ਗੁਰਪ੍ਰੀਤ ਦੀ ਨਵੀਂ ਕਿਤਾਬ ਵਿਲੱਖਣ ਵਿਧਾ ਦੀ ਹੈ-ਪਰਗਟ ਸਿੰਘ ਸਤੌਜ
ਭੀਖੀ 05 ਨਵੰਬਰ
ਸਥਾਨਕ ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬਰੇਰੀ ਵਿਖੇ ਸ਼ਾਇਰ ਗੁਰਪ੍ਰੀਤ ਦੀ ਪੁਸਤਕ “ਵੀਹ ਗ੍ਰਾਮ ਜ਼ਿੰਦਗੀ” ਰਿਲੀਜ਼ ਤੇ ਗੱਲਬਾਤ ਕੀਤੀ ਗਈ।ਨਾਵਲਕਾਰ ਪਰਗਟ ਸਿੰਘ ਸਤੌਜ ਨੇ ਸੰਬੋਧਨ ਕਰਦਿਆਂ ਕਿਹਾ ਗੁਰਪ੍ਰੀਤ ਦੀ ਨਵੀਂ ਪੁਸਤਕ ਵਿਲੱਖਣ ਵਿਧਾ ਦੀ ਹੈ।ਉਸ ਨੂੰ ਰੋਜ਼ਮਰਾ ਦੀ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ਼ ਬਿਆਨ ਕੀਤਾ ਹੈ।ਇਸ ਪੁਸਤਕ ਨੂੰ ਕਵਿਤਾ ਦੇ ਰੂਪ ਵਿੱਚ,ਕਹਾਣੀ,ਵਾਰਤਕ,ਨਾਵਲ,ਮਿੰਨੀ ਕਹਾਣੀ ਆਦਿ ਹਰ ਇੱਕ ਵਿਧਾ ਵਿੱਚ ਪੜ੍ਹਿਆ ਜਾ ਸਕਦਾ ਤੇ ਪਾਠਕ ਨੂੰ ਜਿੱਥੋਂ ਮਰਜ਼ੀ ਪੁਸਤਕ ਨੂੰ ਖੋਲ੍ਹ ਕੇ ਪੜ੍ਹਨ ਸ਼ੁਰੂ ਕਰ ਸਕਦਾ ਹੈ।ਡਾ.ਕਰਨੈਲ ਬੈਰਾਗੀ ਨੇ ਕਿਹਾ ਜ਼ਿਦਗੀ ਦੀਆਂ ਛੋਟੀਆਂ-ਛੋਟੀਆਂ ਗੱਲਾਂ ਨੂੰ ਗੁਰਪ੍ਰੀਤ ਨੇ ਬੜੇ ਸੋਹਣੇ ਢੰਗ ਨਾਲ਼ ਬਿਆਨ ਕੀਤਾ ਹੈ।ਉਸ ਨੇ ਜ਼ਿੰਦਗੀ ‘ਚ ਵਾਪਰਨ ਵਾਲੀਆਂ ਆਮ ਘਟਨਾਵਾਂ ਨੂੰ ਬੜੇ ਸਹਿਜ ਨਾਲ਼ ਕਲਮਬੰਦ ਕੀਤਾ ਹੈ।ਜੋ ਵੀਹ ਗ੍ਰਾਮ ਜ਼ਿੰਦਗੀ ਦਾ ਸੰਕੇਤ ਦਿੰਦੀਆਂ ਹਨ।ਕਹਾਣੀਕਾਰ ਭੁਪਿੰਦਰ ਫ਼ੌਜੀ ਨੇ ਕਿਹਾ ਗੁਰਪ੍ਰੀਤ ਦੀ ਇਹ ਕਿਤਾਬ ਚਾਹੇ ਉਸ ਦੀ ਡਾਇਰੀ ਦੀਆਂ ਪਰਤਾਂ ਹਨ ਪਰ ਹੈ ਬੜੀਆਂ ਕਮਾਲ ਦੀਆਂ।ਜਿਸ ਤਰ੍ਹਾਂ ਉਹ ਕਵਿਤਾ ਲਿਖਦੇ ਹਨ ਉਸੇ ਤਰ੍ਹਾਂ ਇਹ ਕਿਤਾਬ ਵੀ ਆਪਣੀ ਛਾਪ ਛੱਡਦੀ ਹੈ।ਐੱਸਡੀਓ ਰਾਜਿੰਦਰ ਸਿੰਘ ਰੋਹੀ ,ਗੁਰਿੰਦਰ ਔਲਖ,ਅਧਿਆਪਕਾ ਊਸਾ ਰਾਣੀ,ਐੱਸ.ਅਮਰੀਕ ਭੀਖੀ,ਬਲਦੇਵ ਸਿੰਘ ਸਿੱਧੂ,ਗੁਰਨਾਮ ਭੀਖੀ ਨੇ ਵੀ ਸੰਬੋਧਨ ਕੀਤਾ।ਰਾਜਿੰਦਰ ਜਾਫਰੀ,ਲੈਕਚਰਾਰ ਮੱਖਣ ਸਿੰਘ,ਅਵਤਾਰ ਸਿੰਘ ਡਿਜ਼ੀਟਲ,ਮਨਜੀਤ ਸਿੰਘ ਕਾ.ਧਰਮਪਾਲ ਨੀਟਾ,ਮਨਜੀਤ ਸਿੰਘ ਮੰਨਣ,ਪਰਮਜੀਤ ਕੌਰ,ਜਸਪਾਲ ਅਤਲਾ,ਹਰਵਿੰਦਰ ਭੀਖੀ,ਨਿਰਮਲ ਸਿੰਘ ਨਿੰਮਾ,ਸਾਹਿਲ ਬੱਤਰਾ,ਜਸ਼ਨ ਬੱਤਰਾ ਆਦਿ ਹਾਜ਼ਰ ਸਨ।