਖ ਲਈ ਸਕੂਲ ਦੇ ਵਿਕਾਸ ਲਈ ਸਮੱਸਿਆ ਦੇ ਹੱਲ ਲਈ ਮੀਟਿੰਗ ਵਿੱਚ ਆਉਣ ਦਾ ਭਰੋਸਾ ਲਿਆ।
ਇਸ ਸਮੇਂ ਸਿੱਖਿਆ ਮਾਹਿਰ ਸਤਵਿੰਦਰ ਸਿੰਘ, ਕਮੇਟੀ ਮੈਂਬਰ ਹਰਵਿੰਦਰ ਸਿੰਘ, ਪਵਨਦੀਪ ਕੌਰ,ਸੁਖਦੀਪ ਕੌਰ, ਜਤਿੰਦਰ ਸਿੰਘ, ਧਰਮਿੰਦਰ ਸਿੰਘ, ਜਗਜੀਤ ਕੌਰ ਗੁਰੂਦਆਰਾ ਪ੍ਰਬੰਧਿਕ ਕਮੇਟੀ ਹਾਜ਼ਿਰ ਹੋਏ।
ਜਾਰੀ ਕਰਤਾ
ਸ਼ਿਖਾ, ਸਾਂਝੀ ਸਿੱਖਿਆ ਫਾਉਂਡੇਸ਼ਨ