ਬਾਅਦ ਹੋਏ ਲਾਈਵ ਪ੍ਰੋਗਰਾਮ ਵਿੱਚ ਲਿਆ ਭਾਗ
ਇਲਾਕੇ ਦੀ ਨਾਮਵਰ ਸੰਸਥਾ ਸਰਵਹਿੱਤਕਾਰੀ ਵਿੱਦਿਆ ਮੰਦਰ ਦੀ ਦਸਵੀਂ ਜਮਾਤ ਦੀ ਹੋਣਹਾਰ
ਵਿਦਿਆਰਥਣ ਨੇ ਇਸਰੋ ਸੈਂਟਰ ਬੰਗਲੌਰ ਵਿਖੇ ਚੰਦਰਯਾਨ – 3 ਦੀ ਸਾਫ਼ੳਮਪ;ਟ ਲੈਡਿੰਗ ਅਤੇ ਲਾਈਵ ਪ੍ਰਯੋਗ
ਪ੍ਰੋਗਰਾਮ ਵਿੱਚ ਭਾਗ ਲੈ ਕੇ ਵਿੱਦਿਆ ਮੰਦਰ ਦਾ ਨਾਂ ਰੌਸ਼ਨ ਕੀਤਾ । ਇਸ਼ਰੋ ਬੰਗਲੌਰ ਵਿਖੇ ਹੋਏ
ਇਸ ਸਮਾਰੋਹ ਵਿੱਚ ਪੂਰੇ ਪੰਜਾਬ ਵਿੱਚੋਂ 2 ਬੱਚਿਆਂ ਨੂੰ ਚੁਣਿਆ ਗਿਆ ਸੀ । ਵਰਣਨਯੋਗ ਹੈ ਕਿ
ਇਸ਼ਰੋ ਦੁਆਰਾ ਮਈ 2023 ਵਿੱਚ ਯੁਵਿਕਾ ਪ੍ਰੋਗਰਾਮ – ਦ ਯੰਗ ਸਾਇੰਟਿਸਟ ਪ੍ਰੋਗਰਾਮ ਦਾ
ਆਯੋਜਨ ਕੀਤਾ ਗਿਆ ਸੀ ਜਿਸਦੇ ਤਹਿਤ ਪੂਰੇ ਭਾਰਤ ਵਿੱਚੋਂ 350 ਵਿਦਿਆਰਥੀਆਂ ਨੂੰ ਚੁਣਿਆ ਗਿਆ ।
ਇੰਨ੍ਹਾਂ ਬੱਚਿਆਂ ਦੇ ਲਈ ਆਨਲਾਈਨ ਪ੍ਰਸ਼ਨ ਮੁਕਾਬਲਾ, ਅਕਾਦਮਿਕ ਮੁਕਾਬਲਿਆਂ ਦੇ ਸਰਟੀਫਿਕੇਟ
ਆਪਲੋਡ ਕਰਨ ਤੋਂ ਬਾਅਦ ਮੈਰਿਟ ਦੇ ਆਧਾਰ ਤੇ ਚੋਣ ਕੀਤੀ ਗਈ । ਇਸ ਤੋਂ ਬਾਅਦ ਦੇਹਰਾਦੂਨ
ਵਿਖੇ 14 ਦਿਨਾਂ ਦਾ ਕੈਂਪ ਲਗਾਇਆ ਗਿਆ ਅਤੇ ਅਜਿਹੇ ਕੈਂਪ ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ
ਲਗਾਏ ਗਏ । ਜਿਸਦੇ ਵਿੱਚ 40 ਬੱਚਿਆਂ ਨੇ ਭਾਗ ਲਿਆ ਅਤੇ ਹਰੇਕ ਸੈਂਟਰ ਵਿੱਚ ਪਹਿਲੇ, ਦੂਜੇ ਸਥਾਨ
ਤੇ ਰਹਿਣ ਵਾਲੇ ਬੱਚਿਆਂ ਨੂੰ ਹਰੇਕ ਸਟੇਟ ਵਿੱਚੋਂ ਚੰਦਰਯਾਨ 3 ਦੇ ਪੋਸਟ ਲੈਡਿੰਗ ਪ੍ਰਯੋਗ ਲਾਈਵ ਦੇਖਣ
ਦੇ ਲਈ ਚੁਣਿਆ ਗਿਆ । ਬੜੇ ਮਾਣ ਦੀ ਗੱਲ ਹੈ ਕਿ ਪੰਜਾਬ ਪ੍ਰਾਂਤ ਵਿੱਚੋਂ ਸਿਰਫ ਦੋ ਬੱਚਿਆਂ ਨੂੰ
ਚੁਣਿਆ ਅਤੇ ਬੰਗਲੌਰ ਬੁਲਾਇਆ ਗਿਆ ਜਿਸ ਦੇ ਵਿੱਚ ਸਥਾਨਕ ਵਿੱਦਿਆ ਮੰਦਰ ਵਿੱਚੋਂ ਇੱਕ
ਹੋਣਹਾਰ ਲੜਕੀ ਹਰਮਨਜੋਤ ਕੌਰ ਸ਼ਾਮਿਲ ਸੀ । ਇਸਰੋ ਸੈਂਟਰ ਵਿਖੇ ਬੱਚਿਆਂ ਨੂੰ ਚੰਦਰਯਾਨ-3 ਦੁਆਰਾ
ਭੇਜੇ ਗਏ ਸਿਗਨਲ ਰਸੀਵ ਅਤੇ ਸੈਟੇਲਾਈਟ ਦਾ ਡਾਟਾ ਸੇਵ ਆਦਿ ਗਤੀਵਿਧੀਆਂ ਅਤੇ ਵੱਖ-ਵੱਖ
ਐਟਾਮਿਕ ਬਲਾਕ ਵੀ ਦਿਖਾਏ ਗਏ । ਇਸ ਪ੍ਰੋਗਰਾਮ ਵਿੱਚ ਹਰਮਨਜੋਤ ਨੇ ਕਈ ਪ੍ਰਸਿੱਧ ਵਿਗਿਆਨੀਆਂ
ਨਾਲ ਗੱਲਬਾਤ ਕਰਨ ਅਤੇ ਚੰਦਰਯਾਨ -3 ਨੂੰ ਮਨੀਟਰ ਕਰਨ ਦੇ ਅਨੁਭਵ ਬਾਰੇ ਜਾਣਕਾਰੀ ਪ੍ਰਾਪਤ ਕੀਤੀ ।
ਇਸਰੋ ਦੇ ਚੇਅਰਮੈਨ ਐੱਸ. ਸੋਮਨਾਥ ਨੇ ਬੱਚਿਆਂ ਨੂੰ ਸਾਰੇ ਪ੍ਰੋਗਰਾਮ ਦੇ ਬਾਰੇ ਵਿੱਚ
ਵਿਸਥਾਰਪੂਰਵਕ ਚਾਨਣਾ ਪਾਇਆ ਅਤੇ ਚੰਦਰਯਾਨ-3 ਪ੍ਰਯੋਗ ਦੇ ਕੰਮ ਕਰਨ ਦੇ ਬਾਰੇ ਦੱਸਿਆ।
ਸੋ ਪੂਰੇ ਵਿੱਦਿਆ ਭਾਰਤੀ ਪਰਿਵਾਰ ਅਤੇ ਪੂਰੇ ਪੰਜਾਬ ਲਈ ਇਹ ਬੜੇ ਹੀ ਮਾਣ ਦੀ ਗੱਲ ਹੈ ਕਿ ਛੋਟੇ
ਜਿਹੇ ਭੀਖੀ ਕਸਬੇ ਦੇ ਨਾਲ ਲੱਗਦੇ ਪਿੰਡ ਮੱਤੀ ਦੀ ਹੋਣਹਾਰ ਬੱਚੀ ਨੂੰ ਇਸਰੋ ਸੈਂਟਰ ਵਿੱਚ ਚੰਦਰਯਾਨ-3
ਦੀ ਸਫਲ ਲੈਡਿੰਗ ਦੇ ਬਾਅਦ ਵਿਗਿਆਨੀਆਂ ਦੇ ਅਨੁਭਵ ਜਾਣਨ ਅਤੇ ਇਸਰੋ ਦੀ ਗਤੀਵਿਧੀਆਂ ਦੇ ਲਾਈਵ
ਅਨੁਭਵ ਪ੍ਰਾਪਤ ਹੋਏ। ਸਰਵਹਿੱਤਕਾਰੀ ਵਿਦਿਆ ਮੰਦਰ ਵੱਲੋਂ ਇਸ ਬੱਚੀ ਦੇ ਸਕੂਲ ਪਹੁੰਚਣ ਤੇ
ਭਰਵਾ ਸਵਾਗਤ ਕੀਤਾ ਗਿਆ । ਹਰਮਨਜੋਤ ਕੌਰ ਅਤੇ ਉਸਦੇ ਮਾਤਾ-ਪਿਤਾ ਨੂੰ ਸਕੂਲ ਪ੍ਰਬੰਧਕ ਕਮੇਟੀ
ਵੱਲੋਂ, ਸਕੂਲ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਵੱਲੋਂ ਅਤੇ ਸਮੂਹ ਅਧਿਆਪਕਾਂ ਵੱਲੋਂ ਬਹੁਤ-
ਬਹੁਤ ਵਧਾਈ 2100 ਰੁਪਏ ਦੀ ਨਕਦ ਰਾਸ਼ੀ, ਸਨਮਾਨ ਚਿੰਨ੍ਹ, ਤੋਹਫੇ ਅਤੇ ਹਾਰ ਪਾ ਕੇ ਸਨਮਾਨਿਤ
ਕੀਤਾ ਗਿਆ ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤੀਸ਼ ਕੁਮਾਰ, ਵਾਈਸ ਪ੍ਰਧਾਨ
ਪ੍ਰਸ਼ੋਤਮ ਕੁਮਾਰ, ਵਾਈਸ ਪ੍ਰਧਾਨ ਬਿਰਜ ਲਾਲ, ਪ੍ਰਬੰਧਕ ਅੰਮ੍ਰਿਤ ਲਾਲ ਅਤੇ ਸਕੂਲ ਪ੍ਰਿੰਸੀਪਲ ਡਾ.
ਗਗਨਦੀਪ ਪਰਾਸ਼ਰ ਨੇ ਹਰਮਨਪ੍ਰੀਤ ਕੌਰ ਅਤੇ ਉਹਨਾਂ ਦੇ ਮਾਤਾ-ਪਿਤਾ ਨੂੰ ਵਧਾਈਆਂ ਦਿੱਤੀਆਂ
ਅਤੇ ਬਾਕੀ ਬੱਚਿਆਂ ਨੂੰ ਹਰਮਨਜੋਤ ਕੌਰ ਵਾਂਗ ਇਹੋ ਜਿਹੀਆਂ ਸਫਲਤਾਵਾਂ ਪ੍ਰਾਪਤ ਕਰਨ ਲਈ ਪ੍ਰੇਰਿਤ
ਕੀਤਾ ।