12 ਮਾਰਚ (ਗਗਨਦੀਪ ਸਿੰਘ) ਬਠਿੰਡਾ: ਸਾਲ 2024-25 ਲਈ ਅੰਗਰੇਜੀ/ਦੇਸ਼ੀ ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਡਰਾਮ ਸਿਸਟਿਮ ਰਾਹੀਂ ਕੀਤੀ ਜਾਣੀ ਹੈ। ਇਸੇ ਤਹਿਤ ਠੇਕਿਆਂ ਲਈ ਡਰਾਅ ਲਈ ਅਰਜੀਆਂ ਲੈਣ ਦੀ ਮਿਤੀ 17 ਮਾਰਚ 2024 ਸ਼ਾਮ 5 ਵਜੇ ਤੱਕ ਦਾ ਹੈ। ਅਰਜੀ ਦੀ ਕੀਮਤ 75 ਹਜ਼ਾਰ ਰੁਪਏ ਪ੍ਰਤੀ ਅਰਜ਼ੀ ਹੈ। ਇਹ ਜਾਣਕਾਰੀ ਉਪ ਕਮਿਸ਼ਨਰ (ਆਬਕਾਰੀ) ਫਿਰੋਜਪੁਰ ਜ਼ੋਨ, ਫਿਰੋਜਪੁਰ ਸ੍ਰੀ ਪਵਨਜੀਤ ਸਿੰਘ ਨੇ ਸਾਂਝੀ ਕੀਤੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਫਿਰੋਜਪੁਰ ਜ਼ੋਨ ਵਿੱਚ 65 ਆਬਕਾਰੀ ਗਰੁੱਪ ਬਣਾਏ ਗਏ ਹਨ, ਜਿਸ ਵਿੱਚ ਕੁੱਲ 2380 ਠੇਕੇ ਹਨ। ਇਨ੍ਹਾਂ ਦਾ ਮਾਲਿਆ 2225.79 ਕਰੋੜ ਨਿਰਧਾਰਿਤ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਠੇਕਿਆ/ਗਰੁੱਪਾਂ ਦੀ ਵਧੇਰੇ ਜਾਣਕਾਰੀ ਵਿਭਾਗ ਦੀ ਈ-ਆਬਕਾਰੀ ਸਾਈਟ https://excise.punjab.gov.in ਜਾਂ ਸਬੰਧਿਤ ਦਫਤਰ ਤੋਂ ਲਈ ਜਾ ਸਕਦੀ ਹੈ। ਇਨ੍ਹਾਂ ਲਈ ਡਰਾਅ ਮਿਤੀ 22 ਮਾਰਚ 2024 ਨੂੰ ਸਬੰਧਿਤ ਆਬਕਾਰੀ ਰੇਜ਼ਾਂ ਵਿੱਚ ਕੱਢਿਆ ਜਾਵੇਗਾ।