ਸ਼ਬਦਾਂ ਦੇ ਵੀ ਵੱਖ-ਵੱਖ ਅਰਥ ਹੁੰਦੇ ਨੇ
ਕਈ ਸ਼ਬਦ ਬਿਨਾਂ ਸੰਕੇਤ
ਸਭ ਕੁਝ ਬਿਆਨ ਕਰ ਦਿੰਦੇ ਨੇ
ਕਈ ਸ਼ਬਦਾਂ ਦੀ
ਗਹਿਰਾਈ ਦਾ ਮਾਪ ਤੋਲ
ਅਸੰਭਵ ਹੈ।
ਕਈ ਸ਼ਬਦਾਂ ਦੇ ਅਰਥ ਸਮਝਣ ਲਈ
ਮਨ ਦਾ ਸਹਿਜ, ਕੋਮਲ, ਨਿਰਪੱਖ ਹੋਣਾ
ਬਹੁਤ ਲਾਜ਼ਮੀ ਹੈ
ਸਾਡੇ ਲਿਖੇ ਸ਼ਬਦ
ਦੂਸਰਿਆ ਲਈ ਕੀ ਅਰਥ ਕੱਢਦੇ ਹਨ
ਇਹ ਸਭ ਸਾਹਮਣੇ ਵਾਲੇ ਦੀ
ਸੋਚ ਤੇ ਨਿਰਭਰ ਕਰਦਾ
ਚੰਗੇ ਸ਼ਬਦਾਂ ਦਾ ਉਤਪਨ ਹੋਣਾ
ਚੰਗੀਆਂ ਕਿਤਾਬਾਂ ਤੇ ਚੰਗੇ ਲੋਕਾਂ ਦੇ ਨਾਲ
ਦੋਸਤੀ ਤੇ ਨਿਰਭਰ ਕਰਦਾ
ਸ਼ਬਦਾਂ ਦੀ ਵੀ
ਵੱਖਰੀ ਦੁਨੀਆਂ ਹੁੰਦੀ ਹੈ।
ਅਮਨਦੀਪ ਸ਼ਰਮਾ ਮੁੱਖ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਅਹਿਮਦਪੁਰ ਜ਼ਿਲ੍ਹਾ ਮਾਨਸਾ
9876074055
ਸ਼ਬਦ (ਕਵਿਤਾ)/-ਅਮਨਦੀਪ ਸ਼ਰਮਾ
Leave a comment