ਬੁਢਲਾਡਾ/ ਮਾਨਸਾ 08 ਜੁਲਾਈ(ਨਾਨਕ ਸਿੰਘ ਖੁਰਮੀ)- ਬੁਢਲਾਡਾ ਸ਼ਹਿਰ ਚ ਪਿਛਲੇ ਕੁਝ ਸਮੇਂ ਤੋਂ ਰੋਇਲ ਐਨਫੀਲਡ ਬੁਲਟ ਮੋਟਰਸਾਈਕਲਾਂ ਤੋਂ ਨਿਕਲਣ ਵਾਲੇ ਭਟਾਕਿਆਂ ਦੀ ਤੇਜ਼ ਆਵਾਜ਼ ਆਮ ਲੋਕਾਂ ਲਈ ਵੱਡੀ ਸਮੱਸਿਆ ਬਣੀ ਹੋਈ ਸੀ,ਉਸ ਤੋਂ ਨਿਜਾਤ ਦਵਾਉਣ ਲਈ ਸਿਟੀ ਪੁਲਿਸ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਨਾਕਾਬੰਦੀ ਕਰਕੇ ਬੁਲਟ ਮੋਟਰਸਾਈਕਲ ਕਾਬੂ ਕਰਕੇ ਉਹਨਾਂ ਦੇ ਸਾਈਲੈਂਸਰ ਉਤਾਰੇ ਗਏ ਅਤੇ ਵੱਡੀ ਪੱਧਰ ਤੇ ਚਲਾਨ ਕੱਟੀ ਗਈ। ਇਸ ਮੌਕੇ ਥਾਣਾ ਸ਼ਹਿਰੀ ਦੇ ਮੁਖੀ ਸੰਦੀਪ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਹਿਰ ਅੰਦਰ ਅਮਨ ਕਾਨੂੰਨ ਦੀ ਸਥਿਤੀ ਨੂੰ ਭੰਗ ਨਹੀਂ ਕੀਤਾ ਜਾਣ ਦਿੱਤਾ ਜਾਵੇਗਾ। ਉਹਨਾਂ ਸ਼ਹਿਰ ਵਾਸੀ ਨੂੰ ਅਪੀਲ ਕੀਤੀ ਕਿ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਦੇਖਦਿਆਂ ਸਿਟੀ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਤਾਂ ਜੋ ਅਜਿਹੇ ਅਨਸਰਾਂ ਨੂੰ ਕਾਬੂ ਕੀਤਾ ਜਾ ਸਕੇ।