ਨਸ਼ਿਆ ਦੇ ਖਾਤਮੇ ਲਈ ਕਲੱਬਾਂ ਅਹਿਮ ਭੂਮਿਕਾ ਅਦਾ ਕਰ ਸਕਦੀਆਂ 89-90 ਦੇ ਸੰਕਟਮਈ ਸਮੇਂ ਵੀ ਨਿਭਾਇਆ ਸੀ ਸ਼ਲਾਘਾਯੋਗ ਰੋਲ ਡਾ ਸੰਦੀਪ ਘੰਡ ਲਾਈਫ ਕੋਚ
30 ਅਗਸਤ (ਨਾਨਕ ਸਿੰਘ ਖੁਰਮੀ) ਮਾਨਸਾ: ਨਸ਼ਿਆਂ ਨੂੰ ਰੋਕਣ ਅਤੇ ਉਹਨਾਂ ਨੂੰ ਠੱਲ ਪਾਉਣ ਹਿੱਤ ਸਰਕਾਰਾਂ ਤੋਂ ਇਲਾਵਾ ਸਮਾਜ ਦੇ ਹਰ ਵਰਗ ਜਿਵੇਂ ਪੰਚਾਇੰਤਾਂ,ਯੂਥ ਕਲੱਬਾਂ,ਸਮਾਜ ਸੇਵੀ ਸੰਸ਼ਥਾਵਾਂ,ਅਧਿਆਪਕਾਂ,ਸਾਬਕਾ ਸੈਨਿਕਾਂ,ਪੰਜਾਬ ਪੁਲੀਸ ਦੇ ਸੇਵਾ ਮੁਕਤ ਪੰਜਾਬ ਪੁਲੀਸ ਦੇ ਅਧਿਕਾਰੀਆਂ ਅਤੇ ਹਰ ਰਾਜਨੀਤਕ ਪਾਰਟੀਆਂ ਵੱਲੋਂ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।ਇਸ ਗੱਲ ਦਾ ਪ੍ਰਗਟਾਵਾ ਮਾਨਸਾ ਰੂਰਲ ਯੂਥ ਕਲੱਬ ਐਸ਼ੋਸੀਏਸ਼ਨ ਦੇ ਪ੍ਰਧਾਨ ਹਰਦੀਪ ਸਿੱਧੂ ਨੇ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕੀਤਾ।ਉਹਨਾਂ ਦੱਸਿਆ ਕਿ ਸਮੇਂ ਸਮੇਂ ਤੇ ਮਾਨਸਾ ਰੂਰਲ ਯੂਥ ਕਲੱਬ ਐਸੋਸੀਏਸ਼ਨ ਵੱਲੋਂ ਪੰਜਾਬ ਪੁਲੀਸ,ਨਹਿਰੂ ਯੁਵਾ ਕੇਂਦਰ ਅਤੇ ਯੂਥ ਕਲੱਬਾਂ ਦੇ ਸਹਿਯੋਗ ਨਾਲ ਨਸ਼ਿਆਂ ਵਿਰੋਧੀ ਮੁਹਿੰਮ ਚਲਾਈ ਗਈ ਹੈ।ਪ੍ਰਧਾਨ ਹਰਦੀਪ ਸਿੱਧੂ ਨੇ ਦੱਸਿਆਂ ਕਿ ਹਰਦਿਆਂਲ ਸਿੰਘ ਮਾਨ ਅਤੇ ਡਾ ਨਰਿੰਦਰ ਭਾਰਗਵ ਜਦੋਂ ਜਿਲ੍ਹੇ ਦੇ ਐਸ ਐਸ.ਪੀ ਸਨ ਤਾਂ ਉਸ ਸਮੇ ਬਹੁਤ ਪਿੰਡਾਂ ਵਿੱਚ ਨਸ਼ਿਆਂ ਵਿਰੋਧੀ ਨੁੱਕੜ ਨਾਟਕ,ਰੈਲੀਆਂ ਅਤੇ ਸੈਮੀਨਾਰ ਕੀਤੇ ਗਏ ਬਹੁਤ ਪਿੰਡਾਂ ਵਿੱਚ ਐਸ.ਐਸ.ਪੀ ਸਾਹਿਬ ਖੁਦ ਜਾਂ ਹੋਰ ਅਧਿਕਾਰੀ ਨੇ ਨਸ਼ਿਆਂ ਨੂੰ ਰੋਕਣ ਹਿੱਤ ਚਲਾਈ ਜਾ ਰਹੀ ਮੁਹਿੰਮ ਦਾ ਮੁਲਾਕੰਣ ਕੀਤਾ।ਇਸ ਦਾ ਨਤੀਜਾ ਇਹ ਨਿਿਕਲਆ ਕਿ ਬਹੁਤ ਲੋਕ ਨਸ਼ਾ ਮੁਕਤ ਹੋਣ ਲਈ ਸਪੰਰਕ ਕਰਨ ਲੱਗੇ ਪਰ ਜਿੰਨੀ ਵੱਡੀ ਗਿਣਤੀ ਵਿੱਚ ਵਿਅਕਤੀ ਨਸ਼ਾਂ ਮੁਕਤ ਹੋਣਾ ਚਾਹੁੰਦੇ ਸਨ ਉਸ ਮੁਤਾਬਿਕ ਨਸ਼ਾ ਮੁਕਤੀ ਕੇਂਦਰ ਨਹੀ ਫੇਰ ਉਹਨਾਂ ਨੂੰ ਉਟ ਸੈਟਰਾਂ ਵਿੱਚ ਭੇਜਿਆ ਗਿਆ ਪਰ ਉਸ ਦਾ ਕੋਈ ਸਾਰਿਥਕ ਨਤੀਜਾ ਨਹੀ ਨਿਿਕਲਆ ਉਹਨਾਂ ਵਿੱਚੋਂ ਬਹੁਤੇ ਲੋਕ ਹੁਣ ਜੀਭ ਵਾਲੀ ਗੋਲੀ ਲੇ ਰਹੇ ਹਨ।ਸਿੱਧੂ ਨੇ ਦੱਸਿਆ ਕਿ ਜੋ ਇੱਛਾ ਸ਼ਕਤੀ ਉਸ ਸਮੇ ਅਸੀ ਇਹਨਾਂ ਦੋਵੇ ਪੁਲੀਸ ਅਧਿਕਾਰੀਆਂ ਅਤੇ ਨੋਜਵਾਨਾਂ ਵਿੱਚ ਦੇਖੀ ਉਸ ਨਾਲ ਲੱਗਣ ਲੱਗ ਗਿਆ ਸੀ ਕਿ ਅਸੀ ਕਾਮਯਾਬ ਹੋ ਜਾਵਾਂਗੇ।ਪਰ ਅਸੀ ਜਾਣਦੇ ਹਾਂ ਕਿ ਨਸ਼ਾ ਮੁਕਤ ਹੋਣ ਵਾਲੇ ਵਿਅਕਤੀ ਵਿੱਚ ਇੱਛਾ ਸ਼ਕਤੀ ਪੈਦਾ ਹੋਣ ਤੇ ਤਾਰੁੰਤ ਉਸ ਦਾ ਲਾਭ ਲੈਣਾ ਚਾਹੀਦਾ ਹੈ।ਕੌਮੀ ਅਵਾਰਡ ਜੈਤੂ ਸਮਾਜ ਸੇਵੀ ਅਤੇ ਏਕਨੂਰ ਵੈਲਫੇਅਰ ਸੁਸਾਇਟੀ ਦੀ ਪ੍ਰਧਾਨ ਜੀਤ ਦਹੀਆ ਨੇ ਦੱਸਿਆ ਕਿ ਉਹਨਾਂ ਦੀ ਸੰਸ਼ਥਾਂ ਵੱਲੋਂ ਪਿੰਡਾਂ ਵਿੱਚ ਅਤੇ ਸ਼ਹਿਰ ਦੇ ਸਲੱਮ ਏਰੀਏ ਵਿੱਚ ਲੜਕੀਆਂ ਦੀ ਹੁਨਰ ਸਿਖਲਾਈ ਲਈ ਸਿਲਾਈ ਕੇਂਦਰ ਖੋਲੇ ਜਾਦੇ ਹਨ ਅਤੇ ਉਹਨਾਂ ਵਿੱਚ ਭਾਗ ਲੈਣ ਵਾਲੀਆ ਲੜਕੀਆਂ ਆਪਣੇ ਪਤੀ,ਭਰਾ ਜਾਂ ਪ੍ਰੀਵਾਰ ਦੇ ਮੈਬਰਾਂ ਬਾਰੇ ਦੱਸਦੀਆਂ ਹਨ ਕਿ ਕਿਵੇਂ ਉਹ ਸਾਰਾ ਸਾਰਾ ਦਿਨ ਮਿਹਨਤ ਕਰਕੇ ਸਾਰਾ ਪੈਸਾ ਨਸ਼ੇ ਵਿੱਚ ਬਰਬਾਦ ਕਰ ਦਿੰਦੇ ਹਨ।ਜੇਕਰ ਉਹ ਬੋਲਦੀਆਂ ਹਨ ਤਾਂ ਉਹਨਾਂ ਦੀ ਕੁੱਟਮਾਰ ਕੀਤੀ ਜਾਦੀ ਹੈ।ਸਾਡੀ ਤ੍ਰਾਸਦੀ ਇਹ ਹੈ ਕਿ ਜੇ ਅਸੀ ਉਹਨਾਂ ਖਿਲਾਫ ਕੋਈ ਸ਼ਿਕਾਇਤ ਕਰਦੇ ਹਾਂ ਤਾਂ ਸਾਰਾ ਧਿਆਨ ਉਧਰ ਕੇਦ੍ਰਿਤ ਹੋ ਜਾਦਾਂ ਅਸੀ ਰੋਟੀ ਤੋਂ ਵੀ ਰਹਿ ਜਾਦੇ ਹਾਂ।ਇਸ ਲਈ ਅਸੀ ਕੰਮ ਸਿੱਖਕੇ ਹੁਣ ਆਪਣਾ ਗੁਜਾਰਾ ਕਰ ਸਕਾਗੀਆਂ।ਬੇਸ਼ਕ ਸਰਕਾਰ ਦੀ ਮਨਸ਼ਾ ਤੇ ਸਵਾਲ ਨਹੀ ਉਠਾਇਆ ਜਾ ਸਕਦਾ ਕਿਉਕਿ ਕਾਲੀਆਂ ਭੇਡਾਂ ਸਮਾਜ ਦੇ ਹਰ ਮਾੜੇ ਕੰਮ ਵਿੱਚ ਪਾਈਆਂ ਜਾਦੀਆਂ ਹਨ ਪਰ ਫੇਰ ਵੀ ਸਰਕਾਰ ਦਾ ਫਰਜ ਅਤੇ ਜਿੰਮੇਵਾਰੀ ਬਣਦੀ ਕਿ ਨਸ਼ਿਆਂ ਨੂੰ ਠੱਲ ਾਪਉਣ ਹਿੱਤ ਮਾਜੋਦ ਸਾਰੇ ਸਾਧਨਾ ਦਾ ਇਸਤੇਮਾਲ ਇਮਾਨਦਾਰੀ ਨਾਲ ਕੀਤਾ ਜਾਵੇ।ਸ਼ਰਕਾਰ ਵੱਲੋਂ ਆਪਣੇ ਵੱਲੋਂ ਕੀਤੇ ਜਾ ਰਹੇ ਅਣਥੱਕ ਯਤਨਾਂ ਦੇ ਬਾਵਜੂਦ ਨਸ਼ਿਆਂ ਨੂੰ ਕਾਬੂ ਨਹੀ ਪਾਇਆ ਜਾ ਸਕਿਆ ਨਿੱਤ ਦਿਨ ਨਸ਼ੇ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ ਇਹ ਉਹ ਲੋਕ ਹਨ ਜੋ ਵੱਧ ਮਿਕਦਾਰ ਵਿੱਚ ਨਸ਼ਾਂ ਕਰਨ ਕਰਕੇ ਮਾਰੇ ਗਏ ਨਾ ਕਿ ਨਸ਼ਾ ਨਾ ਮਿੱਲਣ ਕਰਕੇ।ਇਸ ਲਈ ਸਰਕਾਰ ਨੂੰ ਨਸ਼ੇ ਦੀ ਸਪਲਾਈ ਬੰਦ ਕਰਵਾਉਣ ਲਈ ਸਮਗਲਰਾਂ ਨੂੰ ਅੰਦਰ ਕਰਨਾ ਚਾਹੀਦਾ ਹੈ।ਸਿੱਖਿਆ ਵਿਕਾਸ ਮੰਚ ਦੇ ਚੇਅਰਮੈਨ ਡਾ.ਸੰਦੀਪ ਘੰਡ ਨੇ ਦੱਸਿਆ ਕਿ ਅੱਜ ਜਦੋਂ ਅਸੀ ਪਿੰਡਾਂ ਵਿੱਚ ਜਾਕੇ ਦੇਖਦੇ ਤਾਂ ਘਰਾਂ ਵਿੱਚ ਕੇਵਲ ਬਜੁਰਗ ਹੀ ਨਜਰ ਆਉਦੇ ਹਨ।ਕਿਉਕਿ ਨੌਜਵਾਨਾਂ ਦੇ ਇੱਕ ਵੱਡੇ ਹਿੱਸੇ ਨੇ ਵਿਦੇਸ਼ ਦਾ ਰੁੱਖ ਕਰ ਲਿਆ ਬਹੁ ਗਿਣਤੀ ਨਸ਼ਿਆ ਦੀ ਭੇਟ ਚੜ੍ਹ ਰਹੀ ਹੈ ਅਤੇ ਫੇਰ ਵੀ ਜੇ ਕੁਝ ਬੱਚਦੇ ਹਨ ਤਾਂ ਉਹ ਸ਼ੋਸਲ ਮੀਡੀਆ ਦੇ ਚੱਕਰਵਿਊ ਵਿੱਚ ਫੱਸੇ ਹੋਏ ਹਨ।ਪਿੰਡਾਂ ਅਤੇ ਸ਼ਹਿਰਾਂ ਵਿੱਚ ਲੋਕਾਂ ਦੇ ਘਰ ਹੀ ਬਿਰਧ ਆਸ਼ਰਮ ਬਣ ਚੁੱਕੇ ਹਨ।ਇਸ ਲਈ ਸਰਕਾਰ ਨੂੰ ਇਸ ਪ੍ਰਤੀ ਸੰਜੀਦਗੀ ਨਾਲ ਸੋਚਣਾ ਚਾਹੀਦਾ।ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਯੁਵਾ ਗਤੀਵਿਧੀਆ ਲਈ ਯੁਵਾ ਅਤੇ ਖੇਡ ਮੰਤਰਾਲੇ ਬਣਾਏ ਗਏ ਹਨ ਅਤੇ ਇਹਨਾਂ ਅਧੀਨ ਯੁਵਕ ਸੇਵਾਵਾਂ ਵਿਭਾਗ ਅਤੇ ਨਹਿਰੂ ਯੁਵਾ ਕੇਂਦਰ ਵੱਖ ਵੱਖ ਜਿਿਲਆਂ ਵਿੱਚ ਖੋਲੇ ਗਏ ਹਨ।ਪਰ ਅੱਜ ਦੇ ਸਮੇਂ ਇਹ ਵਿਭਾਗ ਵੀ ਆਪਣੀ ਜਿੰਮਵਾਰੀ ਨਹੀ ਨਿਭਾ ਰਹੇ।ਕਈ ਜਿਲ੍ਹਆਂ ਵਿੱਚ ਦਫਤਰ ਵਿੱਚ ਕੇਵਲ ਸੇਵਾਦਾਰ ਹੀ ਹੈ ਅਤੇ ਜਿਥੇ ਅਧਿਕਾਰੀ ਹਨ ਉਹ ਦਫਤਰਾਂ ਵਿੱਚ ਬੈਠ ਕੇ ਮੁੜ ਜਾਦੇ ਹਨ।ਇਸ ਬਾਰੇ ਜਾਣਕਾਰੀ ਦਿੰਦਿਆ ਵਿਭਾਗ ਦੇ ਸੇਵਾ ਮੁਕਤ ਅਧਿਕਾਰੀ ਲਾਈਫ ਕੋਚ ਡਾ: ਸੰਦੀਪ ਘੰਡ ਨੇ ਦੱਸਿਆ ਕਿ ਕਿ 1978-1992 ਦੇ ਖਾੜਕੂਵਾਦ ਸਮੇਂ ਵੀ ਇਹਨਾਂ ਵਿਭਾਗਾਂ ਨੇ ਪਿੰਡਾਂ ਵਿੱਚ ਯੂਥ ਕਲੱਬਾਂ ਰਾਂਹੀ ਨੌਜਵਾਨਾਂ ਨੂੰ ਮੁੱਖਧਾਰਾ ਨਾਲ ਜੋੜੀ ਰੱਖਣ ਹਿੱਤ ਉਸਾਰੂ ਰੋਲ ਅਦਾ ਕੀਤਾ।ਜੋ ਨੋਜਵਾਨ ਇਹਨਾਂ ਗਤੀਵਿਧੀਆਂ ਨਾਲ ਆਪਣੇ ਆਪ ਨੂੰ ਜੋੜ ਲੈਂਦੇ ਉਹ ਸਮਾਜ ਵਿੱਚ ਭੈੜੀਆਂ ਅਲਾਮਤਾਂ ਤੋਂ ਬੱਚੇ ਰਹਿਦੇ ਸਮਾਜ ਨੂੰ ਵੀ ਸਹੀ ਸੇਧ ਦਿੰਦੇ ਅਤੇ ਕਈ ਥਾਵਾਂ ਤੇ ਉਹ ਕੰਮ ਵੀ ਕਰਵਾ ਦਿੰਦੇ ਜੋ ਕੰਮ ਲਈ ਸਰਕਾਰਾਂ ਵੀ ਹੱਥ ਖੜੇ ਕਰ ਦਿੰਦੀਆਂ।ਪਰ ਲੋਕਾਂ ਨੂੰ ਕਈ ਵਾਰ ਮਹਿਸੂਸ ਹੁੰਦਾ ਕਿ ਸਰਕਾਰਾਂ ਨੋਜਵਾਨਾਂ ਨੂੰ ਘੁੰਮਣਫੇਰੀ ਵਿੱਚ ਉਲਝਾ ਕੇ ਰੱਖਦੀ ਉਹ ਨੋਜਵਾਨਾਂ ਦੀ ਮਾਨਸਿਕਤਾ ਨੂੰ ਗੁਲਾਮ ਬਣਾ ਕੇ ਰੱਖਦੀਆਂ।ਲੰਮੇ ਸਮੇਂ ਤੋਂ ਯੂਥ ਕਲੱਬਾਂ ਦਾ ਹਿੱਸਾ ਬਣੇ ਹੋਏ ਡਾ ਚੇਤ ਸਿੰਘ ਤਲਵੰਡੀ ਅਕਲੀਆ ਅਤੇ ਸਟੇਟ ਅਵਾਰਡੀ ਸੰਦੀਪ ਕੌਰ ਭੀਖੀ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਨੌਜਵਾਨਾਂ ਨੂੰ ਸਮਾਜਿਕ ਗਤੀਵਿਧੀਆਂ ਨਾਲ ਜੋੜਿਆ ਜਾਣਾ ਅਤਿ ਜਰੂਰੀ ਹੈ।ਪਿੰਡਾਂ ਵਿੱਚ ਬੰਦ ਪਏ ਯੂਥ ਕਲੱਬਾਂ ਨੂੰ ਮੁੜ ਸੁਰਜੀਤ ਕਰਕੇ ਅਤੇ ਚਲ ਰਹੀਆਂ ਯੁਵਾ ਕਲੱਬਾਂ ਨੂੰ ਹੱਲਾਸ਼ੇਰੀ ਦੇਕੇ ਸਭਿਆਚਾਰਕ ਅਤੇ ਖੇਡ ਮੇਲੇ ਕਰਵਾਉਣੇ ਚਾਹੀਦੇ ਹਨ।ਇਸ ਤੋਂ ਇਲਾਵਾ ਉਹਨਾਂ ਦੇ ਚਰਿੱਤਰ ਨਿਰਮਾਣ,ਸ਼ਖਸ਼ੀਅਤ ਉਸਾਰੀ ਅਤੇ ਉਹਨਾਂ ਵਿੱਚ ਹੁਨਰ ਸਿਖਲਾਈ ਹਿੱਤ ਸਰਕਾਰ ਅਤੇ ਸਮਾਜ ਵੱਲੋਂ ਯਤਨ ਕਰਨੇ ਚਾਹੀਦੇ ਹਨ।ਬਲਾਕ ਸੰਮਤੀ ਮਾਨਸਾ ਦੇ ਸਾਬਕਾ ਚੇਅਰਮੈਨ ਗੁਰਸ਼ਰਨ ਸਿੰਘ ਮੂਸਾ,ਯੂਥ ਆਗੂ ਨਿਰਵੇਰ ਸਿੰਘ ਬੁਰਜ ਹਰੀ,ਸੀਨੀਅਰ ਸਿਟੀਜਨ ਐਸੋਸੀਏਸ਼ਨ ਦੇ ਪ੍ਰਧਾਨ ਬਿਕਰ ਸਿੰਘ ਮਘਾਣੀਆਂ,ਅਮ੍ਰਿਤਪਾਲ ਅਕਲੀਆ,ਕੇਵਲ ਸਿੰਘ ਭਾਈ ਦੇਸਾ,ਜੋਨੀ ਬੁਰਜ ਹਰੀ,ਰਾਜਵਿੰਦਰ ਸਿੰਘ ਕੱਲੋ ਅਤੇ ਇਕਬਾਲ ਸਿੰਘ ਬੁਰਜ ਰਾਠੀ ਨੇ ਕਿਹਾ ਕਿ ਨੌਜਵਾਨਾਂ ਦੀ ਰਾਜਨੀਤਕ ਭਾਗੀਦਾਰੀ ਲਈ ਹਰ ਪਾਰਟੀ ਨੂੰ ਘੱਟ ਤੋਂ ਘੱਟ 10 ਪ੍ਰਤੀਸ਼ਤ ਅਜਿਹੇ ਨੌਜਵਾਨਾਂ ਨੂੰ ਰਾਜਨੀਤੀ ਵਿੱਚ ਲਿਆਉਣਾ ਚਾਹੀਦਾ ਜਿੰਨਾਂ ਦੇ ਪ੍ਰੀਵਾਰ ਦਾ ਕੋਈ ਵੀ ਮੈਬਰ ਰਾਜਨੀਤੀ ਵਿੱਚ ਨਾ ਹੋਵੇ ਇਸ ਤਰਾਂ ਰਾਜਨੀਤੀ ਤੋਂ ਮੁਕਤ ਨੌਜਵਾਨਾਂ ਦਾ ਰਾਜਨੀਤੀ ਵਿੱਚ ਆਉਣਾ ਸਮਾਜ ਲਈ ਇੱਕ ਚੰਗੀ ਉਦਾਰਹਣ ਹੋ ਸਕਦਾ।ਇਸ ਨਾਲ ਨੌਜਵਾਨ ਵੀ ਆਪਣੇ ਆਪ ਨੂੰ ਰਾਜਨੀਤੀ ਦਾ ਹਿੱਸਾ ਮੰਨੇਗਾ।ਨੌਜਵਾਨਾਂ ਨੂੰ ਉਹਨਾਂ ਦੀ ਜਿੰਮੇਵਾਰੀ ਦਾ ਅਹਿਸਾਸ ਕਰਵਾਉਣਾ ਅਤੇ ਉਹਨਾਂ ਨੂੰ ਦੱਸਣਾ ਕਿ ਕਿਸੇ ਸਮੇਂ ਉਹ ਵਾਤਾਵਰਣ,ਸਭਿਆਚਾਰ ਅਤੇ ਖੇਡਾਂ ਦਾ ਰੋਲ ਮਾਡਲ ਹੁੰਦੇ ਸਨ ਉਹ ਅੱਜ ਵੀ ਰੋਲ ਮਾਡਲ ਬਣ ਸਕਦੇ ਹਨ ਬਸ਼ਰਤੇ ਕਿ ਉਹਨਾਂ ਨੂੰ ਉਹਨਾਂ ਦਾ ਬਣਦਾ ਮਾਣ ਸਤਿਕਾਰ ਦਿੱਤਾ ਜਾਵੇ।ਪਿੰਡਾਂ ਵਿੱਚ ਯੂਥ ਕਲੱਬਾਂ ਅੱਜ ਵੀ ਵਾਤਾਵਰਣ ਤੇ ਦਰੱਖਣ ਲਗਾਉਣੇ ਮਿੰਨੀ ਜੰਗਲ ਲਾਉਣੇ,ਖੂਨਦਾਨ ਕੈਂਪ ਅਤੇ ਪੁਰਾਤਨ ਸਭਿਆਚਾਰ ਨੂੰ ਕਾਇਮ ਰੱਖ ਰਹੇ ਹਨ।ਜਿੰਨਾਂ ਵਿੱਚ ਗੁਰਪਾਲ ਸਿੰਘ ਖਿਆਲੀ ਚਹਿਲਾਂ ਵਾਲੀ,ਨੈਕੀ ਫਾਊਡੇਸ਼ਨ ਬੁਢਲਾਡਾ ਦੀ ਟੀਮ ਅਤੇ ਪ੍ਰਧਾਨ ਮਨਦੀਪ ਸ਼ਰਮਾ. ਆਸਰਾ ਫਾਊਡੇਸ਼ਨ ਬਰੇਟਾ ਪ੍ਰਧਾਨ ਗਿਆਨ ਚੰਦ ਅਤੇ ਸਕੱਤਰ ਅਜੈਬ ਸਿੰਘ ਬਰੇਟਾ,ਤੋਤਾ ਸਿੰਘ ਹੀਰਕੇ,ਮਾਤਾ ਗੁਜਰੀ ਭਲਾਈ ਕੇਂਦਰ ਬੁਢਲਾਡਾ ਅਮਨਦੀਪ ਸਿੰਘ ਬੋਹਾ,ਦਰਸ਼ਨ ਸਿੰਘ ਅਤੇ ਜਸਪਾਲ ਜੱਸੀ ਹਾਕਮਵਾਲਾ,ਬਖਸ਼ੀਸ ਸਿੰਘ ਭੁਪਾਲ ਅਜਿਹੇ ਰੋਲ ਮਾਡਲ ਹਨ ਜਿੰਨਾਂ ਦੇ ਕੰਮ ਬੋਲਦੇ ਹਨ ਅਤੇ ਲੋਕ ਉਹਨਾਂ ਤੇ ਪੂਰਨ ਵਿਸ਼ਵਾਸ ਕਰਦੇ ਹੋਏ ਉਹਨਾਂ ਦਾ ਮਾਣ ਸਨਮਾਨ ਕਰਦੇ ਹਨ।