ਕਰਨ ਭੀਖੀ
ਭੀਖੀ, 28 ਸਤੰਬਰ
ਸਥਾਨਕ ਲਾਲਾ ਦੌਲਤ ਮੱਲ ਯਾਦਗਾਰੀ ਪਾਰਕ ਵਿਖੇ ਸ਼ਹੀਦੇ ਆਜ਼ਮ ਭਗਤ ਸਿੰਘ ਦਾ ਜਨਮ ਨੌਜਵਾਨਾਂ ਨੇ ਵੱਡੀ ਗਿਣਤੀ ਇਕੱਤਰ ਹੋ ਕੇ ਮਨਾਇਆ। ਇਸ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਨੌਜਵਾਨ ਆਗੂ ਚੁਸਪਿੰਦਰਬੀਰ ਸਿੰਘ ਚਹਿਲ ਨੇ ਕਿਹਾ ਕਿ ਸਾਨੂੰ ਸਭ ਨੂੰ ਮਿਲ ਕੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ’ਤੇ ਅਹਿਦ ਲੈਣਾ ਚਾਹੀਦਾ ਹੈ ਕਿ ਨਾ ਨਸ਼ਾ ਕਰਨਾ ਹੈ ਤੇ ਨਾ ਹੀ ਵਿਕਣ ਦੇਣਾ ਹੈ। ਖੇਡਾਂ ਨੂੰ ਪਿੰਡਾਂ ਵਿੱਚ ਪ੍ਰਫੁਲਿਤ ਕਰਨ ਲਈ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਹਰੇਕ ਜਰੂਰਤਮੰਦ ਦੀ ਸਹਾਇਤਾ ਕਰਨਾ ਸਾਡਾ ਮੁੱਢਲਾ ਫ਼ਰਜ਼ ਹੋਣਾ ਚਾਹੀਦਾ ਹੈ। ਉਹਨਾ ਕਿਹਾ ਕਿ ਸ਼ਹੀਦ ਭਗਤ ਸਿੰਘ ਦੁਆਰਾ ਦੱਸੇ ਮਾਰਗ ਤਹਿਤ ਸਾਨੂੰ ਚੰਗੀਆਂ ਪੁਸਤਕਾਂ ਦਾ ਅਧਿਐਨ ਕਰਨਾ ਚਾਹੀਦਾ ਹੈ। ਸਮਾਜ ਸੇਵੀ ਹਰਪ੍ਰੀਤ ਸਿੰਘ ਬਹਿਣੀਵਾਲ ਨੇ ਸਭਨਾਂ ਦਾ ਧੰਨਵਾਦ ਕੀਤਾ।
ਕਸਬਾ ਭੀਖੀ ਵਿੱਚ ਪੈਦਲ ਮਾਰਚ ਕਰਦਿਆਂ ਸਮੂਹ ਨੌਜਵਾਨਾਂ ਵੱਲੋਂ ਪਿੰਡ ਸਮਾਓਂ ਵਿਖੇ ਲੱਗੇ ਸ਼ਹੀਦ ਭਗਤ ਸਿੰਘ ਦੇ ਬੁੱਤ ਅੱਗੇ ਨਤਮਸਤਕ ਹੋਏ।
ਇਸ ਮੌਕੇ ਭੋਲਾ ਸਿੰਘ ਸਮਾਓਂ, ਡਾ. ਜਤਿੰਦਰ ਸਿੰਘ, ਪਰਗਟ ਸਿੰਘ ਚਹਿਲ, ਗੁਰਮੇਜ ਸਿੰਘ ਸਮਾਓਂ, ਬਲਵਿੰਦਰ ਸਿੰਘ ਪੰਚ ਆਦਿ ਹਾਜ਼ਰ ਸਨ।
ਸ਼ਹੀਦੇ ਆਜ਼ਮ ਭਗਤ ਸਿੰਘ ਦਾ ਜਨਮ ਦਿਵਸ ਮਨਾਇਆ
Leave a comment