ਸਹੀ ਵਿਚਾਰ ਕਿੱਥੋਂ ਪੈਦਾ ਹੁੰਦੇ ਹਨ ?
ਸਹੀ ਵਿਚਾਰ ਕਿੱਥੋਂ ਪੈਦਾ ਹੁੰਦੇ ਹਨ ? ਕੀ ਉਹ ਆਕਾਸ਼ ਤੋਂ ਡਿੱਗਦੇ ਹਨ ? ਨਹੀਂ | ਕੀ ਉਹ ਮਨ ਵਿਚ ਜਮਾਂਦਰੂ ਹੁੰਦੇ ਹਨ? ਨਹੀਂ। ਉਹ ਸਮਾਜਿਕ ਅਭਿਆਸ ਤੋਂ ਤੇ ਸਿਰਫ ਇਸ ਤੋਂ ਹੀ ਪੈਦਾ ਹੁੰਦੇ ਹਨ। ਉਹ ਤਿੰਨ ਤਰ੍ਹਾਂ ਦੇ ਸਮਾਜਿਕ ਅਭਿਆਸ ਚੋਂ ਪੈਦਾ ਹੁੰਦੇ ਹਨ :
1) ਪੈਦਾਵਾਰ ਲਈ ਜੱਦੋਜਹਿਦ ,
2) ਜਮਾਤੀ ਜੱਦੋਜਹਿਦ ਅਤੇ
3) ਵਿਗਿਆਨਕ ਤਜਰਬੇ ਚੋਂ
ਮਨੁੱਖ ਦੀ ਸਮਾਜਿਕ ਹੋਂਦ ਉਸ ਦੀ ਸੋਚਣੀ ਦਾ ਨਿਰਣਾ ਕਰਦੀ ਹੈ। ਜਦੋਂ ਅਗਾਂਹਵਧੂ ਜਮਾਤ ਦੀਆਂ ਖਾਸੀਅਤਾਂ ਵਾਲ਼ੇ ਸਹੀ ਵਿਚਾਰਾਂ ਨੂੰ ਇੱਕ ਵੇਰਾਂ ਜਨਤਾ ਵਲੋਂ ਅਪਣਾ ਲਿਆ ਜਾਂਦਾ ਹੈ, ਤਾਂ ਇਹ ਵਿਚਾਰ ਪਦਾਰਥਕ ਸ਼ਕਤੀ ਵਿੱਚ ਵਟ ਜਾਂਦੇ ਹਨ। ਇਸ ਸ਼ਕਤੀ ਰਾਹੀਂ ਸਮਾਜ ਬਦਲਿਆ ਜਾਂਦਾ ਹੈ ਅਤੇ ਸੰਸਾਰ ਬਦਲਿਆ ਜਾਂਦਾ ਹੈ। ਆਪਣੇ ਸਮਾਜੀ ਅਭਿਆਸ ਵਿੱਚ, ਮਨੁੱਖ ਭਾਂਤ ਭਾਂਤ ਦੇ ਘੋਲ਼ਾਂ ਵਿੱਚ ਸ਼ਾਮਲ ਹੋ ਕੇ ਸਫਲਤਾਵਾਂ ਜਾਂ ਅਸਫਲਤਾਵਾਂ ਦੋਨਾਂ ਤੋਂ ਹੀ ਬੜਾ ਅਮੀਰ ਤਜਰਬਾ ਪ੍ਰਾਪਤ ਕਰਦੇ ਹਨ। ਮਨੁੱਖ ਦੇ ਦਿਮਾਗ ਵਿਚ ਗਿਆਨ ਇੰਦਰੀਆਂ ਵੇਖਣ, ਸੁਣਨ, ਸੁੰਘਣ ਦੇਖਣ ਅਤੇ ਛੂਹਣ ਦੀਆਂ ਇੰਦਰੀਆਂ–ਰਾਹੀਂ, ਬਾਹਰਲੇ ਸੰਸਾਰ ਦੀਆਂ ਅਣਗਿਣਤ ਕੁਦਰਤੀ ਘਟਨਾਵਾਂ ਵਾਪਰਦੀਆਂ ਹੁੰਦੀਆਂ ਹਨ। ਪਹਿਲਾਂ ਪਹਿਲ, ਗਿਆਨ ਅਨੁਭਵੀ ਹੁੰਦਾ ਹੈ। ਸੰਕਲਪਿਕ ਗਿਆਨ ਯਾਨੀ ਕਿ ਵਿਚਾਰਾਂ ਵੱਲ ਛਾਲ ਉਦੋਂ ਵੱਜਦੀ ਹੈ, ਜਦੋਂ ਅਨੁਭਵੀ ਗਿਆਨ ਕਾਫੀ ਮਾਤਰਾ ਵਿੱਚ ਇੱਕਠਾ ਹੋ ਜਾਂਦਾ ਹੈ।ਗਿਆਨ ਦੀ ਇਹ ਇੱਕ ਪ੍ਰਕਿਰਿਆ ਹੈ। ਗਿਆਨ ਦੀ ਸਮੁੱਚੀ ਪ੍ਰਕਿਰਿਆ ਵਿਚ ਇਹ ਪਹਿਲਾ ਪੜਾਅ ਹੈ। ਬਾਹਰਮੁੱਖੀ ਪਦਾਰਥ ਤੋਂ ਅੰਤਰਮੁੱਖੀ ਚੇਤਨਾ ਵਿੱਚ ਪ੍ਰਵੇਸ਼ ਹੁੰਦਾ ਹੈ, ਹੱਦ ਵਿਚਾਰ ਵਿੱਚ ਵੱਟਦੀ ਹੈ। ਹਾਲੇ ਇਸ ਪੜਾਅ ਤੇ ਇਹ ਸਿੰਧ ਨਹੀਂ ਹੋ ਸਕਿਆ ਹੁੰਦਾ ਕਿ ਕਿਸੇ ਦੀ ਚੇਤਨਾ ਜਾਂ ਵਿਚਾਰ (ਸਿਧਾਂਤਾਂ, ਨੀਤੀਆਂ, ਯੋਜਨਾਵਾਂ ਤੇ ਉਪਾਵਾਂ) ਬਾਹਰੀ ਸੰਸਾਰ ਦੇ ਨਿਯਮਾਂ ਨੂੰ ਸਹੀ ਤੌਰ ‘ਤੇ ਦਰਸਾਉਂਦੇ ਹਨ ਜਾਂ ਨਹੀਂ। ਫੇਰ ਗਿਆਨ ਵਿਧੀ ਵਿਚ ਦੂਜਾ ਪੜਾਅ ਆਉਂਦਾ ਹੈ। ਇਸ ਪੜਾਅ ਤੇ ਚੇਤਨਾ ਵਾਪਸ ਹੋ ਕੇ ਪਦਾਰਥ ਵੱਲ ਨੂੰ ਵਿਚਾਰ ਵਾਪਸ ਹੱਕ ਹੋਂਦ ਵੱਲ ਨੂੰ ਜਾਂਦੇ ਹਨ। ਇਸ ਅਵਸਥਾ ਵਿੱਚ ਪਹਿਲੇ ਪੜਾਅ ਦੇ ਪ੍ਰਾਪਤ ਕੀਤੇ ਗਿਆਨ ਦੀ ਸਮਾਜੀ ਅਭਿਆਸ ਅੰਦਰ ਇਹ ਜਾਨਣ ਲਈ ਵਰਤੋਂ ਕੀਤੀ ਜਾਂਦੀ ਹੈ ਕਿ ਸਿਧਾਂਤ, ਨੀਤੀਆਂ, ਯੋਜਨਾਵਾਂ, ਉਪਾਅ, ਕਿਆਸੀ ਸਫਲਤਾ ਤੇ ਪੂਰੇ ਉੱਤਰਦੇ ਹਨ ਜਾਂ ਨਹੀਂ। ਆਮ ਸ਼ਬਦਾਂ ਵਿੱਚ ਇਹ ਕਿਹਾ ਜਾਂਦਾ ਹੈ ਜਿਹੜੇ ਸਫਲ ਰਹਿੰਦੇ ਹਨ ਉਹ ਸਹੀ ਹੁੰਦੇ ਹਨ ਅਤੇ ਜਿਹੜੇ ਅਸਫਲ ਰਹਿੰਦੇ ਹਨ, ਉਹ ਗਲਤ ਹੁੰਦੇ ਹਨ। ਇਹਗ ਸਿਧਾਂਤ ਮਨੁੱਖ ਦੀ ਕੁਦਰਤ ਵਿਰੁੱਧ ਜੱਦੋਜਹਿਦ ਬਾਰੇ ਖਾਸ ਕਰਕੇ ਸੱਚਾ ਹੈ
ਸਮਾਜਿਕ ਜੱਦੋਜਹਿਦ ਵਿੱਚ, ਕਈ ਵਾਰ ਅਗਾਂਹਵਧੂ ਜਮਾਤ ਦੀ ਤਰਜਮਾਨੀ ਕਰਦੀਆਂ ਸ਼ਕਤੀਆਂ ਹਾਰ ਖਾ ਜਾਂਦੀਆਂ ਹਨ। ਇਸ ਹਾਰ ਦਾ ਕਾਰਨ ਇਹ ਨਹੀਂ ਹੁੰਦਾ ਕਿ ਉਹਨਾਂ ਦੇ ਵਿਚਾਰ ਗਲਤ ਹਨ। ਸਗੋਂ ਇਸ ਦਾ ਕਾਰਨ ਇਹ ਹੁੰਦਾ ਹੈ ਕਿ ਜੱਦੋਜਹਿਦ ਵਿਚ ਲੱਗੀਆਂ ਸ਼ਕਤੀਆਂ ਦਾ ਪੱਲੜਾ ਪਿਛਾਂਹ-ਖਿੱਚੂ ਸ਼ਕਤੀਆਂ ਦੇ ਟਾਕਰੇ ਵਿਚ ਕੁੱਝ ਸਮੇਂ ਲਈ ਬਹੁਤਾ ਸ਼ਕਤੀਸ਼ਾਲੀ ਨਹੀਂ ਹੁੰਦਾ। ਇਸ ਕਾਰਨ ਕਰਕੇ ਉਹ ਵਕਤੀ ਤੌਰ ‘ਤੇ ਹਾਰ ਖਾ ਜਾਂਦੀਆਂ ਹਨ।ਪਰ ਉਹ ਅਗੇਤ-ਪਛੇਤ ਜਰੂਰ ਜਿੱਤਦੀਆਂ ਹਨ। ਮਨੁੱਖ ਦਾ ਗਿਆਨ ਅਭਿਆਸ ਦੀ ਪ੍ਰਕਿਰਿਆ ਰਾਹੀਂ ਇੱਕ ਹੋਰ ਛਾਲ ਮਾਰਦਾ ਹੈ। ਇਹ ਵਾਲ ਪਹਿਲੀ ਨਾਲੋਂ ਵੱਧ ਮਹੱਤਤਾ ਵਾਲੀ ਹੁੰਦੀ ਹੈ। ਇਸ ਛਾਲ ਨਾਲ ਪਹਿਲੀ ਛਾਲ ਦੇ ਸਹੀ ਜਾਂ ਗਲਤ ਹੋਣ ਦਾ ਨਿਰਣਾ ਹੋ ਜਾਂਦਾ ਹੈ | ਭਾਵ ਇਹ ਕਿ ਬਾਹਰਲੇ ਸੰਸਾਰ ਦੇ ਪ੍ਰਤੀਬਿੰਬ ਦੀ ਲੜੀ ਰਾਹੀਂ ਸੂਤਰਬੱਧ ਹੋਏ ਵਿਚਾਰ, ਸਿਧਾਂਤਾਂ, ਨੀਤੀਆਂ, ਯੋਜਨਾਵਾਂ ਤੇ ਉਪਾਦਾਂ ਦੇ ਸਹੀ ਜਾਂ ਗਲਤ ਹੋਣ ਨੂੰ ਪਰਖਣ ਦਾ ਹੋਰ ਕੋਈ ਤਰੀਕਾ ਨਹੀਂ। ਇਸ ਤੋਂ ਅੱਗੇ, ਪ੍ਰੋਲੇਤਾਰੀ ਦਾ ਸੰਸਾਰ ਬਾਰੇ ਗਿਆਨ ਪ੍ਰਾਪਤ ਕਰਨ ਦਾ ਕੇਵਲ ਇਕੋ ਮੰਤਵ ਉਸ ਨੂੰ ਬਦਲਣਾ ਹੁੰਦਾ ਹੈ | ਅਕਸਰ ਸਹੀ ਵਿਚਾਰ ਇਕ ਪ੍ਰਕਿਰਿਆ ਦੀ ਵਾਰ ਵਾਰ ਦੁਹਰਾਈ ਤੋਂ ਮਗਰੋਂ ਹੀ ਪ੍ਰਾਪਤ ਹੋ ਸਕਦਾ ਹੈ ਜਿਹੜੀ ਪਦਾਰਥ ਤੋਂ ਚੇਤਨਾ ਅਤੇ ਮੁੜ ਪਦਾਰਥ ਵਿਚ ਪਲਟਦੀ ਹੈ। ਇਸ ਦਾ ਭਾਵ ਇਹ ਹੈ ਕਿ ਅਭਿਆਸ ਤੋਂ ਗਿਆਨ ਵੱਲ ਵਧਦੀ ਅਤੇ ਮੁੜ ਅਭਿਆਸ ਵਿਚ ਪਰਤਦੀ ਹੈ।ਇਹੋ ਮਾਰਕਸੀ ਗਿਆਨ ਸਿਧਾਂਤ ਹੈ, ਗਿਆਨ ਦਾ ਦਵੰਦਵਾਦੀ ਪਦਾਰਥਵਾਦੀ ਸਿਧਾਂਤ। ਸਾਡੇ ਸਾਥੀਆਂ ਵਿਚੋਂ ਹਾਲੇ ਵੀ ਬਹੁਤ ਸਾਰੇ ਸਾਥੀ ਅਜਿਹੇ ਹਨ, ਜਿਹੜੇ ਗਿਆਨ ਦੇ ਇਸ ਸਿਧਾਂਤ ਨੂੰ ਨਹੀਂ ਸਮਝਦੇ। ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਹੈ ਕਿ ਤੁਹਾਡੇ ਵਿਚਾਰ, ਰਾਵਾਂ,ਪਾਲਸੀਆਂ, ਢੰਗਾਂ, ਯੋਜਨਾਵਾਂ, ਸਿੱਟਿਆ, ਸੋਹਣੀਆਂ ਤਕਰੀਰਾਂ ਤੇ ਲੰਮੇ ਲੇਖਾਂ ਦਾ ਸ੍ਰੋਤ ਕੀ ਹੈ ? ਤਾਂ ਉਹਨਾਂ ਨੂੰ ਇਹ ਪ੍ਰਸ਼ਨ ਹੀ ਓਪਰਾ ਜਿਹਾ ਜਾਪਦਾ ਹੈ ਅਤੇ ਉਹ ਇਸ ਦਾ ਉਤਰ ਨਹੀਂ ਦੇ ਸਕਦੇ। ਨਾ ਹੀ ਉਹਨਾਂ ਨੂੰ ਸਮਝ ਲਗਦੀ ਹੈ ਕਿ ਪਦਾਰਥ ਚੇਤਨਾ ਵਿਚ ਅਤੇ ਚੇਤਨਾ ਪਦਾਰਥ ਵਿਚ ਵਟਾਈ ਜਾ ਸਕਦੀ ਹੈ।ਭਾਵੇਂ ਇਸ ਤਰ੍ਹਾਂ ਪਦਾਰਥ ਦਾ ਚੇਤਨਾ ਵਿਚ ਵਟਣਾ ਅਤੇ ਚੇਤਨਾ ਦਾ ਪਦਾਰਥ ਵਿਚ, ਸਾਡੀ ਰੋਜਾਨਾ ਜਿੰਦਗੀ ਦੀਆਂ ਸਾਧਾਰਨ ਘਟਨਾਵਾਂ ਹਨ। ਇਸ ਲਈ ਜਰੂਰੀ ਹੈ ਕਿ ਅਸੀਂ ਸਾਥੀਆਂ ਨੂੰ ਦਵੰਦਵਾਦੀ ਪਦਾਰਥਵਾਦੀ ਗਿਆਨ ਦੇ ਸਿਧਾਂਤ ਬਾਰੇ ਸਿੱਖਿਆ ਦੇਈਏ, ਤਾਂ ਜੋ ਉਹ ਆਪਣੀ ਸੋਚਣੀ ਨੂੰ ਠੀਕ ਸੇਧ ਦੇ ਸਕਣ, ਪੜਤਾਲ ਕਰਨ ਵਿਚ ਮਾਹਰ ਹੋਣ, ਅਧਿਐਨ ਕਰਨ ਤੇ ਤਜਰਬੇ ਦੇ ਸਿੱਟੇ ਕੱਢਣ, ਔਕੜਾਂ ਤੇ ਕਾਬੂ ਪਾਉਣ, ਘੱਟ ਗਲਤੀਆਂ ਕਰਨ ਅਤੇ ਆਪਣਾ ਕੰਮ ਚੰਗੇਰਾ ਕਰਨ ਵਿਚ ਪੱਕੇ ਹੋ ਜਾਣ ਅਤੇ ਚੀਨ ਨੂੰ ਇੱਕ ਚੰਗਾ ਅਤੇ ਸ਼ਕਤੀਸ਼ਾਲੀ ਸਮਾਜਵਾਦੀ ਦੇਸ਼ ਬਣਾਉਣ ਵਾਸਤੇ ਸਖਤ ਜੱਦੋਜਹਿਦ ਕਰਨ। ਸੰਸਾਰ ਦੇ ਸੱਭੇ ਪੀੜਤ ਤੇ ਲੁਟੇ ਜਾਂਦੇ ਵਿਸ਼ਾਲ ਲੋਕਾਂ ਦੀ ਸਹਾਇਤਾ ਕਰ ਸਕਣ ਅਤੇ ਆਪਣਾ ਮਹਾਨ ਕੌਮਾਂਤਰੀਵਾਦੀ ਫਰਜ ਪੂਰਾ ਕਰ ਸਕਣ।
ਮਾਓ-ਜੇ-ਤੁੰਗ
(ਫਲਸਫਾਨਾਂ ਲਿਖਤਾਂ)