ਸਥਾਨਕ ਨਗਰ ਪੰਚਾਇਤ ਭੀਖੀ ਦੁਆਰਾ ਸਵੱਛ ਭਾਰਤ ਮਿਸ਼ਨ ਤਹਿਤ ਸਰਕਾਰ ਦੀਆਂ ਹਦਾਇਤਾ ਅਤੇ ਦਫਤਰ ਨਗਰ ਪੰਚਾਇਤ ਭੀਖੀ ਦੇ ਕਾਰਜ ਸਾਧਕ ਅਫਸਰ ਸ਼੍ਰੀ ਅਸ਼ੀਸ ਕੁਮਾਰ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਧਾਰਮਿਕ ਸੰਸਥਾਵਾਂ ਅਤੇ ਸ਼ਹਿਰ ਵਾਸੀਆਂ ਨੂੰ ਸਿੰਗਲ ਯੂਜ ਪਲਾਸਟਿਕ ਆਇਟਮਾਂ ਅਤੇ ਪਲਾਸਟਿਕ ਕੈਰੀਬੈਗ, ਥਰਮਲਕੋਲ ਅਤੇ ਡਿਸਪੋਜਲ ਦੀ ਵਰਤੋਂ ਨਾ ਕਰਨ ਅਤੇ ਉਸ ਦੀ ਜਗ੍ਹਾਂ ਸਟੀਲ ਦੇ ਬਰਤਨ ਅਤੇ ਮਿੱਟੀ ਦੇ ਬਰਤਨਾਂ ਦਾ ਇਸਤੇਮਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ। ਨਗਰ ਪੰਚਾਇਤ ਭੀਖੀ ਦੇ ਅਧਿਕਾਰੀਆਂ ਵੱਲ਼ੋਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਪਾਬੰਦੀ ਸ਼ੁਦਾਂ ਸਿੰਗਲ ਯੂਜ ਪਲਾਸਟਿਕ ਖਾਸ ਕਰਕੇ ਪਲਾਸਟਿਕ ਦੇ ਲਿਫਾਫਿਆ ਦੀ ਵਰਤੋਂ ਨਾ ਕਰਨ। ਉਸ ਦੀ ਥਾਂ ਤੇ ਕੱਪੜੇ ਦੇ ਥੈਲੇ ਅਤੇ ਜੂਟ ਦੇ ਬੈਗਾਂ ਦੀ ਵਰਤੋਂ ਵੱਧ ਤੋਂ ਵੱਧ ਕਰਨ ਤਾਂ ਜੋ ਸ਼ਹਿਰ ਨੂੰ ਸਾਫ-ਸੁਥਰਾ ਅਤੇ ਸੁੰਦਰ ਬਣਾਇਆ ਜਾ ਸਕੇ। ਇਸ ਮੌਕੇ ਉੱਤੇ ਰਾਮ ਸਿੰਘ (ਸੈਨੇਟਰੀ ਸੁਪਰਵਾਇਜਰ), ਉਰਮੀਲਾ ਦੇਵੀ(ਸੀ.ਐੱਫ.) ਮੋਟੀਵੇਟਰਜ ਮੁਬੀਨ ਅਤੇ ਬੀਰਾ ਕੌਰ ਹਾਜ਼ਰ ਸਨ।