(Sir Isaac Newton)
ਇਕ ਸਵੇਰ…..
ਤੜਕਸਾਰ ਦਾ ਸਮਾਂ। ਮੇਜ਼ ਉੱਤੇ ਮੋਮਬੱਤੀ ਜਗ ਰਹੀ ਸੀ। ਪਿਆਰਾ ਜਿਹਾ ਜੱਤਲ ਕੁੱਤਾ ਕਮਰੇ ਦੇ ਬੂਹੇ ਕੋਲ ਬੈਠਾ ਸਿਰ ਭੁਆ ਕੇ ਕਦੀ ਕਮਰੇ ਦੇ ਅੰਦਰ ਤੇ ਕਦੀ ਬਾਹਰ ਵੇਖਣ ਲੱਗਦਾ ਸੀ। ਮੇਜ਼ ਉੱਤੇ ਟਰੇ ਵਿਚ ਬਹੁਤ ਸਾਰੇ ਹੱਥ-ਲਿਖੇ ਕਾਗਜ਼ ਰੱਖੇ ਹੋਏ ਸਨ। ਮਾਲਕ ਦੀ ਗ਼ੈਰ ਹਾਜ਼ਰੀ ਵਿਚ ਉਹ ਸ਼ਾਇਦ ਇਨਾਂ ਕਾਗਜ਼ਾਂ ਦੀ ਰਖਵਾਲੀ ਕਰ ਰਿਹਾ ਸੀ। ਸ਼ਾਇਦ ਉਹ ਇਨਾਂ ਕਾਰਜ਼ਾਂ ਦੇ ਮਹੱਤਵ ਨੂੰ ਪਛਾਣਦਾ ਸੀ। ਉਹਦਾ ਮਾਲਕ ਰੋਜ਼ ਘੰਟਿਆਂ ਬੱਧੀ ਇਨ੍ਹਾਂ ਉੱਤੇ ਲਿਖਦਾ ਰਹਿੰਦਾ ਸੀ।
ਇਸ ਸਮੇਂ ਮਾਲਕ ਗਿਰਜੇ ਗਿਆ ਹੋਇਆ ਸੀ।
ਅਚਾਨਕ ਕੁੱਤੇ ਨੇ ਵੇਖਿਆ ਕਿ ਇਕ ਨੰਨ੍ਹੀ ਜਿਹੀ ਚੂਹੀ ਕਿਸੇ ਤਰਾਂ ਮੇਜ਼ ਉੱਤੇ ਚੜ੍ਹ ਗਈ ਹੈ ਤੇ ਕਾਗਜ਼ਾਂ ਨੂੰ ਕੁਤਰਨ ਲੱਗੀ ਹੈ। ਉਹ ਗੁੱਰਾਉਂਦਾ ਹੋਇਆ ਚੂਹੀ ਵੱਲ ਝਪਟਿਆ। ਚੂਹੀ ਉਛਲੀ ਤੇ ਅੱਖ ਦੇ ਪਲਕਾਰੇ ਵਿਚ ਅਲੋਪ ਹੋ ਗਈ, ਪਰ ਉਹਦੇ ਉਛਲਣ ਨਾਲ ਮੋਮਬੱਤੀ ਟਰੇ ਦੇ ਉੱਤੇ ਜਾ ਡਿੱਗੀ ਤੇ ਕਾਗ਼ਜ਼ਾਂ ਨੂੰ ਅੱਗ ਲਗ ਗਈ। ਵੇਖਦੇ ਵੇਖਦੇ ਸਾਰੇ ਕਾਗ਼ਜ਼ ਸੜ ਕੇ ਸੁਆਹ ਹੋ ਗਏ।
ਕੁੱਤਾ ਬੇਵਸੀ ਨਾਲ ਤੱਕਦਾ ਰਹਿ ਗਿਆ।
ਕੁਝ ਦੇਰ ਬਾਅਦ ਮਾਲਕ ਵਾਪਸ ਆਇਆ ਤਾਂ ਕੀ ਵੇਖਦਾ ਹੈ ਕਿ ਉਹਦੀ ਵਰਿ੍ਹਆਂ ਦੀ ਮਿਹਨਤ ਦਾ ਫਲ ਮੁੱਠ ਭਰ ਸੁਆਹ ਦਾ ਢੇਰ ਬਣ ਕੇ ਰਹਿ ਗਿਆ ਹੈ। ਉਹ ਸੁੰਨ ਰਹਿ ਗਿਆ। ਕੁੱਤਾ ਸਿਰ ਨੀਵਾਂ ਸੁੱਟੀ ਖੜਾ ਸੀ ਜਿਵੇਂ ਸ਼ਰਮਿੰਦਾ ਤੇ ਪਛਤਾਵਾ ਕਰਦਾ ਹੋਵੇ।
ਪਰ ਮਾਲਕ ਨੇ ਕੁੱਤੇ ਨੂੰ ਕੋਈ ਦੰਡ ਨਹੀਂ ਦਿੱਤਾ, ਕੋਈ ਡਾਂਟ ਵੀ ਨਹੀਂ ਕੀਤੀ, ਸਿਰਫ਼ ਏਨਾ ਉਹਦੇ ਮੂੰਹੋਂ ਨਿਕਲਿਆ:
“ਓਹ ਟਾਈਗਰ! ਤੈਨੂੰ ਪਤਾ ਨਹੀਂ, ਤੂੰ ਕੀ ਅਨਰਥ ਕਰ ਮਾਰਿਆ ਏ।”
ਇਹ ਸਹਿਣਸ਼ੀਲ ਵਿਅਕਤੀ ਸਰ ਆਈਜ਼ਕ ਨਿਊਟਨ ਸੀ। ਉਹੀ ਨਿਊਟਨ ਜਿਸ ਨੇ ਧਰਤ-ਖਿੱਚ (ਘਰੳਵਟਿੳਟiੋਨ ਢੋਰਚੲ) ਦੀ ਖੋਜ ਕੀਤੀ ਸੀ।
ਨਿਊਟਨ ਦਾ ਜਨਮ 15 ਦਸੰਬਰ, 1642 ਵਿਚ ਵੂਲਸ ਥਰੋਪ ਵਿਖੇ ਹੋਇਆ। ਜਨਮ ਸਮੇਂ ਉਹ ਐਨਾ ਕਮਜ਼ੋਰ ਸੀ ਕਿ ਉਸ ਦੇ ਬਚਣ ਦੀ ਆਸ ਨਹੀਂ ਸੀ। ਕੁਝ ਮਹੀਨੇ ਇਸੇ ਚਿੰਤਾ ਵਿਚ ਨਿਕਲੇ। ਫਿਰ ਹੌਲੀ-ਹੌਲੀ ਉਸ ਵਿਚ ਕੁਝ ਜਾਨ ਆਈ ਤੇ ਉਸਦਾ ਮੂੰਹ-ਚਿਹਰਾ ਨਿਕਲ ਆਇਆ।
ਕਮਜ਼ੋਰ ਸਿਹਤ ਕਰਕੇ ਉਹਦੀ ਪੜ੍ਹਾਈ ਦੇਰ ਨਾਲ ਸ਼ੁਰੂ ਕੀਤੀ ਗਈ, ਬਾਰ੍ਹਾਂ ਵਰਿ੍ਹਆਂ ਦੀ ਆਯੂ ਵਿਚ। ਇਸ ਤੋਂ ਪਹਿਲਾਂ ਉਸ ਨੂੰ ਹਰ ਸੁੱਖ ਤੇ ਸੁਵਿਧਾ ਸੁਲੱਭ ਹੋਈ। ਸਕੂਲ ਵਿਚ ਉਹ ਸਧਾਰਨ ਵਿਦਿਆਰਥੀ ਕਰਕੇ ਹੀ ਜਾਣਿਆ ਜਾਂਦਾ ਸੀ। ਪਰ ਉਸ ਨੂੰ ਪੇਂਟਿੰਗ ਤੇ ਮਸ਼ੀਨਾਂ ਨਾਲ ਬੜੀ ਦਿਲਚਸਪੀ ਸੀ। ਉਹਦੀਆਂ ਰੁਚੀਆਂ ਨੂੰ ਵੇਖਦਿਆਂ ਹੋਇਆਂ ਉਸ ਨੂੰ ਕੈਂਬਰਿਜ ਯੂਨੀਵਰਸਿਟੀ ਦੇ ਟ੍ਰਿਨਟੀ ਕਾਲਜ ਵਿਚ ਭੇਜਿਆ ਗਿਆ। ਉੱਥੇ ਉਸ ਨੇ 1665 ਵਿਚ ਗ੍ਰੇਜੂਏਸ਼ਨ ਕੀਤੀ।
ਟ੍ਰਿਨਟੀ ਕਾਲਜ ਵਿਚ ਪੜ੍ਹਾਈ ਦੇ ਦੌਰਾਨ ਉਸ ਦਾ ਗਣਿਤ ਦੇ ਪ੍ਰਸਿੱਧ ਪ੍ਰੋਫੈਸਰ ਆਈਜ਼ਕ ਬੈਰੋ (ੀਸੳੳਚ ਭੳਰਰੋਾ) ਨਾਲ ਸੰਪਰਕ ਬਣਿਆ। ਪ੍ਰੋਫੈਸਰ ਸਾਹਿਬ ਨੇ ਨਿਊਟਨ ਵਿਚਲੀ ਪ੍ਰਤਿਭਾ ਨੂੰ ਪਛਾਣਿਆ ਤੇ ਸੰਨ 1669 ਵਿਚ ਆਪਣਾ ਪਦ ਛੱਡ ਕੇ ਨਿਊਟਨ ਨੂੰ ਉਸ ਜਗ੍ਹਾ ਲੁਆ ਦਿੱਤਾ। ਉਸ ਵੇਲੇ ਨਿਊਟਨ ਦੀ ਆਯੂ ਕੇਵਲ ਸਤਾਈਆਂ ਵਰਿ੍ਹਆਂ ਦੀ ਸੀ।
ਨਿਊਟਨ ਦੇ ਧਰਤੀ ਦੀ ਖਿੱਚ ਦਾ ਸਿਧਾਂਤ ਲੱਭਣ ਦੀ ਘਟਨਾ ਵੀ ਬੜੀ ਦਿਲਚਸਪ ਹੈ। 1665 ਵਿਚ ਉਹ ਆਪਣੇ ਘਰ ਫੂਲਸ ਥਰੋਪ ਆਇਆ ਹੋਇਆ ਸੀ। ਘਰ ਦੇ ਪਿਛਲੇ ਪਾਸੇ ਉਨ੍ਹਾਂ ਦਾ ਸੁੰਦਰ ਬਗ਼ੀਚਾ ਸੀ। ਉਸ ਵਿਚ ਕਈ ਫਲਦਾਰ ਬ੍ਰਿਛ ਉੱਗੇ ਹੋਏ ਸਨ। ਨਿਊਟਨ ਸੇਬਾਂ ਦੇ ਇਕ ਰੁੱਖ ਕੋਲ ਆਰਾਮ ਕੁਰਸੀ ’ਤੇ ਲੇਟਿਆ ਹੋਇਆ ਸੀ। ਇਸੇ ਸਮੇਂ ਰੁੱਖ ਨਾਲੋਂ ਇਕ ਪੱਕਾ ਹੋਇਆ ਸੇਬ ਝੜ ਕੇ ਹੇਠਾਂ ਧਰਤੀ ’ਤੇ ਆ ਡਿੱਗਾ। ਨਿਊਟਨ ਸੋਚਣ ਲੱਗਾ ਕਿ ਸੇਬ, ਜ਼ਮੀਨ ’ਤੇ ਕਿਉਂ ਡਿੱਗਾ ਹੈ? ਇਹ ਉਤਾਂਹ ਵੱਲ ਕਿਉਂ ਨਹੀਂ ਚਲਾ ਗਿਆ? ਹੋਰ ਸਭੇ ਵਸਤਾਂ ਵੀ ਹੇਠਾਂ ਵੱਲ ਹੀ ਕਿਉਂ ਡਿੱਗਦੀਆਂ ਹਨ? ਉਹ ਕਈ ਚਿਰ ਸੋਚਦਾ ਰਿਹਾ, ਸੋਚਦਾ ਰਿਹਾ। ਅਖ਼ੀਰ ਉਹ ਇਸ ਨਤੀਜੇ ’ਤੇ ਪੁੱਜਾ ਕਿ ਧਰਤੀ ਵਿਚ ਜ਼ਰੂਰ ਕੋਈ ਸ਼ਕਤੀ ਹੈ ਜਿਹੜੀ ਸਭਨਾਂ ਵਸਤਾਂ ਨੂੰ ਆਪਣੇ ਵੱਲ ਖਿੱਚਦੀ ਹੈ।
ਇਸ ਸੋਚ ਦੁਆਰਾ ਉਸ ਨੇ ਧਰਤੀ ਦੀ ਖਿੱਚ ਦਾ ਸਿਧਾਂਤ ਕਾਇਮ ਕੀਤਾ। ਇਸ ਸਿਧਾਂਤ ਅਨੁਸਾਰ ਬ੍ਰਹਿਮੰਡ ਵਿਚਲੇ ਸਾਰੇ ਤਾਰੇ, ਗ੍ਰਹਿ ਆਪਣੀ ਖਿੱਚ ਸ਼ਕਤੀ ਦੁਆਰਾ ਦੂਸਰਿਆਂ ਨੂੰ ਆਪਣੇ ਵੱਲ ਖਿੱਚਦੇ ਹਨ। ਇਹ ਸ਼ਕਤੀ ਉਸ ਵਿਚਲੇ ਦ੍ਰਵਮਾਨ (ੰੳਸਸ) ਤੇ ਫ਼ਾਸਲੇ ਮੁਤਾਬਕ ਵੱਧ ਜਾਂ ਘੱਟ ਹੁੰਦੀ ਹੈ।
ਨਿਊਟਨ ਦੀਆਂ ਖੋਜਾਂ ਦੇ ਸਨਮੁੱਖ ਉਸ ਨੂੰ ਲੰਡਨ ਦੀ ਰਾਇਲ ਸੋਸਾਇਟੀ ਦਾ ਫ਼ੈਲੋ ਚੁਣਿਆ ਗਿਆ। ਇਹ ਵੱਡਾ ਸਨਮਾਨ ਗਿਣਿਆ ਜਾਂਦਾ ਹੈ।
ਨਿਊਟਨ ਨੇ ਕੁਦਰਤ ਦੇ ਹੋਰ ਵੀ ਕਈ ਰਹੱਸਾਂ ਦੀ ਖੋਜ ਕੀਤੀ। ਉਸ ਨੇ ਮਲੂਮ ਕੀਤਾ ਕਿ ਸੂਰਜ ਦੇ ਚਾਨਣ ਵਿਚ ਸੱਤ ਰੰਗ ਹੁੰਦੇ ਹਨ- ਪੀਲਾ, ਨੀਲਾ, ਜਾਮਣੀ, ਹਰਾ, ਸੰਤਰਾ, ਬੈਂਗਨੀ ਅਤੇ ਲਾਲ। ਇਹ ਉਹੀ ਸੱਤ ਰੰਗ ਹਨ ਜਿਹੜੇ ਵਰਖਾ ਦੇ ਦਿਨਾਂ ਵਿਚ ਆਕਾਸ਼ ਉੱਤੇ ਪੀਂਘ ਦੇ ਰੂਪ ਵਿਚ ਪ੍ਰਗਟ ਹੁੰਦੇ ਹਨ। ਇਨ੍ਹਾਂ ਸੱਤਾਂ ਰੰਗਾਂ ਨੂੰ ਇਕ ਪ੍ਰਿਜ਼ਮ ਦੀ ਮਦਦ ਨਾਲ ਅੱਡ-ਅੱਡ ਕੀਤਾ ਜਾ ਸਕਦਾ ਹੈ ਅਤੇ ਸੱਤਾਂ ਨੂੰ ਆਪਸ ਵਿਚ ਮਿਲਾ ਕੇ ਚਿੱਟਾ ਰੰਗ ਬਣਾਇਆ ਜਾ ਸਕਦਾ ਹੈ।
ਨਿਊਟਨ ਦੇ ਖੋਜੇ ਹੋਏ ਰਫ਼ਤਾਰ ਦੇ ਤਿੰਨ ਨਿਯਮ ਅਤੇ ਗਣਿਤ ਵਿਚ ਕੈਲਕੁਲਸ ਅੱਜ ਵੀ ਵਿਦਿਆਰਥੀਆਂ ਨੂੰ ਵਿਦਿਆਲਿਆਂ ਵਿਚ ਪੜ੍ਹਾਏ ਜਾਂਦੇ ਹਨ। ਉਸ ਨੇ ਆਪਣੀਆਂ ਖੋਜਾਂ ਦਾ ਹਾਲ ਦੋ ਪੁਸਤਕਾਂ ਵਿਚ ਪ੍ਰਕਾਸ਼ਤ ਕੀਤਾ। ਇਨ੍ਹਾਂ ਦੇ ਨਾਂ ਆਪਟਿਕਸ (ੌਪਟਚਿਸ) ਅਤੇ ਪ੍ਰਿੰਸੀਪਿਆ (ਫਰਨਿਚਪਿiੳ) ਹਨ।
ਸੰਨ 1689 ਵਿਚ ਨਿਊਟਨ ਨੂੰ ਯੂਨੀਵਰਸਿਟੀ ਦੇ ਪ੍ਰਤੀਨਿਧ ਵਜੋਂ ਲੋਕ-ਸਭਾ ਦਾ ਮੈਂਬਰ ਚੁਣਿਆ ਗਿਆ। 1703 ਵਿਚ ਉਸ ਨੂੰ ਰਾਇਲ ਸੋਸਾਇਟੀ ਲੰਡਨ ਦਾ ਡਾਇਰੈਕਟਰ ਬਣਾਇਆ ਗਿਆ। 1705 ਵਿਚ ਉਸ ਨੂੰ ਮਹਾਰਾਣੀ ਐਨ ਵਲੋਂ ‘ਸਰ’ ਦਾ iਖ਼ਤਾਬ ਦਿੱਤਾ ਗਿਆ। ਪਰ ਐਨੇ ਸਨਮਾਨ ਪਾ ਕੇ ਵੀ ਨਿਊਟਨ ਨਿਮਰ ਤੇ ਸਹਿਜ-ਸੁਭਾ ਇਨਸਾਨ ਬਣੇ ਰਹੇ।
20 ਮਾਰਚ, 1727 ਨੂੰ ਇਹ ਮਹਾਨ ਵਿਗਿਆਨੀ ਪਰਲੋਕ ਸਿਧਾਰ ਗਿਆ।
Rajinder Kaur
Headmistress
Govt High school
Daad (Ludhiana)